ਕੋਵਿਡ-19 ਮਹਾਂਮਾਰੀ ਦੌਰਾਨ ਬਜ਼ੁਰਗ ਘਰਾਂ ਵਿੱਚ ਰਹਿਣ ਵਾਲਿਆਂ ਸਾਹਮਣੇ ਆ ਰਹੀਆਂ ਹਨ ਕਈ ਚੁਣੋਤੀਆਂ

Child visiting grandad at aged care

Source: Getty images

ਵਿਕਟੋਰੀਆ ਦਾ ਏਜਡ ਕੇਅਰ ਸਿਸਟਮ, ਇਸ ਸਮੇਂ ਕਰੋਨਾਵਾਇਰਸ ਨਾਲ ਜੂਝਦੇ ਹੋਏ 100 ਤੋਂ ਵੀ ਜਿਆਦਾ ਜਾਨਾਂ ਗਵਾ ਚੁੱਕਾ ਹੈ। ਇਸ ਮਹਾਂਮਾਰੀ ਦੇ ਚਲਦੇ ਹੋਏ, ਪਰਿਵਾਰਾਂ ਨੂੰ ਆਪਣੇ ਬਜ਼ੁਰਗਾਂ ਦੀ ਸੰਭਾਲ ਕਰਨ ਲਈ ਕੁੱਝ ਸਬਕ ਲੈਣੇ ਪੈਣੇ ਹਨ।


ਪਿਛਲੇ ਕੁੱਝ ਹਫਤਿਆਂ ਦੌਰਾਨ ਵਿਕਟੋਰੀਆ ਦੇ ਬਜ਼ੁਰਗ ਘਰਾਂ ਵਿੱਚ ਕਰੋਨਾਵਾਇਰਸ ਦੀ ਪਈ ਭਾਰੀ ਮਾਰ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਬਜ਼ੁਰਗ ਘਰਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਗਈ ਹੈ।

ਰੌਇਲ ਮੈਲਬਰਨ ਹਸਪਤਾਲ ਦੇ ਬਜ਼ੁਰਗ ਸਿਹਤ ਸੰਭਾਲ ਵਿਸ਼ੇ ਦੀ ਮਾਹਰ ਪ੍ਰੋ ਐਂਡਰੀਆ ਮਾਇਰ ਕਹਿੰਦੇ ਹਨ ਕਿ ਬਜ਼ੁਰਗ ਘਰਾਂ ਦੇ ਕੋਵਿਡ-19 ਅਤੇ ਸਾਰਸ ਬਿਮਾਰੀਆਂ ਦੀ ਮਾਰ ਹੇਠ ਆਉਣ ਦਾ ਇੱਕ ਠੋਸ ਕਾਰਨ ਹੈ।

ਪਿਛਲੀ ਜਨਗਨਣਾ ਵਿੱਚ ਪਤਾ ਚਲਿਆ ਸੀ ਕਿ ਤਿੰਨਾਂ ਵਿੱਚੋਂ ਇੱਕ ਬਜ਼ੁਰਗ ਵਿਦੇਸ਼ਾਂ ਵਿੱਚ ਜਨਮਿਆਂ ਹੋਇਆ ਸੀ। 2017-18 ਦੇ ਆਂਕੜੇ ਦਸਦੇ ਹਨ ਕਿ ਇਸ ਸਮੇਂ ਦੇਸ਼ ਭਰ ਦੇ ਬਜ਼ੁਰਗ ਸੰਭਾਲ ਕੇਂਦਰਾਂ ਵਿੱਚ 1.2 ਮਿਲੀਅਨ ਬਜ਼ੁਰਗ ਰਹਿ ਰਹੇ ਹਨ। ਮਲਟੀਕਲਚਰਲ ਏਜਡ ਕੇਅਰ ਦੀ ਮੁਖੀ ਰੋਜ਼ਾ ਕੋਲਾਨੇਰੋ ਅਨੁਸਾਰ ਭਾਸ਼ਾਈ ਅਤੇ ਸਭਿਆਚਰਕ ਵਿਖਰੇਵਿਆਂ ਵਾਲੇ ਭਾਈਚਾਰਿਆਂ ਵਿੱਚ ਬਜ਼ੁਰਗਾਂ ਨੂੰ ਸੰਭਾਲ ਕੇਂਦਰਾਂ ਵਿੱਚ ਰਖਣ ਦਾ ਫੈਸਲਾ ਬਿਲਕੁਲ ਆਖਰੀ ਸਮਝਿਆ ਜਾਂਦਾ ਹੈ।

