ਆਪਣੀ ਠੇਠ ਪੰਜਾਬੀ, ਵਧੀਆ ਸ਼ਬਦ-ਜੋੜ ਤੇ ਯਾਦਆਸ਼ਤ ਸਦਕੇ ਪ੍ਰੋ: ਮੱਖਣ ਸਿੰਘ ਹਕੀਮਪੁਰ ਆਪਣੇ ਸੁਣਨ ਵਾਲਿਆਂ ਦੇ ਦਿਲੋ-ਦਿਮਾਗ 'ਤੇ ਵੱਖਰੀ ਛਾਪ ਛੱਡਣ ਵਾਲ਼ੇ ਕਬੱਡੀ ਕਮੈਂਟੇਟਰ ਵਜੋਂ ਜਾਣੇ ਜਾਂਦੇ ਹਨ।
ਉਹ ਦੱਸਦੇ ਹਨ ਕਿ ਇੱਕ ਪ੍ਰੋਫੈਸਰ ਵਜੋਂ ਗਣਿਤ ਵਿਸ਼ੇ ਦੀਆਂ ਗੁੰਝਲਾਂ ਸਿੱਧੀਆਂ ਕਰਦਿਆਂ ਉਨ੍ਹਾਂ ਕਦੇ ਚਿਤਵਿਆ ਨਹੀਂ ਸੀ ਕਿ ਉਨ੍ਹਾਂ ਨੂੰ ਤਮਾਮ-ਉਮਰ ਐਨਾ ਮਾਣ-ਸਤਿਕਾਰ ਮਿਲੇਗਾ।
ਮੀਰੀ ਪੀਰੀ ਸਪੋਰਟਸ ਕਲੱਬ ਦੇ ਸੱਦੇ ਉੱਤੇ ਮੈਲਬੌਰਨ ਪਹੁੰਚੇ ਪ੍ਰੋ: ਹਕੀਮਪੁਰ ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਆਖਿਆ ਕਿ ਉਨ੍ਹਾਂ ਕਬੱਡੀ ਕਮੈਂਟੇਰੀ ਦਾ ਸਫ਼ਰ ਆਪਣੇ ਪਿੰਡ ਦੇ ਖੇਡ-ਮੈਦਾਨ ਤੋਂ 1988 ਵਿੱਚ ਸ਼ੁਰੂ ਕੀਤਾ ਸੀ।
"ਹੁਣ ਤੱਕ ਮੈਨੂੰ ਦੇਸ਼-ਵਿਦੇਸ਼ ਵਿੱਚ ਸੈਂਕੜੇ ਕਬੱਡੀ ਟੂਰਨਾਮੈਂਟਾਂ ਵਿੱਚ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਹੈ। ਪ੍ਰਵਾਸੀ ਪੰਜਾਬੀਆਂ ਦੇ ਕਬੱਡੀ ਪ੍ਰਤੀ ਜਨੂੰਨ ਨੂੰ ਵੇਖਕੇ ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ। ਮੈਨੂੰ ਮਾਣ ਹੈ ਕਿ ਖੁਸ਼ੀਆਂ ਦੇ ਇਹਨਾਂ ਮੇਲਿਆਂ ਦਾ ਗਵਾਹ ਬਣਨ ਦਾ ਮੈਨੂੰ ਅਕਸਰ ਮੌਕਾ ਮਿਲਦਾ ਹੈ," ਉਨ੍ਹਾਂ ਕਿਹਾ।
ਉਨ੍ਹਾਂ ਇਸ ਇੰਟਰਵਿਊ ਦੌਰਾਨ ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਪਿਆਰ-ਸਤਿਕਾਰ-ਏਕਤਾ ਬਣਾਈ ਰੱਖਣ ਤੇ ਪ੍ਰਗਟਾਉਣ ਦੀ ਅਪੀਲ ਵੀ ਕੀਤੀ।
ਉਨਾਂ ਕਬੱਡੀ ਵਿਚਲੇ 'ਨਸ਼ੇ ਤੇ ਗੈਂਗਵਾਰ' ਦੇ ਮਾੜੇ ਪਰਛਾਵੇਂ ਦਾ ਜ਼ਿਕਰ ਕਰਦਿਆਂ ਇਸਦਾ ਹੱਲ ਲੱਭਣ 'ਤੇ ਵੀ ਜ਼ੋਰ ਦਿੱਤਾ ਹੈ।
ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ.....
LISTEN TO
ਹਲੀਮੀ ਤੇ ਮਿੱਠੜੇ ਬੋਲਾਂ ਨਾਲ਼ ਕਬੱਡੀ ਕਮੈਂਟਰੀ ਨੂੰ ਚਾਰ ਚੰਨ ਲਾਉਂਦਾ ਪ੍ਰੋ: ਮੱਖਣ ਸਿੰਘ ਹਕੀਮਪੁਰ
SBS Punjabi
08/05/202320:45