ਮੁਸ਼ਕਲ ਸਮਿਆਂ ਲਈ ਪੈਸੇ ਦੀ ਸਲਾਹ ਅਤੇ ਬਚਾਅ ਦੇ ਸੁਝਾਅ

Australian money

Source: Flickr

ਯੂਨਿਅਨਸ ਨਿਊ ਸਾਊਥ ਵੇਲਜ਼ ਵਲੋਂ ਕਰਵਾਏ ਇੱਕ ਤਾਜ਼ਾ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਨਵੇਂ ਆਉਣ ਵਾਲੇ ਆਰਜ਼ੀ ਪ੍ਰਵਾਸੀਆਂ ਨੂੰ ਕੋਵਿਡ-19 ਕਾਰਨ ਬਹੁਤ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਰਵੇਖਣ ਦੌਰਾਨ 87% ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਆਪਣੇ ਖਰਚਿਆਂ ਦੇ ਭੁਗਤਾਨ ਸਮੇਂ ਭਾਰੀ ਮੁਸ਼ਕਲ ਹੋਈ ਸੀ, ਜਦਕਿ 43% ਨੇ ਕਿਹਾ ਹੈ ਕਿ ਉਹਨਾਂ ਨੇ ਕਈ ਕਈ ਵਾਰ ਖਾਣਾ ਨਹੀਂ ਸੀ ਖਾਇਆ।


ਬਜਟ ਬਨਾਉਣਾ ਆਮ ਸਮੇਂ ਵਿੱਚ ਇੱਕ ਲਾਭਦਾਇਕ ਹੁਨਰ ਮੰਨਿਆ ਜਾਂਦਾ ਹੈ। ਇਸ ਦੁਆਰਾ ਅਸੀਂ ਬਿਲਾਂ ਦਾ ਭੁਗਤਾਨ ਕਰਨ ਅਤੇ ਆਪਣੇ ਆਪ ਨੂੰ ਖੁਆਉਣ ਲਈ ਲੌੜੀਂਦੇ ਪੈਸੇ ਲਿਆ ਸਕਦੇ ਹਾਂ। ਪਰ, ਨੈਸ਼ਨਲ ਡੈੱਟ ਲਾਈਨ ਦੇ ਵਿੱਤੀ ਮਾਹਰ ਕੇਨ ਜੋਹਨਸਨ ਦਾ ਕਹਿਣਾ ਹੈ ਕਿ ਮਹਾਂਮਾਰੀ ਵਰਗੇ ਸਮਿਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਜ਼ੀ ਪ੍ਰਵਾਸੀਆਂ ਸਾਹਮਣੇ ਇੱਕੋ ਹੀ ਉਦੇਸ਼ ਹੁੰਦਾ ਹੈ ਕਿ ਅਜਿਹੇ ਔਖੇ ਸਮੇਂ ਵਿੱਚ ਗੁਜ਼ਾਰਾ ਕਿਵੇਂ ਕੀਤਾ ਜਾਵੇ।

ਮਾਰਚ ਦੇ ਅਖੀਰ ਅਤੇ ਅਪ੍ਰੈਲ ਦੇ ਸ਼ੁਰੂ ਵਿੱਚ ਯੂਨਿਅਨਸ ਨਿਊ ਸਾਊਥ ਵੇਲਜ਼ ਵਲੋਂ 5000 ਆਰਜ਼ੀ ਵੀਜ਼ਾ ਧਾਰਕਾਂ ਉੱਤੇ ਕਰਵਾਏ ਇਸ ਸਰਵੇਖਣ ਵਿੱਚ ਪਤਾ ਚੱਲਿਆ ਹੈ ਕਿ ਇਹਨਾਂ ਵਿੱਚੋਂ 87% ਲੋਕ ਆਪਣੇ ਹਫਤਾਵਾਰੀ ਖਰਚਿਆਂ ਨੂੰ ਭਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਜੋਹਨਸਨ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੰਦੇ ਹਨ।

