ਨਵਪ੍ਰੀਤ ਦੀ ਸਿਹਤ ਮਸਲਿਆਂ ਤੇ ਪੰਜਾਬੀ ਵਿਚ ਲਿਖੀ ਕਿਤਾਬ ਨੂੰ ਭਰਪੂਰ ਹੁੰਗਾਰਾ

Navpreet has penned down her book on health and exercise

in Punjabi after getting motivation from her father to do something for the community. Source: Navpreet

ਨਵਪ੍ਰੀਤ ਮੁਤਾਬਕ ਅਜੋਕੇ ਜਮਾਨੇ ਵਿਚ ਕਸਰਤ ਕੋਈ ਲਗਜ਼ਰੀ ਨਹੀਂ ਬਲਕਿ ਜਿੰਦਗੀ ਦੀ ਜਰੂਰਤ ਬਣ ਚੁੱਕੀ ਹੈ।


ਕੁਝ ਕੂ ਸਿਹਤ ਮਸਲਿਆਂ ਕਾਰਨ ਨਵਪ੍ਰੀਤ ਕੋਰ ਨੂੰ ਆਪਣੇ ਕੈਰੀਅਰ ਵਾਲਾ ਖਿਤਾ ਛਡਣਾ ਪਿਆ ਤੇ ਉਸ ਨੇ ਆਪਣੀ ਸਿਹਤ ਦਾ ਧਿਆਨ ਰਖਣ ਦੇ ਨਾਲ ਨਾਲ ਇਸ ਖਿਤੇ ਵਿਚ ਬਕਾਇਦਾ ਪੜਾਈ ਵੀ ਸ਼ੁਰੂ ਕਰ ਦਿਤੀ। ਅਤੇ ਇਸ ਪੜਾਈ ਤੋਂ ਜੋ ਗਿਆਨ ਪ੍ਰਾਪਤ ਹੋਇਆ ਉਸ ਨੂੰ ਹੁਣ ਨਵਪ੍ਰੀਤ ਨੇ ਪੰਜਾਬੀ ਭਾਈਚਾਰੇ ਨਾਲ ਸਾਂਝਾਂ ਕਰਨ ਹਿਤ ਪੰਜਾਬੀ ਵਿਚ ਹੀ ਇਕ ਕਿਤਾਬ ਲਿਖ ਦਿਤੀ ਹੈ ਜਿਸ ਵਿਚ ਹਰ ਉਮਰ, ਵਰਗ ਅਤੇ ਗੁੰਝਲਦਾਰ ਸਿਹਤ ਮਸਲਿਆਂ ਨੂੰ ਬੜੇ ਹੀ ਸਰਲ ਤਰੀਕੇ ਨਾਲ ਸਮੇਤ ਤਸਵੀਰਾਂ ਨਾਲ ਬਾਖੂਬੀ ਸਮਝਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਮੇਂ ਨਵਪ੍ਰੀਤ ਇਕ ਕੂਆਲੀਫਾਈਡ ਪਰਸਨਲ ਟਰੇਨਰ ਬਣ ਚੁੱਕੀ ਹੈ।