ਬਜ਼ੁਰਗਾਂ ਨੂੰ ਸੰਭਾਲ ਕੇਂਦਰ ਵਿੱਚ ਜਗ੍ਹਾ ਲੈਣ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਔਸਤਨ ਪੰਜ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਕੋਲਾਨੇਰੋ ਸਲਾਹ ਦਿੰਦੀ ਹੈ ਕਿ ਸਮਾਂ ਰਹਿੰਦੇ ਹੋਏ ਹੀ ਬਜ਼ੁਰਗਾਂ ਦੀ ਜਾਂਚ ਜੀਪੀ ਤੋਂ ਕਰਵਾ ਲੈਣੀ ਚਾਹੀਦੀ ਹੈ।

ਏਜਡ ਕੇਅਰ ਵਿੱਚ ਕੰਮ ਕਰ ਚੁੱਕੀ ਮਿਸ਼ੇਲ ਨੂੰ ਵੀ ਇਹਨਾਂ ਕੇਂਦਰਾਂ ਬਾਰੇ ਡੂੰਘਾਈ ਵਿੱਚ ਉਸ ਸਮੇਂ ਤੱਕ ਨਹੀਂ ਸੀ ਪਤਾ, ਜਦੋਂ ਉਸ ਦੇ ਆਪਣੇ ਮਾਪਿਆਂ ਨੂੰ ਇਹਨਾਂ ਦੀ ਜਰੂਰਤ ਪਈ ਸੀ। ਕੋਈ ਤਿੰਨ ਕੂ ਸਾਲ ਪਹਿਲਾਂ ਇਸ ਦੇ ਪਿਤਾ ਨੂੰ ਸਿਹਤ ਕਾਰਨਾਂ ਕਰਕੇ ਅਚਾਨਕ ਏਜਡ ਕੇਅਰ ਦੀ ਜਰੂਰਤ ਪੈ ਗਈ ਸੀ। ਪਰ ਉਸ ਦੀ ਮਾਤਾ ਨੇ ਸਮਾਂ ਰਹਿੰਦੇ ਹੋਏ ਹੀ ਇੱਕ ਕੇਅਰਰ ਦੀ ਮਦਦ ਆਪਣੇ ਘਰ ਵਿੱਚ ਹੀ ਲੈਣੀ ਸ਼ੁਰੂ ਕਰ ਦਿੱਤੀ ਸੀ। ਅਤੇ ਬਾਅਦ ਵਿੱਚ ਉਹ ਵੀ ਬਜ਼ੁਰਗ ਸੰਭਾਲ ਘਰ ਵਿੱਚ ਦਾਖਲ ਹੋ ਗਈ ਸੀ।

ਬਜ਼ੁਰਗਾਂ ਨੂੰ ਮਿਲਣ ਜਾਣ ਵਾਲਿਆਂ ਲਈ ਲਾਈਆਂ ਬੰਦਸ਼ਾਂ ਤੋਂ ਕੁੱਝ ਦਿਨ ਪਹਿਲਾਂ ਹੀ ਮਿਸ਼ਲ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਬਜ਼ੁਰਗ ਘਰ ਜਾਣ ਦੀ ਖਾਸ ਰਿਆਇਤ ਮਿਲ ਗਈ ਸੀ।