30% ਆਰਜ਼ੀ ਪ੍ਰਵਾਸੀਆਂ ਨੇ ਰਿਹਾਇਸ਼ ਦੇ ਭੁਗਤਾਨਾਂ ਨੂੰ ਦੂਜੀ ਵੱਡੀ ਮੁਸ਼ਕਲ ਮੰਨਿਆ ਹੈ। ਘਰਾਂ ਦੇ ਕਿਰਾਏ ਨਾ ਭਰ ਸਕਣ ਕਾਰਨ ਉਹਨਾਂ ਨੂੰ ਘਰਾਂ ਵਿੱਚੋਂ ਕੱਢੇ ਜਾਣ ਦਾ ਡਰ ਵੀ ਸੀ। ਜੈਮਿਮਾ ਮੋਅਬਰੀ ਸਲਾਹ ਦਿੰਦੀ ਹੈ ਕਿ ਅਜਿਹੇ ਲੋਕਾਂ ਨੂੰ ਆਪਣਾ ਮਕਾਨ ਮਾਲਕਾਂ ਨੂੰ ਆਪਣੀਆਂ ਵਿੱਤੀ ਮੁਸ਼ਕਲਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

ਕਈ ਰਾਜਾਂ ਦੀਆਂ ਸਰਕਾਰਾਂ ਵਲੋਂ ਮਦਦ ਵਜੋਂ ਕੁੱਝ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਸਰਵਿਸ ਐਨ ਐਸ ਡਬਲਿਊ ਵਲੋਂ 50 ਡਾਲਰ ਬਿਜਲੀ ਦੇ ਬਿਲਾਂ ਦੇ ਭੁਗਤਾਨ ਲਈ ਦਿੱਤੇ ਜਾ ਰਹੇ ਹਨ, ਜਦਕਿ ਵਿਕਟੋਰੀਆ ਨਿਵਾਸੀ ਹਰ ਦੋ ਸਾਲਾਂ ਵਿੱਚ ਇੱਕ ਵਾਰ 650 ਡਾਲਰਾਂ ਦੀ ਮਦਦ ਲਈ ਅਰਜ਼ੀ ਦੇ ਸਕਦੇ ਹਨ।

ਸਰਵੇਖਣ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ 65% ਆਰਜ਼ੀ ਪ੍ਰਵਾਸੀਆਂ ਦੀ ਅਪ੍ਰੈਲ ਮਹੀਨੇ ਦੌਰਾਨ ਹੀ ਨੌਕਰੀ ਚਲੀ ਗਈ ਸੀ। ਕਾਂਊਂਸਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੀ ਕਾਸੂਮ ਕੱਲਹੜਾ ਦਾ ਕਹਿਣਾ ਹੈ ਕਿ ਬੇਸ਼ਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਸੁੱਪਰ ਵਿੱਚੋਂ ਰਾਸ਼ੀ ਕਢਵਾਉਣ ਲਈ ਉਤਸ਼ਾਹਤ ਕੀਤਾ ਗਿਆ ਹੈ ਪਰ ਇਸ ਮਹਾਂਮਾਰੀ ਕਾਰਨ ਹੋਇਆ ਵਿਆਪਕ ਨੁਕਸਾਨ ਬਹੁਤ ਹੀ ਵੱਡਾ ਹੈ।

ਨੁਕਸਾਨ ਦਾ ਅੰਦਾਜ਼ਾ ਲਾਉਣਾ ਤਾਂ ਮੁਸ਼ਕਲ ਹੈ ਪਰ 60% ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨੌਕਰੀ ਬਿਲਕੁਲ ਹੀ ਖਤਮ ਹੋ ਗਈ ਹੈ ਅਤੇ 25% ਦੇ ਘੰਟਿਆਂ ਵਿੱਚ ਵੀ ਕਮੀ ਹੋਈ ਹੈ। ਕੱਲਹੜਾ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਕਈ ਲੋਕ ਤਾਂ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਜਾਂ ਸਾਥੀਆਂ ਦੇ ਮਦਦ ਲੈਣ ਉੱਤੇ ਨਿਰਭਰ ਹੋਏ ਸਨ, ਪਰ ਬਹੁਤਿਆਂ ਵਾਸਤੇ ਇਹ ਵੀ ਮੁਮਕਿਨ ਨਹੀਂ ਸੀ ਕਿਉਂਕਿ ਉਹਨਾਂ ਦੇ ਮੂਲ ਦੇਸ਼ ਵੀ ਇਸ ਮਹਾਂਮਾਰੀ ਦੇ ਲਪੇਟ ਵਿੱਚ ਬੁਰੀ ਤਰਾਂ ਨਾਲ ਆਏ ਹੋਏ ਹਨ।  

ਗ੍ਰਹਿ ਵਿਭਾਗ ਵਲੋਂ ਕੀਤੀ ਘੋਸ਼ਣਾਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਕਾਰਨ, ਆਪਣੇ ਵੀਜ਼ਿਆਂ ਵਿਚਲੀ ਤਬਦੀਲੀ ਮੁਫਤ ਵਿੱਚ ਕਰਵਾ ਸਕਦੇ ਹਨ।

