ਭਾਰਤੀ ਰੈਸਟੋਰੈਂਟ ਵੱਲੋਂ ਅੱਗ-ਪੀੜਤਾਂ ਨੂੰ ਮੁਫ਼ਤ ਭੋਜਨ, ਸੋਸ਼ਲ ਮੀਡੀਆ 'ਤੇ ਹੋ ਰਹੀਆਂ ਨੇ ਸਿਫਤਾਂ

Kanwaljit Singh and his wife Kamaljit Kaur (L); A view from Bairnsdale Oval relief Center (R).

Kanwaljit Singh and his wife Kamaljit Kaur (L); A view from Bairnsdale Oval relief Center (R). Source: Supplied

ਬੇਰਨਜ਼ਡੇਲ ਸਥਿੱਤ ਇੱਕ ਭਾਰਤੀ ਰੈਸਟੋਰੈਂਟ ਗਿਪਸਲੈਂਡ ਖੇਤਰ ਵਿੱਚ ਲੱਗੀ ਜੰਗਲ ਦੀ ਅੱਗ ਨਾਲ਼ ਪ੍ਰਭਾਵਿਤ ਲੋਕਾਂ ਨੂੰ ਮੁਫਤ ਭੋਜਨ ਦੀ ਪੇਸ਼ਕਸ਼ ਕਰ ਰਿਹਾ ਹੈ। ਉਨ੍ਹਾਂ ਦੀ ਇਸ ਭਾਵਨਾ ਦੀ ਸੋਸ਼ਲ ਮੀਡਿਆ ਉੱਤੇ ਕਾਫੀ ਸਿਫ਼ਤ ਹੋ ਰਹੀ ਹੈ। ਪੂਰੀ ਜਾਣਕਾਰੀ ਲਈ ਸੁਣੋ ਰੈਸਟੋਰੈਂਟ ਮਾਲਕ ਕੰਵਲਜੀਤ ਸਿੰਘ ਨਾਲ਼ ਵਿਸ਼ੇਸ਼ ਗੱਲਬਾਤ।


ਇਸ ਸਮੇਂ ਵਿਕਟੋਰੀਆ ਦਾ ਪੂਰਬੀ ਗਿਪਸਲੈਂਡ ਖੇਤਰ ਜੰਗਲ ਦੀ ਅੱਗ ਨਾਲ਼ ਕਾਫੀ ਪ੍ਰਭਾਵਿਤ ਹੈ।

ਹਜ਼ਾਰਾਂ ਦੇ ਤਾਦਾਦ ਵਿੱਚ ਲੋਕਾਂ ਨੂੰ ਅੱਗ ਤੋਂ ਬਚਣ ਲਈ ਘਰ ਛੱਡਕੇ ਆਰਜ਼ੀ ਟਿਕਾਣਿਆਂ 'ਤੇ ਜਾਣਾ ਪਿਆ ਹੈ - ਉਨ੍ਹਾਂ ਦੀ ਭੋਜਨ-ਪਾਣੀ ਦੀਆਂ ਲੋੜ੍ਹਾਂ ਦੇ ਮੱਦਨਜ਼ਰ ਕਈ ਸਮਾਜ-ਸੇਵੀ ਸੰਸਥਾਵਾਂ ਅੱਗੇ ਆਈਆਂ ਹਨ।

ਇਸ ਦੌਰਾਨ ਪੂਰਬੀ ਗਿਪਸਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਬੇਰਨਜ਼ਡੇਲ ਸਥਿੱਤ ਇੱਕ ਭਾਰਤੀ ਰੈਸਟੋਰੈਂਟ 'ਦੇਸੀ ਗਰਿੱਲ' ਨੇ ਬੁਸ਼ਫਾਇਰ ਪੀੜਤਾਂ ਦੀ ਮਦਦ ਲਈ ਮੁਫ਼ਤ ਭੋਜਨ ਦੀ ਸਹੂਲਤ ਦੇਣ ਲਈ ਅੱਗੇ ਆਉਣ ਦਾ ਫੈਸਲਾ ਕੀਤਾ।
A file photo of staff members of Desi Grill Bairnsdale.
A file photo of staff members working at the Desi Grill Bairnsdale. Source: Supplied
ਦੇਸੀ ਗਰਿੱਲ ਦੇ ਮਾਲਕ ਕੰਵਲਜੀਤ ਸਿੰਘ ਅਤੇ ਕਮਲਜੀਤ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਨਾ ਸਿਰਫ ਮੁਫਤ ਭੋਜਨ ਮੁਹੱਈਆ ਕਰਵਾਉਣਾ ਹੈ ਬਲਕਿ ਸਥਾਨਿਕ ਲੋਕਾਂ ਦੀ ਸੇਵਾ ਕਰਨਾ ਵੀ ਹੈ।

ਕੰਵਲਜੀਤ ਸਿੰਘ ਜੋਕਿ ਪਿਛਲੇ 6 ਸਾਲ ਤੋਂ ਇਸ ਇਲਾਕੇ ਦੇ ਵਸਨੀਕ ਹਨ, ਨੇ ਕਿਹਾ ਕਿ ਜਦੋਂ ਲੋਕਾਂ ਨੂੰ ਅਜਿਹੀ ਲੋੜ ਹੋਵੇ ਤਾਂ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ।

ਸ੍ਰੀ ਸਿੰਘ ਇਸਨੂੰ ਕੋਈ 'ਮਾਣ ਵਾਲ਼ੀ ਗੱਲ' ਨਹੀਂ ਸਮਝਦੇ - "ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਅਸੀਂ ਤਾਂ ਉਹੀ ਕਰ ਰਹੇ ਹਾਂ ਜੋ ਅੱਜ ਦੂਜੇ ਆਸਟਰੇਲੀਅਨ ਲੋਕ ਵੀ ਕਰ ਰਹੇ ਹਨ - ਸੇਵਾ।

