ਜੂਲਾਈ ਵਿੱਚ ਸ਼ੁਰੂ ਕੀਤੇ ਲੜੀਵਾਰ ‘ਹੂ ਗੈੱਟਸ ਟੂ ਸਟੇਅ ਇਨ ਆਸਟ੍ਰੇਲੀਆ’ ਵਿੱਚ ਕਈ ਜੋੜਿਆਂ ਨੇ ਅਣਕਿਆਸੀਆਂ ਪ੍ਰਕਿਰਿਆਵਾਂ ਬਾਰੇ ਖੁੱਲ ਕੇ ਗਲਬਾਤ ਕੀਤੀ ਹੈ।
ਜਦੋਂ ਸਤਿੰਦਰ ਨੂੰ ਇਹ ਪਤਾ ਚਲਿਆ ਕਿ ਉਸ ਦੇ ਪਤੀ ਸੁਮਿਤ ਦਾ ਵੀਜ਼ਾ ਇਨਕਾਰਿਆ ਗਿਆ ਹੈ ਤਾਂ ਉਸ ਨੂੰ ਬਹੁਤ ਵੱਡਾ ਝੱਟਕਾ ਲਗਿਆ। ਆਸਟ੍ਰੇਲੀਆ ਦੀ ਇਸ ਨਾਗਰਿਕ ਨੂੰ ਆਪਣੇ ਪਤੀ ਦੇ ਇੱਥੇ ਆਉਣ ਦੀ ਲੰਬੇ ਸਮੇਂ ਤੋਂ ਉਡੀਕ ਸੀ।
ਇਸ ਡਾਕੂਮੈਂਟਰੀ ਨੂੰ ਬਨਾਉਣ ਸਮੇਂ ਪਤਾ ਚਲਿਆ ਕਿ ਸਤਿੰਦਰ ਨੇ ਤੇਜ਼ ਦਵਾਈਆਂ ਦਾ ਸੇਵਨ ਕਰ ਲਿਆ ਹੈ ਅਤੇ ਉਸ ਨੇ ਇਸ ਲਈ ਗ੍ਰਹਿ ਵਿਭਾਗ ਨੂੰ ਜਿੰਮੇਵਾਰ ਦਸਿਆ ਸੀ। ਕਈ ਸਾਲ ਅਲੱਗ ਰਹਿਣ ਤੇ ਮਜ਼ਬੂਰ ਹੋਣ ਕਾਰਨ ਵਿਭਾਗ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਉਹਨਾ ਦਾ ਰਿਸ਼ਤਾ ਜਾਇਜ ਵੀ ਹੈ?
ਸਤਿੰਦਰ ਨੇ ਕਿਹਾ ਕਿ ਉਸ ਨੇ ਜਲਦਬਾਜ਼ੀ ਵਿੱਚ ਗਲਤੀ ਕੀਤੀ ਸੀ ਪਰ ਤੁਰੰਤ ਹੀ ਉਸ ਨੇ ਮਾਹਰਾਂ ਦੀ ਮਦਦ ਨਾਲ ਆਪਣੇ ਆਪ ਨੂੰ ਸੰਭਾਲ ਵੀ ਲਿਆ ਸੀ। ਉਹ ਬਾਕੀਆਂ ਨੂੰ ਵੀ ਸਿਹਤ ਮਾਹਰਾਂ ਦੀ ਸਲਾਹ ਲੈਣ ਲਈ ਪ੍ਰੇਰਦੀ ਹੈ।
ਅਪੀਲ ਕਰਨ ਤੋਂ ਬਾਅਦ ਉਹਨਾਂ ਦੇ ਰਿਸ਼ਤੇ ਨੂੰ ਜਾਇਜ਼ ਮੰਨ ਲਿਆ ਗਿਆ ਸੀ। ਪ੍ਰਵਾਸ ਵਕੀਲ ਯੂਨ ਚੈਨ ਅਨੁਸਾਰ ਉਹਨਾਂ ਨੂੰ ਪਾਰਟਨਰ ਵੀਜ਼ਾ ਪ੍ਰਦਾਨ ਕਰ ਦਿੱਤਾ ਗਿਆ ਹੈ ਪਰ ਨਾਲ ਉਸ ਨੇ ਇਹ ਵੀ ਮੰਨਿਆ ਹੈ ਕਿ ਕਾਨੂੰਨ ਕਾਫੀ ਗੁੰਝਲਦਾਰ ਹਨ।
ਵਕੀਲ ਨੇ ਇਹ ਵੀ ਮੰਨਿਆ ਕਿ ਇਸ ਜੋੜੇ ਦੀ ਅਰਜ਼ੀ ਤੇ ਬਾਕੀਆਂ ਨਾਲੋਂ ਜਿਆਦਾ ਸਮਾਂ ਲਗਿਆ ਸੀ।
ਮੈਲਬਰਨ ਦੀ ਮੋਨੋਵਿਗਿਆਨਕ ਸਲਾਹਕਾਰ ਮੂਰਾਦੀ ਸੈਲਵੀ ਦਾ ਕਹਿਣਾ ਹੈ ਕਿ ਉਸ ਕੋਲ ਵੱਖ ਵੱਖ ਸਭਿਆਚਾਰਾਂ ਤੋਂ ਕਈ ਲੋਕ ਮਾਨਸਿਕ ਸਿਹਤ ਬਾਰੇ ਸਲਾਹ ਲੈਣ ਆਉਂਦੇ ਹਨ।
ਸੈਲਵੀ ਕਹਿੰਦੀ ਹੈ ਕਿ ਜਿਹੜੇ ਲੋਕਾਂ ਨੂੰ ਸਥਾਈ ਨਿਵਾਸ ਨਹੀਂ ਮਿਲਦਾ ਉਹਨਾਂ ਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਨਾਲ ਹੀ ਉਹਨਾਂ ਨੂੰ ਭਾਰੀ ਖਰਚਿਆਂ ਲਈ ਵੀ ਤਿਆਰ ਰਹਿਣਾ ਪਵੇਗਾ। ਪਾਰਟਨਰ ਵੀਜ਼ੇ ਦਾ ਖਰਚ 7,715 ਡਾਲਰ ਹੁੰਦਾ ਹੈ ਅਤੇ 90% ਅਰਜੀਆਂ ਨੂੰ 18 ਮਹੀਨਿਆਂ ਵਿੱਚ ਨਿਪਟਾਇਆ ਜਾਂਦਾ ਹੈ। ਸੈਲਵੀ ਨੇ ਦਸਿਆ ਕਿ ਉਹ ਇੱਕ ਅਜਿਹੇ ਵਿਅਕਤੀ ਬਾਰੇ ਜਾਣਦੀ ਹੈ ਜਿਸ ਨੇ ਵੀਜ਼ਾ ਰੱਦ ਹੋ ਜਾਣ ਦੀ ਸੂਰਤ ਵਿੱਚ ਆਪਣੀ ਹੀ ਜਾਨ ਲੈ ਲਈ ਸੀ
