ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਟਰੱਕ ਹਾਦਸੇ ਵਿੱਚ ਹੋਈ ਮੌਤ, ਭਾਈਚਾਰੇ ਵਿੱਚ ਭਾਰੀ ਸੋਗ

Gagan Chahal hailed from Kharar in the Mohali district of Punjab, India.

Gagan Chahal hailed from Kharar in the Mohali district of Punjab, India. Source: Supplied

ਆਸਟ੍ਰੇਲੀਆ ਵਿੱਚ ਟਰੱਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਮਿਲਡੂਰਾ ਦੇ ਭਾਰਤੀ ਡਰਾਈਵਰ ਗਗਨਦੀਪ ਸਿੰਘ ਚਾਹਲ ਨੂੰ ਇੱਕ ‘ਮਿਹਨਤੀ ਨੌਜਵਾਨ’ ਵਜੋਂ ਯਾਦ ਕੀਤਾ ਜਾ ਰਿਹਾ ਹੈ ਜੋ ‘ਬਿਹਤਰ ਜ਼ਿੰਦਗੀ’ ਲਈ ਆਸਟ੍ਰੇਲੀਆ ਆਇਆ ਸੀ।


28-ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਚਾਹਲ ਦੀ ਖੇਤਰੀ ਵਿਕਟੋਰੀਆ ਦੇ ਮਿਲਡੂਰਾ ਇਲਾਕ਼ੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਦਾ ਰਹਿਣ ਵਾਲਾ ਇਹ ਨੌਜਵਾਨ ਤਕਰੀਬਨ ਪੰਜ ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ।

ਪੁਲਿਸ ਮੁਤਾਬਿਕ ਹਾਦਸਾ ਸੋਮਵਾਰ 12 ਅਕਤੂਬਰ ਨੂੰ ਰਾਤ ਕਰੀਬ 8.30 ਵਜੇ ਵਾਪਰਿਆ।

ਪੁਲਿਸ ਹਾਦਸੇ ਪਿਛਲੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਸੜਕ ਤੋਂ ਹਟਦਾ ਹੋਇਆ ਝਾੜੀਆਂ ਵਿੱਚ ਚਲਿਆ ਗਿਆ ਜਿਥੇ ਇਸ ਵਿੱਚ ਭਿਆਨਕ ਅੱਗ ਲੱਗਣ ਪਿੱਛੋਂ ਟਰੱਕ ਡਰਾਈਵਰ ਦੀ ਥਾਏਂ ਮੌਤ ਹੋ ਗਈ।
Indian truck driver Gagan Chahl died in a fatal crash in Australia.
Indian truck driver Gagan Chahl died in a fatal crash in Australia. Source: Supplied
ਸ੍ਰੀ ਚਾਹਲ ਦੇ ਮੈਲਬੌਰਨ ਰਹਿੰਦੇ ਨਜ਼ਦੀਕੀ ਰਿਸ਼ਤੇਦਾਰ ਹਰਪ੍ਰੀਤ ਸਿੰਘ ਸੰਧੂ ਨੇ ਐਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਗਗਨ ਇੱਕ ਬਹੁਤ ‘ਮਿਹਨਤੀ ਨੌਜਵਾਨ’ ਸੀ ਜੋ ਆਸਟ੍ਰੇਲੀਆ ਵਿੱਚ ‘ਬਿਹਤਰ ਜ਼ਿੰਦਗੀ’ ਦੇ ਸੁਪਨੇ ਸਜਾਕੇ ਆਇਆ ਸੀ।
ਮ੍ਰਿਤਕ ਨੇ ਕੁਝ ਦਿਨ ਪਹਿਲਾਂ ਹੀ ਫੇਸਬੁੱਕ ‘ਤੇ ਬੈਨਰ ਨਾਲ ਇੱਕ ਫੋਟੋ ਸਾਂਝੀ ਕੀਤੀ ਸੀ - 'ਮੈਂ ਘਰ ਨਹੀਂ ਰਹਿ ਸਕਦਾ, ਮੈਂ ਟਰੱਕ ਡਰਾਈਵਰ ਹਾਂ'।
ਸ੍ਰੀ ਸੰਧੂ ਨੇ ਦੁੱਖ ਸਾਂਝਾ ਕਰਦਿਆਂ ਕਿਹਾ, "ਪਰਿਵਾਰ ਨਾਲ ਅਸੀਂ ਡੂੰਘੇ ਦੁੱਖ ਅਤੇ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ"।

“ਚਾਹਲ ਪਰਿਵਾਰ ਦੀ ਤਰਫੋਂ, ਮੈਂ ਸਥਾਨਕ ਭਾਈਚਾਰੇ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਪਰਿਵਾਰ ਦਾ ਸਾਥ ਦਿੱਤਾ। ਮ੍ਰਿਤਕ ਅੱਠ ਮਹੀਨਿਆਂ ਦੀ ਛੋਟੀ ਬੱਚੀ ਦਾ ਬਾਪ ਸੀ।“

ਸ੍ਰੀ ਸੰਧੂ ਨੇ ਕਿਹਾ ਕਿ ਸਥਾਨਕ ਗੁਰਦੁਆਰਾ ਸਾਹਿਬ ਰਾਹੀਂ ਸਿੱਖ ਭਾਈਚਾਰਾ ਵਿੱਤੀ ਅਤੇ ਹੋਰ ਢੰਗ ਨਾਲ਼ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਇਆ ਹੈ।
Gagan Chahal moved to Australia from India nearly five years ago.
Gagan Chahal moved to Australia from India nearly five years ago. Source: Supplied
ਮਿਲਡੂਰਾ ਵਿਚਲੇ ਸਿੱਖ ਭਾਈਚਾਰੇ ਵੱਲੋਂ ਕਮਲਜੀਤ ਸਿੰਘ ਗਰੇਵਾਲ ਨੇ ਵੀ ਐਸ ਬੀ ਐਸ ਪੰਜਾਬੀ ਨਾਲ ਇਸ ਘਟਨਾ ਬਾਰੇ ਆਪਣਾ ਦੁੱਖ ਸਾਂਝਾ ਕੀਤਾ ਹੈ।

ਉਨ੍ਹਾਂ ਕਿਹਾ, “ਇਹ ਸਾਡੇ ਸਾਰੇ ਭਾਈਚਾਰੇ ਲਈ ਬਹੁਤ ਦੁਖਦਾਈ ਦਿਨ ਹੈ। ਰੱਬ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ। ਅਸੀਂ ਭਾਈਚਾਰੇ ਵਜੋਂ ਹਰ ਸੰਭਵ ਤਰੀਕੇ ਨਾਲ ਪਰਿਵਾਰ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”

ਸ੍ਰੀ ਗਰੇਵਾਲ ਨੇ ਕਿਹਾ ਕਿ ਭਾਈਚਾਰੇ ਨੇ ਮਿਲਡੂਰਾ ਸਿੱਖ ਐਸੋਸੀਏਸ਼ਨ ਰਾਹੀਂ ਦੁਖੀ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣੀ ਸ਼ੁਰੂ ਕੀਤੀ ਹੈ।

ਇਸ ਸਾਲ ਵਿਕਟੋਰੀਅਨ ਸੜਕਾਂ 'ਤੇ 166 ਜਾਨਾਂ ਗਈਆਂ ਹਨ ਜਿਸ ਵਿੱਚ ਸ੍ਰੀ ਚਾਹਲ ਵੀ ਸ਼ਾਮਿਲ ਹਨ।

ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਖਬਰ ਮੁਤਾਬਿਕ ਟ੍ਰੱਕਇੰਗ ਕੰਪਨੀ ਦਾ ਜਾਂਚ ਦੇ ਘੇਰੇ ਵਿੱਚ ਆਉਣਾ ਵੀ ਸੁਭਾਵਿਕ ਹੈ।

ਘਟਨਾ ਦੇ ਗਵਾਹ ਜਾਂ ਜਿਸ ਕੋਲ ਡੈਸ਼ ਕੈਮ ਫੁਟੇਜ ਹੋਵੇ ਕ੍ਰਾਈਮ ਸਟਾਪਰਸ ਨੂੰ 1800 333 000 ਉੱਤੇ ਸੰਪਰਕ ਕਰ ਸਕਦੇ ਹਨ ਜਾਂ ਉੱਤੇ ਗੁਪਤ ਰੂਪ ਵਿੱਚ ਰਿਪੋਰਟ ਵੀ ਜਮ੍ਹਾ ਕਰਵਾਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share