ਨਰਾਤਿਆਂ ਨਾਲ ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸਾਲ 3 ਅਕਤੂਬਰ ਤੋਂ 12 ਅਕਤੂਬਰ ਤੱਕ ਦੁਨੀਆ ਭਰ ਵਿੱਚ ਹਿੰਦੂ ਧਰਮ ਨਾਲ ਜੁੜੇ ਲੋਕ ਇਸ ਤਿਉਹਾਰ ਨੂੰ ਮਨਾ ਰਹੇ ਹਨ।
ਜਿੱਥੇ ਗੁਜਰਾਤ ਦੇ ਲੋਕ ਇਸ ਨੂੰ ਡਾਂਡੀਆ ਖੇਡ ਕੇ, ਬੰਗਾਲ ਦੇ ਲੋਕ ਦੁਰਗਾ ਪੂਜਾ ਰਾਹੀਂ ਇਸ ਤਿਉਹਾਰ ਨੂੰ ਮਨਾਉਂਦੇ ਹਨ ਉੱਥੇ ਹੀ ਪੰਜਾਬੀ ਘਰਾਂ ਵਿੱਚ ਅਕਸਰ ਇਨ੍ਹਾਂ ਦਿਨਾਂ ਵਿੱਚ ਵਰਤ ਰੱਖੇ ਜਾਂਦੇੇ ਹਨ। ਖ਼ਾਸ ਤੌਰ ਉਤੇ ਪੰਜਾਬ ਵਿੱਚ ਵੱਸਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ ਇਸ ਦਾ ਖ਼ਾਸ ਰੁਝਾਣ ਹੈ।
ਵਰਤ ਦੌਰਾਨ ਖਾਣ ਪੀਣ ਵਿੱਚ ਖ਼ਾਸ ਕਿਸਮ ਦੇ ਪਦਾਰਖਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਕੁੱਟੂ ਦਾ ਆਟਾ , ਸਾਬੂਦਾਨਾ, ਅਤੇ ਸਿੰਘਾੜੇ ਦਾ ਆਟਾ ਆਦਿ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ ਬੀ ਐਸ) ਦੇ ਤਾਜ਼ਾ ਅੰਕੜਿਆਂ ਅਨੁਸਾਰ 2021 ਵਿੱਚ 684000 ਲੋਕਾਂ ਨੇ ਆਪਣਾ ਧਰਮ ਹਿੰਦੂ ਦੱਸਿਆ ਜਦੋਂ ਕਿ 1996 ਵਿੱਚ ਸਿਰਫ 67,300 ਲੋਕ ਹੀ ਹਿੰਦੂ ਧਰਮ ਨੂੰ ਮੰਨਦੇ ਸਨ।
ਹਿੰਦੂ ਭਾਈਚਾਰੇ ਦੀ ਵੱਧਦੀ ਤਾਦਾਦ ਦੇ ਚੱਲਦਿਆਂ ਆਸਟ੍ਰੇਲੀਆ ਵਿੱਚ ਵੀ ਹਿੰਦੂ ਧਰਮ ਦੇ ਤਿਉਹਾਰਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ।
ਐਸ ਬੀ ਐਸ ਪੰਜਾਬੀ ਨਾਲ ਇੱਕ ਖ਼ਾਸ ਗੱਲਬਾਤ ਦੌਰਾਨ ਮੈਲਬੌਰਨ ਸਥਿਤ ਡਾਇਟੀਸ਼ਨ ਗਗਨ ਸੰਧੂ ਨੇ ਨਰਾਤਿਆਂ ਦੌਰਾਨ ਬਣਾਏ ਜਾਣ ਵਾਲੇ ਵਰਤ ਦੇ ਖਾਣੇ ਨੂੰ ਸਿਹਤਮੰਦ ਬਣਾਉਣ ਦੇ ਤਰੀਕੇ ਦੱਸੇ ਹਨ।
ਗਗਨ ਸੰਧੂ Credit: Supplied by Dr Sandhu
"ਨਰਾਤੇ ਗੱਟ ਹੈੱਲਥ ਲਈ ਬਹੁਤ ਚੰਗੇ ਸਾਬਤ ਹੋ ਸਕਦੇ ਨੇ, ਜੇਕਰ ਸਹੀ ਤਰੀਕੇ ਨਾਲ ਵਰਤ ਰੱਖਿਆ ਜਾਵੇ। ਰਵਾਇਤੀ ਤੌਰ 'ਤੇ ਵਰਤ ਦੌਰਾਨ ਵਰਤੇ ਜਾਂਦੇ ਆਟੇ ਸਿਹਤਮੰਦ ਹੁੰਦੇ ਹਨ। ਵਰਤ ਰੱਖਣਾ ਵਿਗਿਆਨਕ ਤੌਰ 'ਤੇ ਵੀ ਸਿਹਤਮੰਦ ਮੰਨਿਆ ਜਾਂਦਾ ਹੈ।"
"ਜੇ ਤੁਸੀਂ ਵਰਤ ਨਹੀਂ ਰੱਖਦੇ ਤਾਂ ਵੀ ਇਨ੍ਹਾਂ ਪਦਾਰਥਾਂ ਦੀ ਵਰਤੋਂ ਆਮ ਖਾਣੇ ਵਿੱਚ ਕਰ ਕੇ ਸਿਹਤ ਵਿੱਚ ਵਾਧਾ ਕਰ ਸਕਦੇ ਹੋ।"
ਸੁਣੋੋ ਪੂਰਾ ਪੋਡਕਾਸਟ --
ਤੁਸੀਂ ਨਰਾਤੇ ਮਨਾਉਂਦੇੇ ਹੋ ਜਾਂ ਨਹੀਂ? ਤੁਹਾਡਾ ਆਸਟ੍ਰੇਲੀਆ ਵਿੱਚ ਭਾਰਤੀ ਤਿਉਹਾਰ ਮਨਾਉਣ ਦਾ ਤਜੁਰਬਾ ਕਿਵੇਂ ਦਾ ਰਿਹਾ? ਤੁਸੀਂ ਸਾਡੇ ਨਾਲ ਫੇਸਬੁੱਕ, ਟਵਿਟਰ, ਅਤੇ ਇੰਸਟਾਗ੍ਰਾਮ ਤੇ ਜਾ ਕੇ ਆਪਣਾ ਤਜੁਰਬਾ ਸਾਂਝਾ ਕਰ ਸਕਦੇ ਹੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ।