ਭਾਰਤੀ ਮੁੱਕੇਬਾਜਾਂ ਦੀ ਟੀਮ ਦੇ ਕੋਚ ਅਤੇ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਸਵਤੰਤਰ ਸਿੰਘ ਨੇ ਖਿਡਾਰੀਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਹੋਏ ਦਸਿਆ ਕਿ ਹੁਣ ਟੀਮ ਦਾ ਅਗਲਾ ਪ੍ਰਮੁੱਖ ਪੜਾਅ ਇਸ ਸਾਲ ਹੋਣ ਵਾਲੀਆਂ ਏਸ਼ੀਅਨ ਖੇਡਾਂ ਹਨ।
ਭਾਰਤ ਤੋਂ ਆਏ 8 ਮੁੱਕੇਬਾਜਾਂ ਨੇ ਹਾਲ ਵਿੱਚ ਹੀ ਮੁਕੰਮਲ ਹੋਈਆਂ ਰਾਸ਼ਟ੍ਰਮੰਡਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੁੱਲ 8 ਤਗਮੇ ਜਿੱਤੇ; ਜਿਨਾਂ ਵਿੱਚੋਂ ਦੋ ਸੋਨੇ ਦੇ, ਦੋ ਚਾਂਦੀ ਦੇ ਅਤੇ ਤਿੰਨ ਕਾਂਸੇ ਦੇ ਹਨ।ਸਵਤੰਤਰ ਸਿੰਘ ਨੇ ਦਸਿਆ ਕਿ, ‘ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਮੁੱਕੇਬਾਜਾਂ ਨੂੰ ਸੰਸਾਰਕ ਪੱਧਰ ਤੇ ਤਿਆਰੀ ਕਰਵਾਈ ਗਈ, ਕਈ ਦੇਸ਼ਾਂ ਵਿੱਚ ਲਿਜਾ ਕੇ ਇਹਨਾਂ ਖਿਡਾਰੀਆਂ ਨੂੰ ਵਧੀਆ ਵਾਤਾਵਰਣ ਪ੍ਰਰਦਾਨ ਕੀਤਾ ਗਿਆ ਤਾਂ ਕਿ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਜਾ ਕੇ ਰਾਸ਼ਟ੍ਰਮੰਡਲ ਖੇਡਾਂ ਦੌਰਾਨ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਤੇ ਇਸ ਸਾਰੀ ਮਿਹਨਤ ਦਾ ਨਤੀਜਾ ਉਮੀਦ ਤੋਂ ਵੱਧ ਹੀ ਰਿਹਾ’।
commonwealth games Source: Swatantar Raj Singh
ਸਵਤੰਤਰ ਸਿੰਘ ਨੇ ਮੁੱਕੇਬਾਜਾਂ ਦੀ ਰਿਹਾਇਸ਼ ਨੇੜਿਓਂ ਦਵਾਈਆਂ ਵਾਲੀਆਂ ਸੂਈਆਂ ਮਿਲਣ ਬਾਬਤ ਦੱਸਿਆ ਕਿ, ‘ਇਹ ਸੂਈਆਂ ਕਿਸੇ ਡਰੱਗ ਵਗੈਰਾ ਵਾਸਤੇ ਨਹੀਂ ਬਲਕਿ ਖਿਡਾਰੀਆਂ ਨੂੰ ਉਹਨਾਂ ਦੇ ਡਾਕਟਰਾਂ ਵਲੋਂ ਲੋੜੀਂਦੇ ਮਰਜਾਂ ਦੇ ਇਲਾਜ ਵਾਸਤੇ ਦਿੱਤੀਆਂ ਗਈਆਂ ਸਨ। ਇਸ ਸਾਰੇ ਮਾਮਲੇ ਦੀ ਬਾਅਦ ਵਿੱਚ ਕੀਤੀ ਗਈ ਜਾਂਚ ਉਪਰੰਤ ਖਿਡਾਰੀਆਂ ਨੂੰ ਦੋਸ਼ ਮੁਕਤ ਕਰਾਰ ਦੇ ਦਿਤਾ ਗਿਆ ਸੀ’।ਇਸੇ ਦੇ ਨਾਲ ਸਵਤੰਤਰ ਸਿੰਘ ਨੇ ਇਹ ਵੀ ਕਿਹਾ ਕਿ, ‘ਸਾਰੇ ਹੀ ਖਿਡਾਰੀਆਂ ਨੂੰ ਜ਼ਾਬਤੇ ਵਿੱਚ ਰਹਿ ਕੇ ਖੇਡਣਾ ਚਾਹੀਦਾ ਹੈ ਅਤੇ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ। ਨਹੀਂ ਤਾਂ ਭਾਰਤੀ ਮੁੱਕੇਬਾਜ਼ ਵਾਂਗ ਤਗਮੇਂ ਤੋਂ ਹੱਥ ਧੋਣੇ ਪੈ ਸਕਦੇ ਹਨ।
Commonwealth games 2018 Source: Swatantar Raj Singh