ਵਿਕਟੋਰੀਆ ਦੀ ਸੰਸਦ ਵਿੱਚ ਪਹਿਲੀ ਵਾਰ ਮਨਾਇਆ ਗਿਆ ਬੰਦੀ ਛੋੜ ਦਿਵਸ

16X9 - Shyna (1).jpg

ਇਸ ਸਮਾਰੋਹ ਵਿੱਚ ਸ਼ਾਮਲ ਹੋਏ ਰਾਜਨੀਤਿਕ ਆਗੂਆਂ ਨੇ ਦਸਤਾਰ ਵੀ ਸਜਾਈ। ਸੰਸਦ ਵਿੱਚ ਅਰਦਾਸ ਉਪਰੰਤ ਕੀਰਤਨ ਵੀ ਕੀਤਾ ਗਿਆ। Credit: AAP/SBS

ਸਿੱਖ ਭਾਈਚਾਰੇ ਨਾਲ ਸੰਬੰਧਿਤ ਤਿਉਹਾਰ 'ਬੰਦੀ ਛੋੜ ਦਿਵਸ' ਪਹਿਲੀ ਵਾਰ ਵਿਕਟੋਰੀਆ ਦੀ ਸੰਸਦ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹੋਰ ਧਰਮਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਸ਼ਾਮਲ ਹੋਏ ਰਾਜਨੀਤਿਕ ਆਗੂਆਂ ਨੇ ਸਿੱਖੀ ਦੇ ਸਰੂਪ ਵਜੋਂ ਜਾਣੀ ਜਾਂਦੀ ਦਸਤਾਰ ਵੀ ਸਜਾਈ। ਭਾਈਚਾਰੇ ਦੇ ਲੋਕਾਂ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਬੰਦੀ ਛੋੜ ਦਿਵਸ ਦੇ ਇਤਿਹਾਸਿਕ, ਸਭਿਆਚਾਰਕ ਅਤੇ ਸਮਾਜਿਕ ਮਹੱਤਵ ਬਾਰੇ ਦੱਸਿਆ। ਇਸ ਸਮਾਗਮ ਦੌਰਾਨ ਸੰਸਦ ਵਿੱਚ ਅਰਦਾਸ ਕੀਤੀ ਗਈ ਅਤੇ ਬੱਚਿਆਂ ਵਲੋਂ ਕੀਰਤਨ ਵੀ ਕੀਤਾ ਗਿਆ। ਇਸ ਖ਼ਾਸ ਸਮਾਰੋਹ ਬਾਰੇ ਹੋਰ ਜਾਨਣ ਲਈ ਸੁਣੋ ਇਹ ਪੋਡਕਾਸਟ........


ਇਸ ਸਮਾਗਮ ਦੀ ਝਲਕ ਦਰਸਾਉਂਦੀ ਵੀਡੀਓ:
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ

ਵਿਸਥਾਰਤ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ..
LISTEN TO
Punjabi_11102024_bandichhor image

ਵਿਕਟੋਰੀਆ ਦੀ ਸੰਸਦ ਵਿੱਚ ਪਹਿਲੀ ਵਾਰ ਮਨਾਇਆ ਗਿਆ ਬੰਦੀ ਛੋੜ ਦਿਵਸ

SBS Punjabi

16/10/202405:28

Share