ਆਸਟ੍ਰੇਲੀਆ ਦੇ ਲੋਕ 30 ਜੂਨ ਅਤੇ 31 ਦਸੰਬਰ ਤੋਂ ਪਹਿਲਾਂ ਦੋ ਅਰਜ਼ੀਆਂ ਭਰਦੇ ਹੋਏ ਆਪਣੇ ਸੁੱਪਰ ਦੀ ਕੁੱਝ ਰਾਸ਼ੀ ਕਢਵਾਉਣ ਦੇ ਯੋਗ ਬਣਾਏ ਗਏ ਸਨ। ਜਦਕਿ ਆਰਜ਼ੀ ਪ੍ਰਵਾਸੀ ਸਾਲ 2019-20 ਵਿੱਤੀ ਵਰ੍ਹੇ ਦੌਰਾਨ ਸਿਰਫ ਇੱਕ ਵਾਰ ਹੀ ਆਪਣਾ ਸੁੱਪਰ ਕੱਢਵਾ ਸਕਦੇ ਸਨ। ਇਸ ਤੋਂ ਵੀ ਵੱਡੀ ਮੁਸ਼ਕਲ ਹੋਣ ਵਾਲੇ ਭਾਰੀ ਜੁਰਮਾਨਿਆਂ ਦੀ ਵੀ ਦੇਖੀ ਗਈ ਸੀ। 

ਨਿਊ ਸਾਊਥ ਵੇਲਜ਼ ਵਰਕ ਐਂਡ ਆਰਡਰ ਸਕੀਮ ਪਿਛਲੇ 10 ਸਾਲਾਂ ਤੋਂ 2000 ਤੋਂ ਵੀ ਜਿਆਦਾ ਸੰਸਥਾਵਾਂ ਨਾਲ ਮਿਲ ਕੇ ਹੰਗਾਮੀ ਮਦਦ ਪ੍ਰਦਾਨ ਕਰਨ ਲਈ ਕਾਰਜਸ਼ੀਲ ਹੈ। ਇਸੀ ਤਰਾਂ ‘ਆਸਕ ਇਜ਼ੀ’ ਨਾਮੀ ਸੰਸਥਾ ਵੀ ‘ਇਨਫੋਐਕਸਚੇਂਜ’ ਨਾਮੀ ਪਰੋਗਰਾਮ ਚਲਾਉਂਦੇ ਹੋਏ 3 ਲੱਖ ਤੋਂ ਵੀ ਜਿਆਦਾ ਸਮਾਜਕ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਮੁਖੀ ਡੇਵਿਡ ਸਪਰਿੱਗਸ ਕਹਿੰਦੇ ਹਨ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਇਹਨਾਂ ਨੂੰ ਆਰਜ਼ੀ ਪ੍ਰਵਾਸੀਆਂ ਵਲੋਂ ਮਦਦ ਲਈ ਢੇਰ ਸਾਰੀਆਂ ਬੇਨਤੀਆਂ ਮਿਲੀਆਂ ਹਨ।

ਮੁਫਤ ਅਤੇ ਨਿਜੀ ਮਦਦ ਲੈਣ ਲਈ ਨੈਸ਼ਨਲ ਡੈੱਟ ਹੈਲਪਲਾਈਨ ਨੂੰ 1800 007 007 ਉੱਤੇ ਫੋਨ ਕੀਤਾ ਜਾ ਸਕਦਾ ਹੈ।

ਦੇਸ਼ ਵਿਆਪੀ ਦੁਭਾਸ਼ੀਏ ਦੀ ਸੇਵਾ ਲਈ 13 14 50 ਉੱਤੇ ਫੋਨ ਕਰੋ।

ਸਮਾਜਕ ਸੇਵਾਵਾਂ ਦਾ ਲਾਭ ਲੈਣ ਲਈ ਆਸਕ ਇਜ਼ੀ ਦੀ ਵੈਬਸਾਈਟ ਉੱਤੇ ਜਾ ਸਕਦੇ ਹੋ।

ਆਪਣੇ ਜੁਰਮਾਨਿਆਂ ਦੇ ਭੁਗਤਾਨ ਲਈ ਭਾਈਚਾਰੇ ਤੋਂ ਮਦਦ ਪ੍ਰਾਪਤ ਕਰਨ ਲਈ ਲੋਕਲ ਲੀਗਲ ਏਡ ਤੋਂ ਸਲਾਹ ਲਈ ਜਾ ਸਕਦੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share