ਹਰ ਸਾਲ 25 ਹਜ਼ਾਰ ਤੋਂ ਜਿਆਦਾ ਸਥਾਈ ਨਿਵਾਸ ਵਾਸਤੇ ਪਾਈਆਂ ਅਰਜ਼ੀਆਂ ਰੱਦ ਹੁੰਦੀਆਂ ਹਨ। ਵੈਸਟਰਨ ਯੂਨਿਵਰਸਿਟੀ ਸਿਡਨੀ ਦੇ ਐਸੋਸ਼ਿਏਟ ਪ੍ਰੋਫੈਸਰ ਸ਼ਾਂਤੀ ਰਾਬਰਟਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਪ੍ਰਵਾਸ ਪ੍ਰੀਕਿਰਿਆ ਸੰਸਾਰ ਵਿੱਚ ਸੱਭ ਤੋਂ ਜਿਆਦਾ ਗੁੰਝਲਦਾਰ ਹੈ।
ਉਹ ਕਹਿੰਦੀ ਹੈ ਕਿ ਬਹੁਤ ਸਾਰੇ ਕੇਸਾਂ ਵਿੱਚ ਲੋਕ ਆਪਣੀਆਂ ਅਰਜ਼ੀਆਂ ਦੇ ਨਤੀਜੇ ਦਾ ਇੰਤਜ਼ਾਰ ਕਰਨ ਸਮੇਂ ਆਸਟ੍ਰੇਲੀਆ ਵਿੱਚ ਹੀ ਰਹਿੰਦੇ ਹਨ ਅਤੇ ਅਰਜ਼ੀ ਰੱਦ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਆਪਣੇ ਪੂਰੀ ਤਰਾਂ ਨਾਲ ਸਥਾਪਤ ਕੀਤੇ ਹੋਏ ਜੀਵਨ ਨੂੰ ਹੀ ਗੁਆਉਣਾ ਪੈ ਜਾਂਦਾ ਹੈ।
ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਰਜ਼ੀਆਂ ਨੂੰ ਕ੍ਰਮਵਾਰ ਤਰੀਕੇ ਨਾਲ ਨਿਬਟਾਇਆ ਜਾਂਦਾ ਹੈ ਅਤੇ ਉਹਨਾਂ ਉੱਤੇ ਲੱਗਣ ਵਾਲਾ ਸਮਾਂ ਉਹਨਾਂ ਦੀ ਕਿਸਮ ਅਤੇ ਨਿਜੀ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ, ਜਿਹਨਾਂ ਵਿੱਚ ਪਹਿਚਾਣ ਦਾ ਮੁਲਾਂਕਣ, ਸਿਹਤ, ਵਿਅਕਤੀ ਦਾ ਚਰਿੱਤਰ ਅਤੇ ਦੇਸ਼ ਦੀ ਸੁਰੱਖਿਆ ਆਦਿ ਵੀ ਸ਼ਾਮਲ ਹੁੰਦੇ ਹਨ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਹ ਮਾਨਸਿਕ ਸਿਹਤ ਪ੍ਰਤੀ ਸਰਕਾਰ ਦੀ ਹਰ ਪ੍ਰਕਾਰ ਦੀ ਮਦਦ ਕਰਦੇ ਹਨ ਖਾਸ ਕਰਕੇ ਭਾਸ਼ਾਈ ਅਤੇ ਸਭਿਆਚਾਰਕ ਵਿਖਰੇਵਿਆਂ ਵਾਲੇ ਲੋਕਾਂ ਲਈ।
ਸਰੋਤਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਦਦ ਲਈ ਲਾਈਫਲਾਈਨ ਨੂੰ 13 11 14 ਜਾਂ ਸੂਸਾਈਡ ਕਾਲ ਬੈਕ ਨੂੰ 1300 659 467 ਉੱਤੇ ਫੋਨ ਕਰ ਸਕਦੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
Other related storis
Impact of COVID-19 on the physical and mental health of Australians