ਨਵਪ੍ਰੀਤ ਮੁਤਾਬਕ ਚੰਗੀ ਜਿੰਗਦੀ ਦੋ ਚੀਜਾਂ ਦਾ ਸਹੀ ਤੇ ਸੰਤੁਲਤ ਸੁਮੇਲ ਹੈ। ਪਹਿਲੀ, ਪੋਸ਼ਟਿਕ ਅਤੇ ਯੋਗ ਖੁਰਾਕ ਅਤੇ ਦੂਜੀ, ਠੀਕ ਢੰਗ ਨਾਲ ਕੀਤੀ ਜਾਣ ਵਾਲੀ ਕਸਰਤ ਜਿਸ ਦੁਆਰਾ ਖਾਦੇ ਪੀਤੇ ਨੂੰ ਸ਼ਰੀਰ ਵਿਚ ਵਿਕਸਤ ਕੀਤਾ ਜਾ ਸਕਦਾ ਹੈ। ਨਾਲ ਹੀ ਦੂਜੇ ਪਾਸੇ ਨਵਪ੍ਰੀਤ ਸੁਚੇਤ ਵੀ ਕਰਦੀ ਹੈ ਕਿ ਅਜੋਕੀਆਂ ਫਾਸਟ ਡਾਈਟਸ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਤੋਂ ਬਹੁਤ ਘਟ ਫਾਇਦਾ ਪਰ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ।
Navpreet has penned down her book on health and exercise
in Punjabi as some people don't feel comfortable describing their issues in English. Source: Navpreet
ਨਵਪ੍ਰੀਤ ਸੁਚੇਤ ਕਰਦੇ ਹੋਏ ਕਹਿੰਦੀ ਹੈ ਕਿ, ‘ਜਿਆਦਾਤਰ ਭਾਰਤੀ ਮੂਲ ਦੇ ਲੋਕ ਆਪਣੀਆਂ ਨੋਕਰੀਆਂ ਵਿਚ ਇੰਨਾ ਖੁਭ ਜਾਂਦੇ ਹਨ ਕਿ ਆਪਣੀ ਸਿਹਤ ਬਾਬਤ ਮਿਲਣ ਵਾਲੇ ਸੰਕੇਤ ਜਿਵੇਂ ਕਿ ਲਗਾਤਾਤ ਸਿਰ ਦਰਦ ਹੋਣਾ, ਜੋੜਾਂ ਵਿਚ ਦਰਦ ਹੋਣਾਂ ਆਦਿ ਨੂੰ ਦਰਦ ਵਾਲੀਆਂ ਦਵਾਈਆਂ ਨਾਲ ਟਾਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਕਦੀ ਵੀ ਇਹਨਾਂ ਛੋਟੀਆਂ ਬਿਮਾਰੀਆਂ ਨੂੰ ਸਮਝਣ ਲਈ ਡਾਕਟਰ ਆਦਿ ਕੋਲੇ ਨਹੀਂ ਜਾਂਦੇ। ਨਤੀਜਾ ਇਹ ਨਿਕਲਦਾ ਹੈ ਕਿ ਇਹ ਛੋਟੀਆਂ ਛੋਟੀਆਂ ਬਿਮਾਰੀਆਂ ਬਹੁਤ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ, ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਜਿਆਦਾਤਰ ਸ਼ਰੀਰਕ ਬਿਮਾਰੀਆਂ ਹੀ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ।‘

