ਸਿਡਨੀ ਰਹਿਣ ਵਾਲੇ ਮਸ਼ਹੂਰ ਦੌੜਾਕ ਸਤਨਾਮ ਬਾਜਵਾ ਜਿਨਾਂ ਨੇ ਕਾਲਜ ਸਮੇਂ ਤੋਂ ਹੀ ਦੌੜਾਂ ਅਤੇ ਟਰੈਕ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਦਸਿਆ, ‘ਇਹ ਪਾਰਕ-ਰਨ ਵਾਲਾ ਉਪਰਾਲਾ ਸਾਰਿਆਂ ਲਈ ਇਕਦਮ ਮੁਫਤ ਹੈ। ਇਸ ਵਿੱਚ ਲੋਕ ਆਪਣੇ ਪਰਿਵਾਰ, ਮਿਤਰਾਂ ਅਤੇ ਪਾਲਤੂ ਜਾਨਵਾਰਾਂ ਸਮੇਤ ਦੌੜ ਕੇ ਜਾਂ ਪੈਦਲ ਚਹਿਲ ਕਦਮੀ ਕਰਦੇ ਹੋਏ ਵੀ ਹਿਸਾ ਲੈ ਸਕਦੇ ਹਨ’।ਇਹ ਪਾਰਕ-ਰਨ ਸੰਸਾਰ ਭਰ ਦੇ ਕਈ ਮੁਲਕਾਂ ਵਿੱਚ ਇਕੋ ਜਿਹੇ ਤਰੀਕੇ ਨਾਲ ਅਤੇ ਇਕੋ ਸਮੇਂ ਵਿੱਚ ਚਲਾਏ ਜਾਂਦੇ ਹਨ। ਇਹਨਾਂ ਲਈ ਸੇਵਾਦਾਰਾਂ ਵਲੋਂ ਸਾਰੇ ਪ੍ਰਬੰਧ ਮੁਫਤ ਕੀਤੇ ਜਾਂਦੇ ਹਨ। ਪਹਿਲੀ ਵਾਰ ਰਜਿਸਟਰ ਹੋਣ ਉਪਰੰਤ ਇੱਕ ਬਾਰ-ਕੋਡ ਮਿਲਦਾ ਹੈ ਜਿਸ ਨਾਲ ਤੁਸੀਂ ਬਾਕੀ ਦੇਸ਼ਾਂ, ਸੂਬਿਆਂ ਜਾਂ ਪਾਰਕਾਂ ਵਿੱਚ ਬਗੈਰ ਕਿਸੇ ਮੁਸ਼ਕਲ ਦੇ ਹਿਸਾ ਲੈ ਸਕਦੇ ਹੋ।
Bajwa Source: Bajwa
ਸਤਨਾਮ ਬਾਜਵਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਹੋਣ ਵਾਲੀਆਂ ਮੈਰਾਥਨ (ਲੰਬੀਆਂ) ਦੌੜਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਦਾ ਕਹਿਣਾ ਹੈ ਕਿ, ‘ਪੰਜਾਬੀ ਭਾਈਚਾਰੇ ਨੂੰ ਇਸ ਪਾਰਕ-ਰਨ ਵਾਲੇ ਸਿਸਟਮ ਦਾ ਅਜੇ ਪੂਰਾ ਗਿਆਨ ਨਹੀਂ ਹੈ, ਜਾਂ ਹਾਲੇ ਤੱਕ ਇਹ ਲੋਗ ਅਜੇ ਅਵੇਸਲੇ ਹੀ ਹਨ। ਲੋੜ ਹੈ ਸੇਵਾ ਵਾਲੇ ਪ੍ਰਣ ਨੂੰ ਹੋਰ ਅੱਗੇ ਵਧਾਉਣ ਦੀ ਅਤੇ ਇਹਨਾਂ ਦੌੜਾਂ ਵਿੱਚ ਸੇਵਾਦਾਰ ਵਜੋਂ ਵੀ ਭਾਗ ਲਿਆ ਜਾ ਸਕਦਾ ਹੈ’।ਇਸੀ 7 ਜੂਲਾਈ ਨੂੰ ਸਤਨਾਮ ਬਾਜਵਾ ਗੋਲਡ ਕੋਸਟ ਇਲਾਕੇ ਵਿੱਚ 42 ਕਿਮੀ ਦੀ ਲੰਬੀ ਦੌੜ ਦੋੜ ਕੇ ਆਏ ਹਨ ਅਤੇ ਆਪਣੇ ਪਿਛਲੇ ਸਮੇਂ ਨੂੰ ਕਾਫੀ ਸੁਧਾਰਿਆ ਵੀ ਹੈ।
Satnam Bajwa found like minded group of runners and started his passion all over again. Source: Satnam Bajwa
‘ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿਥੇ ਖੇਡਾਂ ਸਮੇਤ ਸਾਰੇ ਹੋਰ ਖੇਤਰਾਂ ਵਿੱਚ ਭਾਗ ਲੈਣ ਸਮੇਂ ਉਮਰ ਵਾਲੀ ਬੰਦਿਸ਼ ਨਹੀਂ ਲਾਗੂ ਹੁੰਦੀ’।
ਸਤਨਾਮ ਬਾਜਵਾ ਅਨੁਸਾਰ, ‘ਭਾਈਚਾਰੇ ਦੀਆਂ ਔਰਤਾਂ ਅਤੇ ਬਜ਼ੁਰਗ ਲੰਬੀਆਂ ਦੌੜਾਂ ਵਿੱਚ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ ਅਤੇ ਇਹ ਇੱਕ ਚੰਗਾ ਸੰਕੇਤ ਹੈ’।