Key Points
- ਕੋਚ ਮਹਿੰਦਰ ਸਿੰਘ ਢਿੱਲੋਂ ਨੂੰ ਭਾਰਤ ਸਰਕਾਰ ਵੱਲੋਂ 2019 ਵਿੱਚ 'ਦਰੋਣਾਚਾਰੀਆ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ
- ਸ਼੍ਰੀ ਢਿੱਲੋਂ ਪਿਛਲੇ 40 ਵਰ੍ਹਿਆਂ ਤੋਂ ਐਥਲੀਟਾਂ ਨੂੰ ਟਰੇਨਿੰਗ ਦੇ ਰਹੇ ਹਨ ਅਤੇ ਭਾਰਤ ਦੀ ਝੋਲੀ ਵਿਚ ਅਨੇਕਾਂ ਗੋਲਡ ਮੈਡਲ ਪਾ ਚੁੱਕੇ ਹਨ
- ਗ਼ੌਰਤਲਬ ਹੈ ਕਿ ਮੌਜੂਦਾ ਸਮੇਂ ਵਿਚ ਸ਼ਾਟ ਪੁੱਟ ਦੇ ਏਸ਼ੀਅਨ ਚੈਂਪੀਅਨ ਤਜਿੰਦਰਪਾਲ ਤੂਰ, ਮਹਿੰਦਰ ਸਿੰਘ ਢਿੱਲੋਂ ਦਾ ਹੀ ਸ਼ਗਿਰਦ ਹੈ
ਇੰਟਰਨੈਸ਼ਨਲ ਐਥਲੈਟਿਕਸ ਵਿੱਚ ਜਾਣੇ ਪਛਾਣੇ ਨਾਮ ਮਹਿੰਦਰ ਸਿੰਘ ਢਿੱਲੋਂ ਨੇ 1983 ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨ.ਆਈ.ਐੱਸ) ਵਿੱਚ ਬਤੌਰ ਕੋਚ ਨੌਕਰੀ ਸ਼ੁਰੂ ਕੀਤੀ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਲੰਮੀ ਸੇਵਾ ਨਿਭਾਉਣ ਤੋਂ ਬਾਅਦ 2014 ’ਚ ਰਿਟਾਇਰ ਹੋ ਗਏ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸ.ਢਿੱਲੋਂ ਨੇ ਦੱਸਿਆ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਨ੍ਹਾਂ ਐਥਲੈਟਿਕਸ ਦੇ ਵੱਖ-ਵੱਖ ਖਿਡਾਰੀਆਂ ਨੂੰ ਕੋਚਿੰਗ ਦੇਣ ਦਾ ਸਿਲਸਿਲਾ ਜਾਰੀ ਰੱਖਿਆ।
ਮੈਂ ਖਿਡਾਰੀਆਂ ਨੂੰ ਹਮੇਸ਼ਾ ਇੱਕ ਹੀ ਗੱਲ ਆਖੀ ਹੈ ਕਿ ਸ਼ਾਰਟਕੱਟ ਨਾ ਅਪਣਾਉ ਕਿਉਂਕਿ ਸਖ਼ਤ ਮਿਹਨਤ ਤੋਂ ਬਿਨਾ ਕੁਝ ਹਾਸਿਲ ਨਹੀਂ ਹੋਣਾ।ਦਰੋਣਾਚਾਰੀਆ ਐਵਾਰਡੀ ਅੰਤਰਰਾਸ਼ਟਰੀ ਕੋਚ ਮਹਿੰਦਰ ਸਿੰਘ ਢਿੱਲੋਂ
ਉਨ੍ਹਾਂ ਅੱਗੇ ਦੱਸਿਆ ਕਿ, "1992 ਵਿੱਚ ਨਵੀਂ ਦਿੱਲੀ ਵਿਖੇ ਹੋਈ ਜੂਨੀਅਰ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੇਰਾ ਸ਼ਗਿਰਦ ਖਿਡਾਰੀ ਸਤਬੀਰ ਅਟਵਾਲ ਪਹਿਲਾ ਗੋਲਡ ਮੈਡਲ ਜਿੱਤ ਕੇ ਲਿਆਇਆ ਸੀ। ਇਥੋਂ ਹੀ ਕੌਮਾਂਤਰੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਦਾ ਸਿਲਸਿਲਾ ਸ਼ੁਰੂ ਹੋਇਆ।"
ਭਾਰਤ ਸਰਕਾਰ ਵਲੋਂ 2019 ਵਿੱਚ ਮਹਿੰਦਰ ਸਿੰਘ ਢਿੱਲੋਂ ਨੂੰ ਭਾਰਤ ਦੇ ਵੱਕਾਰੀ ਖੇਡ ਸਨਮਾਨ ‘ਦਰੋਣਾਚਾਰੀਆ ਐਵਾਰਡ’ ਨਾਲ ਨਿਵਾਜਿਆ ਜਾ ਚੁੱਕਾ ਹੈ।
ਗ਼ੌਰਤਲਬ ਹੈ ਕਿ ਮੌਜੂਦਾ ਸਮੇਂ ਵਿਚ ਸ਼ਾਟ ਪੁੱਟ ਦਾ ਏਸ਼ੀਅਨ ਚੈਂਪੀਅਨ ਤਜਿੰਦਰਪਾਲ ਤੂਰ, ਮਹਿੰਦਰ ਸਿੰਘ ਢਿੱਲੋਂ ਦਾ ਹੀ ਸ਼ਗਿਰਦ ਹੈ।
ਏਸ਼ੀਅਨ ਚੈਂਪੀਅਨ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਤੂਰ ਨੂੰ ਗੁਰ ਦੱਸਦੇ ਹੋਏ ਕੋਚ ਮਹਿੰਦਰ ਸਿੰਘ ਢਿੱਲੋਂ
ਪੂਰੀ ਇੰਟਰਵਿਊ ਸੁਨਣ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।