ਗਲੋਬਲ ਆਰ.ਏ. ਨੈਟਵਰਕ ਦੀ 2021 ਦੀ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ 350 ਮਿਲੀਅਨ ਲੋਕ ਗਠੀਏ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਇਹ ਅੰਕੜੇ ਹਰ ਸਾਲ ਵੱਧ ਰਹੇ ਹਨ ਪਰ ਗਠੀਏ ਤੋਂ ਇਲਾਵਾ ਵੀ ਜੋੜਾਂ ਅਤੇ ਹੱਡੀਆਂ ਸਬੰਧੀ ਕਈ ਸਮੱਸਿਆਵਾਂ ਹਨ ਜਿਨ੍ਹਾਂ ਕਾਰਨ ਆਮ ਕੰਮਕਾਜ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ।
ਸਰਦੀਆਂ ਦੇ ਮੌਸਮ ਵਿੱਚ ਜੋੜਾਂ ਦੀ ਤਕਲੀਫ਼ ਹੋਰ ਵੀ ਵੱਧ ਜਾਂਦੀ ਹੈ। ਦਵਾਈ ਤੋਂ ਇਲਾਵਾ ਇਸਦੇ ਹੋਰ ਕੀ ਹੱਲ ਹੋ ਸਕਦੇ ਹਨ ਇਸ ਬਾਰੇ ਡਾਕਟਰ ਸੰਦੀਪ ਭਗਤ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੁੱਝ ਸੁਝਾਅ ਦਿੱਤੇ ਹਨ।
ਉਨ੍ਹਾਂ ਗਠੀਏ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ ਹੱਡੀਆਂ ਹੀ ਜੋੜਾਂ ਦੇ ਦਰਦਾਂ ਲਈ ਜ਼ਿੰਮੇਵਾਰ ਨਹੀਂ ਹਨ ਬਲਕਿ ਪੱਠਿਆਂ ਦਾ ਕਮਜ਼ੋਰ ਹੋਣਾ ਵੀ ਇੱਕ ਅਹਿਮ ਕਾਰਨ ਹੈ।ਡਾਕਟਰ ਭਗਤ ਦਾ ਮੰਨਣਾ ਹੈ ਕਿ ਜੋੜਾਂ ਨੂੰ ਤੰਦਰੁਸਤ ਰੱਖਣ ਲਈ ਕਸਰਤ ਅਤੇ ਪੋਸ਼ਟਿਕ ਖ਼ੁਰਾਕ ਇੱਕਮਾਤਰ ਅਤੇ ਲਾਹੇਵੰਦ ਹੱਲ ਹੈ।
Joint pain often increases in the winter season. Source: Pexel
ਸਿਹਤ ਲਈ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਕੀ ਅਹਿਮੀਅਤ ਹੈ ਇਸ ਬਾਰੇ ਚਰਚਾ ਕਰਦਿਆਂ ਉਨ੍ਹਾਂ ਹਰ ਉਮਰ ਵਰਗ ਦੇ ਲੋਕਾਂ ਨੂੰ ਖ਼ੁਰਾਕ ਵਿੱਚ ਸਹੀ ਮਾਤਰਾ 'ਚ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ।
ਗਠੀਆ ਦੇ ਮਰੀਜ਼ਾਂ ਨੂੰ ਕੀ ਦਵਾਈਆਂ ਅਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਗੋਡਿਆਂ ਦਾ ਓਪਰੇਸ਼ਨ ਕਿਸ ਪੜ੍ਹਾਅ 'ਤੇ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ ਇਸ ਬਾਰੇ ਵੀ ਉਨ੍ਹਾਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ।
ਡਾਕਟਰ ਸੰਦੀਪ ਭਗਤ ਪਿੱਛਲੇ 20 ਸਾਲਾ ਤੋਂ ਵਿਕਟੋਰੀਆ ਵਿੱਚ ਡਾਕਟਰ ਹਨ। ਉਹ ਪੈਲੀਏਟਿਵ ਕੇਅਰ ਵਿਕਟੋਰੀਆ ਦੇ ਮੈਂਬਰ ਵੀ ਹਨ।
ਉਨ੍ਹਾਂ ਨਾਲ਼ ਜੋੜਾਂ ਦੇ ਦਰਦ ਬਾਰੇ ਕੀਤੀ ਇੰਟਰਵਿਊ ਸੁਣਨ ਲਈ ਇਸ ਲਿੰਕ ਉੱਤੇ ਕਲਿਕ ਕਰੋ:
LISTEN TO
ਸਿਹਤ-ਸੰਭਾਲ: ਜੋੜਾਂ ਦੇ ਦਰਦ ਤੋਂ ਨਿਜਾਤ ਪਾਉਣ ਲਈ ਕੁਝ ਖ਼ਾਸ ਨੁਕਤੇ
SBS Punjabi
01/06/202220:42