ਬਜ਼ੁਰਗਾਂ ਨੂੰ ਸੰਭਾਲ ਘਰਾਂ ਵਿੱਚ ਭੇਜਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਉਹ ਤੁਹਾਡੇ ਸਭਿਆਚਾਰ ਅਤੇ ਰਹਿਣ ਸਹਿਣ ਤੋਂ ਜਾਣੂ ਹਨ। ਸ਼੍ਰੀ ਲੰਕਾ ਮੂਲ ਦੀ ਮਾਰਗ੍ਰੇਟ ਨੂੰ ਵੀ ਆਪਣੀ ਮਾਤਾ ਨੂੰ ਬਜ਼ੁਰਗ ਘਰ ਵਿੱਚ ਉਸ ਸਮੇਂ ਦਾਖਲ ਕਰਵਾਉਣਾ ਪਿਆ ਜਦੋਂ ਉਸ ਦੀ ਡਿਮੈਂਨਸ਼ੀਆ ਬਹੁਤ ਵੱਧ ਗਈ ਸੀ। ਪਹਿਲਾਂ ਤਾਂ ਮਾਰਗ੍ਰੇਟ ਆਪਣੀ ਮਾਤਾ ਨੂੰ ਲਗਭਗ ਰੋਜ਼ਾਨਾਂ ਹੀ ਮਿਲਣ ਜਾਂਦੀ ਸੀ ਪਰ ਇਸ ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਤੋਂ ਬਾਅਦ ਹੁਣ ਉਹ ਆਪਣੀ ਮਾਤਾ ਨੂੰ ਸਿਰਫ ਵੀਡੀਓ ਚੈਟ ਦੁਆਰਾ ਹੀ ਦੇਖ ਅਤੇ ਸੁਣ ਸਕਦੀ ਹੈ। ਉਹ ਸਲਾਹ ਦਿੰਦੀ ਹੈ ਕਿ ਬਜ਼ੁਰਗ ਘਰਾਂ ਦੀ ਚੋਣ ਕਰਨ ਸਮੇਂ ਸਿਰਫ ਉਹਨਾਂ ਦੀ ਬਾਹਰੀ ਦਿੱਖ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਬਲਕਿ ਇਹ ਜਾਨਣਾ ਵੀ ਜਰੂਰੀ ਹੁੰਦਾ ਹੈ ਕਿ ਉਹ ਕਿਸ ਪ੍ਰਕਾਰ ਦੀ ਸੇਵਾ ਪ੍ਰਦਾਨ ਕਰਨਗੇ।

ਮਹਾਂਮਾਰੀ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਬਜ਼ੁਰਗ ਘਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਵੀ ਭਾਰੀ ਕਮੀ ਦੇਖੀ ਗਈ ਹੈ। ਮਾਰਗ੍ਰੇਟ ਦੀ ਮਾਤਾ ਨੂੰ ਵੀ ਇਸੇ ਕਮੀ ਕਾਰਨ ਹਫਤੇ ਵਿੱਚ ਹੁਣ ਇੱਕ ਦਿਨ ਹੀ ਇਸ਼ਨਾਨ ਕਰਵਾਇਆ ਜਾਂਦਾ ਹੈ। ਸਟਾਫ ਦੀ ਘਾਟ ਦਾ ਅਸਰ ਤਕਰੀਬਨ 89% ਬਜ਼ੁਰਗਾਂ ‘ਤੇ ਪਿਆ ਹੈ। ਮਾਰਗ੍ਰੇਟ ਨੂੰ ਚਿੰਤਾ ਹੈ ਕਿ ਉਸ ਦੀ ਮਾਤਾ ਦੇ ਮਹਿੰਗੇ ਬਜ਼ੁਰਗ ਘਰ ਵਿਚਲੇ ਸਟਾਫ ਕੋਲ ਲੌੜੀਂਦੀ ਮਾਤਰਾ ਵਿੱਚ ਪਰਸਨਲ ਪਰੋਟੈਕਟਿੱਵ ਇਕਇਊਪਮੈਂਟ ਹੀ ਨਹੀਂ ਹਨ।

ਸੀਨੀਅਰਸ ਰਾਈਟਸ ਸਰਵਿਸ ਵਾਸਤੇ ਕੰਮ ਕਰਨ ਵਾਲੀ ਲੀਜ਼ਾ ਜੋਹਨਸਟਨ ਦਾ ਕਹਿਣਾ ਹੈ ਕਿ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਬਜ਼ੁਰਗਾਂ ਲਈ ਇਹ ਵਾਲਾ ਸਮਾਂ ਕੁੱਝ ਜਿਆਦਾ ਹੀ ਔਖਾ ਹੈ। ਇਸ ਸੰਸਥਾ ਨੂੰ ਕਈ ਪਰਿਵਾਰਾਂ ਅਤੇ ਬਜ਼ੁਰਗਾਂ ਵਲੋਂ ਮਦਦ ਲਈ ਫੋਨ ਮਿਲੇ ਹਨ ਅਤੇ ਇਹ ਹਰ ਹੀਲਾ ਵਰਤਦੇ ਹੋਏ ਬਜ਼ੁਰਗਾਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਦੁਭਾਸ਼ੀਏ ਨਾਲ ਇੱਕ ਤਿਕੋਣੀ ਆਨਲਾਈਨ ਮਿਲਣੀ ਕਰਵਾ ਰਹੇ ਹਨ।

ਮਿਸ਼ੇਲ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹੈ ਕਿਉਂਕਿ ਉਸ ਦੀ ਮਾਤਾ ਦੀ ਸੰਭਾਲ ਕਰਨ ਵਾਲੇ ਬਜ਼ੁਰਗ ਘਰ ਨੇ ਆਰਜ਼ੀ ਕਰਮਚਾਰੀਆਂ ਉੱਤੇ ਨਿਰਭਰ ਰਹਿੰਦੇ ਹੋਏ ਲਾਗ ਦੇ ਖਤਰੇ ਦਾ ਸਾਹਮਣਾ ਕਰਨ ਦੀ ਬਜਾਏ ਵਾਧੂ ਦੇ ਪੱਕੇ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖ ਲਿਆ ਹੈ। ਉਹ ਕਹਿੰਦੀ ਹੈ ਅਜਿਹੇ ਔਖੇ ਸਮੇਂ ਬਜ਼ੁਰਗ ਘਰਾਂ ਨਾਲ ਚੰਗਾ ਸੰਪਰਕ ਬਣਾਈ ਰਖਣਾ ਫਾਇਦੇਮੰਦ ਹੁੰਦਾ ਹੈ।

ਸਿਹਤ ਵਿਭਾਗ ਵਲੋਂ ਸਾਲ 2015 ਵਿੱਚ ਕਰਵਾਏ ਸਰਵੇਖਣ ਤੋਂ ਪਤਾ ਚੱਲਿਆ ਸੀ ਕਿ ਬਜ਼ੁਰਗ ਘਰਾਂ ਵਿੱਚ ਰਹਿਣ ਵਾਲੇ 26% ਬਜ਼ੁਰਗ ਅਜਿਹੇ ਸਨ ਜਿਹਨਾਂ ਦਾ ਪਿਛੋਕੜ ਸਭਿਆਚਾਰਕ ਅਤੇ ਭਾਸ਼ਾਈ ਵਿਖਰੇਵਿਆਂ ਤੋਂ ਸੀ। ਕੋਲੋਨਾਰੋ ਅਨੁਸਾਰ, ਇਸ ਤੋਂ ਪਤਾ ਚਲਦਾ ਹੈ ਕਿ ਬਹੁਸਭਿਅਕ ਭਾਈਚਾਰੇ ਅਜੇ ਵੀ ਆਪਣੇ ਬਜ਼ੁਰਗਾਂ ਦੀ ਸੰਭਾਲ ਆਪਣੇ ਘਰਾਂ ਵਿੱਚ ਹੀ ਕਰਨ ਨੂੰ ਪਹਿਲ ਦਿੰਦੇ ਹਨ।

ਬਜ਼ੁਰਗ ਘਰਾਂ ਬਾਰੇ ਹੋਰ ਜਾਣਕਾਰੀ ਲੈਣ ਲਈ 1800 200 422 ਉੱਤੇ ਫੋਨ ਕੀਤਾ ਜਾ ਸਕਦਾ ਹੈ। ਮੁਫਤ ਅਤੇ ਗੁਪਤ ਕਾਨੂੰਨੀ ਸਲਾਹ ‘ਸੀਨੀਅਰਸ ਰਾਈਟਸ ਸਰਵਿਸ’ ਤੋਂ 1800 424 079 ਤੋਂ ਲਈ ਜਾ ਸਕਦੀ ਹੈ। ਦੁਭਾਸ਼ੀਏ ਦੀ ਸੇਵਾ ਲੈਣ ਲਈ 131 450 ਉੱਤੇ ਫੋਨ ਕਰੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 



Share