ਆਸਟ੍ਰੇਲੀਆ ਵਿਚਲੇ ਦਸਾਂ ਵਿੱਚੋਂ ਇੱਕ ਬਜ਼ੁਰਗ ਨਾਲ ਹੁੰਦਾ ਹੈ ਦੁਰਵਿਵਹਾਰ

Abuso de ancianos

Abuso de ancianos Source: Public Domain

ਜੂਨ 15, ‘ਵਰਲਡ ਐਲਡਰ ਐਬਿਊਜ਼ ਡੇਅ’ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਬਜ਼ੁਰਗਾਂ ਨਾਲ ਹੋਣ ਵਾਲੀਆਂ ਜਿਆਦਤੀਆਂ ਅਤੇ ਦੁਰਵਿਵਹਾਰਾਂ ਨੂੰ ਉਜਾਗਰ ਕੀਤਾ ਜਾ ਸਕੇ। ਇੱਕ ਅੰਦਾਜ਼ੇ ਮੁਤਾਬਕ ਆਸਟ੍ਰੇਲੀਆ ਵਿਚਲੇ ਦਸਾਂ ਵਿੱਚੋਂ ਇੱਕ ਬਜ਼ੁਰਗ ਨਾਲ ਕਿਸੇ ਨਾ ਕਿਸੇ ਤਰਾਂ ਨਾਲ ਦੁਰਵਿਵਹਾਰ ਹੁੰਦਾ ਹੈ।


ਆਸਟ੍ਰੇਲੀਅਨ ਇੰਨਸਟੀਚਿਊਟ ਆਫ ਫੈਮਿਲੀ ਸਟੱਡੀਜ਼ ਵਲੋਂ ਕੀਤੀ ਇੱਕ ਖੋਜ ਵਿੱਚ ਪਤਾ ਚੱਲਿਆ ਹੈ ਕਿ ਬਜ਼ੁਰਗਾਂ ਨਾਲ ਜਿਆਦਾਤਰ ਦੁਰਵਿਵਹਾਰ ਉਹਨਾਂ ਦੇ ਪ੍ਰਵਾਰਕ ਮੈਂਬਰਾਂ, ਜਿਹਨਾਂ ਵਿੱਚ ਨੌਜਵਾਨ ਵੀ ਸ਼ਾਮਲ ਹਨ, ਵਲੋਂ ਹੀ ਕੀਤੀ ਜਾਂਦੀ ਹੈ। ਆਸਟ੍ਰੇਲੀਆ ਦੇ ਏਜ ਡਿਸਕਰਿਮੀਨੇਸ਼ਨ ਕਮਿਸ਼ਨਰ ਡਾ ਕੇਅ ਪੈਟਰਸਨ ਕਹਿੰਦੇ ਹਨ ਕਿ ਇਹ ਜਿਆਦਤੀਆਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ।

ਸਭ ਤੋਂ ਵੱਡੀ ਜਿਆਦਤੀ ਵਿੱਤੀ ਦੁਰਵਿਵਹਾਰ ਵਜੋਂ ਦੇਖੀ ਗਈ ਹੈ ਜਿਸ ਦੀ ਸ਼ੁਰੂਆਤ ਮਨੋਵਿਗਿਆਨਕ ਸ਼ੋਸ਼ਣ ਤੋਂ ਹੁੰਦੀ ਹੈ। ਸੀਨੀਅਰ ਰਾਈਟਸ ਸਰਵਿਸ ਨਿਊ ਸਾਊਥ ਵੇਲਜ਼ ਦੇ ਰਸਲ ਵੈਸਟਕੋਟ ਕਹਿੰਦੇ ਹਨ ਕਿ ਅਜਿਹਾ ਅਕਸਰ ਹੀ ਹੁੰਦਾ ਹੈ।
Otro anciano infectado con COVID-19 en una residencia de personas mayores en Melbourne
Otro anciano infectado con COVID-19 en una residencia de personas mayores en Melbourne Source: Getty Images/ KLH49
ਰਸਲ ਵੈਸਟਕੋਟ ਕਹਿੰਦੇ ਹਨ ਕਿ ਜਦੋਂ ਵੀ ਪਰਿਵਾਰਾਂ ਵਿੱਚ ਜਾਇਦਾਦ ਜਾਂ ਵਿੱਤੀ ਲੈਣ ਦੇਣ ਬਾਰੇ ਸਮਝੋਤਾ ਹੁੰਦਾ ਹੈ ਤਾਂ ਕੁੱਝ ਹਸਤਾਖਰਾਂ ਦੇ ਨਾਲ ਨਾਲ ਲਿਖਤੀ ਰਿਕਾਰਡ ਵੀ ਰੱਖਣੇ ਜਰੂਰੀ ਹੁੰਦੇ ਹਨ। ਬੇਸ਼ਕ ਇਸ ਵਾਸਤੇ ਕਿਸੇ ਵਕੀਲ ਨੂੰ ਸ਼ਾਮਲ ਨਾ ਕੀਤਾ ਜਾਵੇ।

