ਏਸ਼ੀਆ ਕੱਪ ਦੇ ਫਾਈਨਲ ਦੇ ਬਹੁਤ ਹੀ ਰੋਮਾਂਚਕ ਮੈਚ ਵਿਚ ਪੂਰਾ ਸਮਾਂ ਹੋਣ ਸਮੇਂ ਦੋਵੇਂ ਟੀਮਾਂ ੧-੧ ਦੀ ਬਰਾਬਰੀ ਤੇ ਸਨ ਅਤੇ ਇਸ ਕਰਕੇ ਪੈਨਲਟੀ ਸ਼ੂਟ-ਆਊਟਸ ਨਾਲ ਫੈਸਲਾ ਹੋਇਆ। ਇਸ ਸ਼ੂਟ-ਆਊਟ ਦੋਰਾਨ ਭਾਰਤੀ ਟੀਮ ਨੇ ਬਹੁਤ ਸੰਜਮ ਨਾਲ ਕੰਮ ਲਿਆ ਅਤੇ ਆਪਣੇ ਸਾਰੇ ਗੋਲ ਡੀ ਦੇ ਵਿਚ ਹੀ ਦਾਗੇ। ਉਧਰੋਂ ਚੀਨ ਦੀ ਟੀਮ ਵਲੋਂ ਵੀ ਬਹੁਤ ਜੋਰ ਨਾਲ ਹਮਲੇ ਹੋਏ ਪਰ ਭਾਰਤੀ ਟੀਮ ਦੀ ਗੋਲਕੀਪਰ ਸਵਿਤਾ ਨੇ ਆਪਣੇ ਪੈਡਾਂ ਦਾ ਕਮਾਲ ਦਿਖਾਉਂਦੇ ਹੋਏ ਚੀਨ ਵਲੋਂ ਦਾਗੇ ਗਏ ਇਕ ਗੋਲ ਨੂੰ ਬਚਾ ਲਿਆ ਅਤੇ ੧੩ ਸਾਲਾਂ ਦਾ ਸੋਕਾ ਦੂਰ ਕਰ ਦਿਤਾ। ਇਸ ਤੋਂ ਪਹਿਲਾਂ ਭਾਰਤ ਦੀ ਕੁੜੀਆਂ ਦੀ ਟੀਮ ਨੇ ਸਾਲ ੨੦੦੪ ਵਿਚ ਜਪਾਨ ਨੂੰ ੧-੦ ਨਾਲ ਹਰਾ ਕਿ ਏਸ਼ੀਆ ਕੱਪ ਆਪਣੀ ਝੋਲੀ ਵਿਚ ਪਾਇਆ ਸੀ।
ਟੀਮ ਦੀ ਕਪਤਾਨ ਰਾਣੀ ਵਲੋਂ ਮਿਲੇ ਇਕ ਅਸਰਦਾਰ ਪਾਸ ਨੂੰ ਨਵਜੋਤ ਨੇ ੨੫ਵੇਂ ਮਿੰਟ ਵਿਚ ਗੋਲ ਵਿਚ ਤਬਦੀਲ ਕਰ ਦਿਤਾ ਸੀ ਪਰ ਚੀਨ ਦੀ ਟੀਮ ਨੇ ਜਦੋ ਜਹਿਦ ਜਾਰੀ ਰਖਦੇ ਹੋਏ ੪੭ਵੇਂ ਮਿੰਨਟ ਵਿਚ ਗੋਲ ਕਰਦੇ ਹੋਏ ਇਸ ਨੂੰ ਬਰਾਬਰ ਕਰ ਦਿਤਾ।
has scored a double win Source: MPS
ਸੁਨੀਤਾ ਨੂੰ ਗੋਲਕੀਪਰ ਆਫ ਦਾ ਟੂਰਨਾਂਮੈਂਟ ਦਾ ਖਿਤਾਬ ਦਿਤਾ ਗਿਆ ਅਤੇ ਨਵਜੋਤ ਨੂੰ ਪਲੇਅਰ ਆਫ ਦਾ ਮੈਚ ਨਾਲ ਸਨਮਾਨਿਆ ਗਿਆ।
ਵਰਨਣਯੋਗ ਹੈ ਕਿ ਭਾਰਤੀ ਮਰਦਾਂ ਦੀ ਟੀਮ ਨੇ ਵੀ ਇਸੇ ਸਾਲ ਏਸ਼ੀਆ ਕੱਪ ਆਪਣੀ ਝੋਲੀ ਵਿਚ ਪਾ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ।