Highlights
- ਬਾਲੀ ਪੱਡਾ ਨੇ ਆਪਣੇ ਦਿਲ ਦੀ ਸੁਣੀ ਅਤੇ ਆਪਣਾ ਕਰੀਅਰ ਆਈਟੀ ਤੋਂ ਐਕਟਿੰਗ ਵਿੱਚ ਬਦਲ ਲਿਆ।
- ਆਪਣੀ ਚੰਗੇ ਪੈਸੇ ਵਾਲੀ ਨੌਕਰੀ ਛੱਡ ਕੇ ਸ਼੍ਰੀ ਪੱਡਾ ਇੰਗਲੈਂਡ ਚਲੇ ਗਏ ਅਤੇ ਅਦਾਕਾਰੀ ਸਿੱਖਣ ਲਈ ਜ਼ੋਰ ਲਗਾਇਆ।
- ਹੁਣ ਸ਼੍ਰੀ ਪੱਡਾ ਅਦਾਕਾਰੀ ਤੋਂ ਅੱਗੇ ਵੱਧ ਕੇ ਨਿਰਦੇਸ਼ਨ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ।
ਤਕਰੀਬਨ 17 ਸਾਲ ਪਹਿਲਾਂ ਸਿਡਨੀ ਨਿਵਾਸੀ ਬਾਲੀ ਪੱਡਾ ਨੇ ਆਪਣੇ ਚੰਗੇ ਪੈਸੇ ਵਾਲੀ ਆਈ ਟੀ ਦੀ ਨੌਕਰੀ ਇਸ ਲਈ ਛੱਡਣ ਦਾ ਫੈਸਲਾ ਲਿਆ ਕਿਉਂਕਿ ਉਹ ਅਦਾਕਾਰੀ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ।
ਇਸ ਲਈ ਉਹ ਕਈ ਸਾਲ ਇੰਗਲੈਂਡ ਵਿੱਚ ਰਹੇ ਤੇ ਅਦਾਕਾਰੀ ਸਿੱਖੀ ਅਤੇ ਕਈ ਨਾਟਕਾਂ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਨਾਟਕ ਦਾ ਪ੍ਰਦਰਸ਼ਨ ਸਿਡਨੀ ਸਮੇਤ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਹੋ ਚੁੱਕਿਆ ਹੈ।
'Guards at the Taj', the play directed by Australian Punjabi youth, Bali Padda. Source: Bali Padda
ਉਨਾਂ ਦਾ ਇੱਕ ਨਾਟਕ 'ਗਾਰਡਸ ਐਟ ਦਾ ਤਾਜ' ਉਸ ਵੇਲੇ ਦੀ ਯਾਦ ਦਿਵਾਉਂਦਾ ਹੈ ਜਦੋਂ ਜਹਾਂਗੀਰ ਨੇ ਤਾਜ ਬਨਾਉਣ ਵਾਲੇ ਸਾਰੇ ਮਜ਼ਦੂਰਾਂ ਦੇ ਹੱਥ ਵੱਢਣ ਦਾ ਹੁਕਮ ਦੇ ਦਿੱਤਾ ਸੀ।
Festa!- Bali's first ever theatre show - in London 2008. Source: Bali Padda
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।