ਰੈੱਡਫਰਨ ਲੀਗਲ ਸੈਂਟਰ ਦੇ ਵਕੀਲ ਐਲੀ ਫਰੈਂਚ ਕਹਿੰਦੇ ਹਨ ਕਿ ਅਕਸਰ ਲੋਕਾਂ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਉਹਨਾਂ ਨਾਲ ਵਿੱਤੀ ਧੱਕਾ ਹੋ ਰਿਹਾ ਹੈ।
elder abuse, old person, depression
Φωτογραφία αρχείου Source: Getty Images/ delihayat
ਡਾ ਪੈਟਰਸਨ ਦਾ ਕਹਿਣਾ ਹੈ ਕਿ ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨ ਵਾਲੇ ਜਿਆਦਾਤਰ ਉਹਨਾਂ ਦੇ ਆਪਣੇ ਧੀ ਜਾਂ ਪੁੱਤਰ ਹੀ ਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕੁੱਝ ਕੂ ਪ੍ਰਸ਼ਨਾਂ ਦੁਆਰਾ ਸਹਿਜੇ ਹੀ ਪਤਾ ਚਲਾਇਆ ਜਾ ਸਕਦਾ ਹੈ ਕਿ ਬਜ਼ੁਰਗਾਂ ਨਾਲ ਧੱਕਾ ਹੋ ਰਿਹਾ ਹੈ ਜਾਂ ਨਹੀਂ।

ਰਸਲ ਵੈਸਟਕੋਟ ਸਲਾਹ ਦਿੰਦੇ ਹਨ ਕਿ ਪੀੜਤ ਬਜ਼ੁਰਗ ਆਪਣੇ ਕਿਸੇ ਵਿਸ਼ਵਾਸਪਾਤਰ ਦੋਸਤ ਜਾਂ ਗੁਆਂਢੀ ਨਾਲ ਇਸ ਬਾਰੇ ਗੱਲ ਜਰੂਰ ਕਰਨ।

ਅੰਗਰੇਜੀ ਤੋਂ ਅਲਾਵਾ ਹੋਰ ਭਾਸ਼ਾਵਾਂ ਬੋਲਣ ਵਾਲੇ ਬਜ਼ੁਰਗਾਂ ਨੂੰ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ। ਡਾ ਪੈਟਰਸਨ ਅਨੁਸਾਰ ਦੇਸ਼ ਵਿਆਪੀ ਮਦਦ ਵਾਲੀ ਫੋਨ ਲਾਈਨ ਉੱਤੇ ਫੋਨ ਕਰਕੇ ਮਦਦ ਲਈ ਜਾ ਸਕਦੀ ਹੈ।

ਦਾ ਨੈਸ਼ਨਲ ਏਜਿੰਗ ਰਿਸਰਚ ਇੰਸਟੀਚਿਊਟ ਨੇ ਅਜਿਹੇ ਬਜ਼ੁਰਗਾਂ ਉੱਤੇ ਇੱਕ ਖੋਜ ਕੀਤੀ ਹੈ ਜਿਹਨਾਂ ਨਾਲ ਵਿੱਤੀ ਜਿਆਦਤੀ ਗੰਭੀਰ ਰੂਪ ਵਿੱਚ ਹੋਈ ਸੀ। ਖੋਜ ਵਿਚਲੇ ਸਾਰਿਆਂ ਨੇ ਹੀ ਇਹ ਮੰਨਿਆ ਸੀ ਕਿ ਉਹ ਕਦੀ ਨਹੀਂ ਚਾਹੁਣਗੇ ਕਿ ਉਹਨਾਂ ਦੇ ਮਸਲੇ ਅਦਾਲਤਾਂ ਤੱਕ  ਪਹੁੰਚਣ।
elderly person, elder abuse,
Source: Getty Images / Owaki/Kulla
ਕੇਅ ਪੈਟਰਸਨ ਕਹਿੰਦੇ ਹਨ ਕਿ ਬਜ਼ੁਰਗਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਉਹ ਇਕੱਲੇ ਨਹੀਂ ਹਨ। ਉਹਨਾਂ ਲਈ ਮਾਨਵੀ ਹੱਕ ਬਣੇ ਹੋਏ ਹਨ ਜਿਹਨਾਂ ਦਾ ਮਾਣ ਕੀਤਾ ਜਾਣਾ ਚਾਹੀਦਾ ਹੈ।

ਜਨਵਰੀ 2019 ਨੂੰ ਇਸ ਮਹਿਕਮੇ ਦੇ ਮੰਤਰੀ ਕੇਨ ਵਿਆਤ ਨੇ ਏਜਡ ਰਾਇਲ ਕਮਿਸ਼ਨ ਨੂੰ ਦੱਸਿਆ ਸੀ ਕਿ ਮੌਜੂਦਾ ਨਿਯਮ ਕਾਫੀ ਕਮਜ਼ੋਰ ਹਨ ਅਤੇ ਉਹਨਾਂ ਵਿੱਚ ਬਦਲਾਵਾਂ ਦੀ ਜਰੂਰਤ ਹੈ। ਘਰਾਂ ਅਤੇ ਏਜਡ ਕੇਅਰ ਸੰਸਥਾਵਾਂ, ਦੋਹਾਂ ਵਿੱਚ ਹੀ ਬਜ਼ੁਰਗਾਂ ਨਾਲ ਜਿਆਦਤੀ ਹੋ ਰਹੀ ਹੈ।

ਦੁਰਵਿਵਹਾਰ ਦੇ ਸ਼ਿਕਾਰ ਹੋਏ ਲੋਕਾਂ ਵਾਸਤੇ ਦੇਸ਼ ਵਿਆਪੀ ਫੋਨ ਨੰਬਰ 1800 353 374 ਉਪਲਬਧ ਹੈ। ਇਸ ਉੱਤੇ ਫੋਨ ਕਰਨ ਵਾਲੇ ਨੂੰ ਉਸ ਦੇ ਰਾਜ ਜਾਂ ਪ੍ਰਦੇਸ਼ ਵਿਚਲੀ ਮਦਦ ਵਾਲੀ ਲਾਈਨ ਨਾਲ ਜੋੜ ਦਿੱਤਾ ਜਾਂਦਾ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ

ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।

ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।

ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

Share