ਇਹ ਸਾਰੇ ਅਤੇ ਹੋਰ ਵੀ ਬਹੁਤ ਸਾਰੇ ਵੀਚਾਰ ਤੇ ਜਾਣਕਾਰੀਆਂ ਨਵਪ੍ਰੀਤ ਨੇ ਕਲਮਬੰਦ ਕੀਤੀਆਂ ਹਨ ਆਪਣੀ ਪੰਜਾਬੀ ਦੀ ਪੁਸਤਕ ‘ਤੰਦਰੁਸਤੀ, ਖੁਰਾਕ ਅਤੇ ਕਸਰਤ’ ਵਿਚ ਕਿਉਂਕਿ ਨਵਪ੍ਰੀਤ ਦਾ ਮੰਨਣਾ ਹੈ ਕਿ ਆਮ ਤੋਰ ਤੇ ਉਹ ਲੋਕ ਜਿਨਾਂ ਨੂੰ ਅੰਗਰੇਜੀ ਚੰਗੀ ਤਰਾਂ ਨਾਲ ਨਹੀਂ ਆਉਂਦੀ ਉਹ ਲੋਕ ਜਿਆਦਾਤਰ ਆਪਣੀ ਬਿਮਾਰੀ ਨੂੰ ਛੁਪਾਂਉਂਦੇ ਹਨ ਅਤੇ ਡਾਕਟਰਾਂ ਆਦਿ ਕੋਲ ਜਾ ਕੇ ਚੰਗੀ ਤਰਾਂ ਨਾਲ ਸਮਝਾ ਨਹੀਂ ਸਕਦੇ।
Navpreet has penned down her book on health and exercise
in Punjabi to help Punjabi community Source: Navpreet
ਨਵਪ੍ਰੀਤ ਨੇ ਹਾਲ ਵਿਚ ਹੀ ਇਕ ਖੋਜ ਪਰਚਾ ਪੜਿਆ ਸੀ, ਜਿਸ ਵਿਚ ਉਸ ਮੁਤਾਬਕ,’ਉਹਨਾਂ ਭਾਰਤੀ ਲੋਕਾਂ ਵਿਚ ਜੋ ਕਿ ਪੱਛਮੀ ਦੇਸ਼ਾਂ ਵਿਚ ਆ ਕਿ ਸਥਾਪਤ ਹੋ ਜਾਂਦੇ ਹਨ, ਵਿਚ ਡਾਈਬੀਟੀਸ ਹੋਣ ਦਾ ਖਤਰਾ ਚਾਰ ਗੁਣਾ ਵਧ ਹੁੰਦਾ ਹੈ, ਮੁਕਾਬਲਨ ਉਹਨਾਂ ਲੋਕਾਂ ਦੇ ਜੋ ਕਿ ਭਾਰਤ ਵਿਚ ਹੀ ਰਹਿੰਦੇ ਹਨ। ਕਿਉਂਕਿ ਇਥੇ ਆ ਕੇ ਖੁਰਾਕ ਬਹੁਤ ਭਰਪੂਰ ਹੋ ਜਾਂਦੀ ਹੈ, ਉਸ ਦੀ ਮਾਤਰਾ ਵੀ ਬਹੁਤ ਚੰਗੀ ਮਿਲਦੀ ਹੈ, ਨੋਕਰੀਆਂ ਆਦਿ ਵਿਚ ਰੁਝੇ ਹੋਣ ਕਾਰਨ ਸਹੀ ਢੰਗ ਦੀ ਖੁਰਾਕ ਲੈਣ ਦਾ ਸਮਾਂ ਵੀ ਨਹੀਂ ਮਿਲਦਾ ਆਦਿ ਇਸ ਦੇ ਕੁਝ ਕੂ ਕਾਰਨ ਹੁੰਦੇ ਹਨ’।

ਨਵਪ੍ਰੀਤ ਕੋਰ ਨੇ ਆਪਣੀ ਜਿੰਦਗੀ ਦੇ ਜਿਆਦਾਤਰ ਟੀਚੇ ਪ੍ਰਾਪਤ ਕਰ ਲਏ ਹੋਏ ਹਨ, ਅਤੇ ਹੁਣ ਉਸ ਦਾ ਇਕੋ ਇਕ ਖਾਸ ਮਕਸਦ ਹੈ ਕਿ ਉਹ ਆਪਣੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀ ਸਿਹਤ ਮਸਲਿਆਂ ਵਿਚ ਮਦਦ ਕਰਨਾਂ ਚਾਹੁੰਦੀ ਹੈ। ਹੁਣ ਤਕ ਉਸ ਨੇ ਕਈ ਵਰਕਸ਼ਾਪਾਂ ਲਗਾਈਆਂ ਹਨ ਜਿਨਾਂ ਵਿਚ ਬਜੁਰਗਾਂ ਨੂੰ ਡਿਗਣ ਦੇ ਖਤਰਿਆਂ ਅਤੇ ਇਹਨਾਂ ਤੋਂ ਬਚਣ ਦੇ ਤਰੀਕੇ ਆਦਿ ਦੱਸੇ ਗਏ ਸਨ। ਹੁਣ ਉਹ ਡਾਈਬੀਟੀਸ ਦੇ ਮਸਲੇ ਵਿਚ ਵੀ ਮਦਦ ਕਰਨਾਂ ਚਾਹੁੰਦੀ ਹੈ ਤੇ ਇਸ ਵਾਸਤੇ ਸਾਰੇ ਹੀ ਵਿਕਸਤ ਅਦਾਰਿਆਂ ਨੂੰ ਤੇ ਆਮ ਲੋਕਾਂ ਨੂੰ ਮਦਦ ਕਰਨ ਲਈ ਅੱਗੇ ਆਉਣ ਦੀ ਪੁਰਜ਼ੋਰ ਅਪੀਲ ਕਰਦੀ ਹੈ।

Share