“ਕੱਲ ਰਾਤ ਬਹੁਤ ਜਿਆਦਾ ਬਿਜ਼ੀ ਰਹੀ ਸੀ। ਅਸੀਂ ਚਾਵਲ, ਕਰੀ ਅਤੇ ਪਾਸਟਾ ਪਕਾਉਣ ਵਿਚ ਵਲੰਟੀਅਰਾਂ ਦੀ ਮਦਦ ਕੀਤੀ ਅਤੇ ਭੋਜਨ ਨੂੰ ਘੱਟੋ ਘੱਟ 500 ਪਲਾਸਟਿਕ ਦੇ ਡੱਬਿਆਂ ਵਿੱਚ ਤਕਸੀਮ ਕੀਤਾ।”
Sikh Volunteers Australia team supported the relief works initiated at Bairnsdale on Monday night.
Sikh Volunteers Australia team supported the relief works initiated at Bairnsdale on Monday night. Source: Supplied
ਇਸ ਦੌਰਾਨ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੇ ਸੇਵਾਦਾਰ ਦੇਸੀ ਗਰਿੱਲ ਵਿੱਚ ਤਿਆਰ ਕੀਤੇ ਭੋਜਨ ਨੂੰ ਲੋੜਵੰਦਾ ਤੱਕ ਪਹੁੰਚਾਉਣ ਵਿੱਚ ਜੁਟੇ ਹੋਏ ਹਨ।

ਸ਼੍ਰੀ ਸਿੰਘ ਨੇ ਆਖਿਆ - “ਸਿੱਖ ਵਲੰਟੀਅਰਜ਼ ਨੂੰ ਭੋਜਨ ਤਿਆਰ ਕਰਨ ਲਈ ਸਥਾਨਕ ਤੌਰ 'ਤੇ ਸਹੂਲਤ ਚਾਹੀਦੀ ਸੀ। ਸਾਡੀ ਰਸੋਈ ਵਿੱਚ ਵੱਡੇ ਦੇਗੇ ਅਤੇ ਗੈਸ ਸਹੂਲਤਾਂ ਮੌਜੂਦ ਹਨ ਜੋ ਇਕੋ ਸਮੇਂ ਵਿੱਚ ਘੱਟੋ ਘੱਟ 250 ਲੋਕਾਂ ਲਈ ਖਾਣਾ ਪਕਾਉਣ ਦੇ ਸਮਰੱਥ ਹਨ।"

ਇਸ ਖਬਰ ਦੇ ਨਸ਼ਰ ਹੋਣ ਪਿੱਛੋਂ ਸਿੰਘ ਪਰਿਵਾਰ ਦੀ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ -  ਪਿੱਛੋਂ ਕਈ ਲੋਕਾਂ ਨੇ ਉਨ੍ਹਾਂ ਦੀ ਇਸ ਭਾਵਨਾ ਨੂੰ ਆਪਣਾ ਸਤਿਕਾਰ ਦਿੱਤਾ ਹੈ।
A screenshot from SBS Australia's Facebook Page.
A screenshot from SBS Australia's Facebook Page. Source: Supplied
ਸ਼੍ਰੀ ਸਿੰਘ ਨੇ ਆਖਿਆ – “ਮੈਨੂੰ ਖੁਸ਼ੀ ਹੈ ਕਿ ਸਾਡੇ ਸਟਾਫ ਨੇ ਵੀ ਇਸਨੂੰ ਕੰਮਾਂ ਵਰਗਾ ਕੰਮ ਨਾ ਜਾਣਕੇ ਸਗੋਂ ਸੇਵਾ-ਭਾਵਨਾ ਨਾਲ਼ ਅੱਗੇ ਆਉਣ ਦੀ ਵਚਨਬੱਧਤਾ ਦਿਖਾਈ ਹੈ।"
ਇਸ ਵਿੱਚ ਕੋਈ ਮਾਣ ਵਾਲ਼ੀ ਗੱਲ ਨਹੀਂ ਹੈ ਅਸੀਂ ਤਾਂ ਬੱਸ ਸਿੱਖ ਸਿਧਾਂਤਾਂ ਦੇ ਅਨੁਸਾਰ ਕੰਮ ਕਰ ਰਹੇ ਹਾਂ ਜੋ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਸੇਧ ਦਿੰਦਾ ਹੈ।
“ਸਾਡੇ ਕੋਲ ਇੱਕ ਦਿਨ ਵਿੱਚ 1000 ਲੋਕਾਂ ਲਈ ਖਾਣਾ ਬਣਾਉਣ ਦੀ ਸਮਰੱਥਾ ਹੈ। ਪਰ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨੀ ਕੁ ਜ਼ਰੂਰਤ ਹੈ। ਸਾਡੇ ਕੋਲ ਚਾਵਲ, ਆਟਾ ਅਤੇ ਦਾਲ ਦਾ ਭੰਡਾਰ ਹੈ ਜੋ ਅਸੀਂ ਸੋਚਦੇ ਹਾਂ ਕਿ ਅਗਲੇ ਹਫ਼ਤੇ ਤੱਕ ਲਈ ਕਾਫ਼ੀ ਹੈ।

ਕੰਵਲਜੀਤ ਸਿੰਘ ਦਾ ਪਰਿਵਾਰਕ ਪਿਛੋਕੜ ਪੰਜਾਬ ਵਿੱਚ ਰਾਏਕੋਟ ਕਸਬੇ ਲਾਗੇ ਸਥਿਤ ਕੁਤਬਾ ਪਿੰਡ ਦਾ ਹੈ।

Listen to  Monday to Friday at 9 pm. Follow us on  and 

Share