'ਸਹੀ ਜਾਂ ਗ਼ਲਤ': ਕੀ ਆਸਟ੍ਰੇਲੀਆ ਵਿੱਚ ਟਿਪ ਦੇਣ ਦਾ ਰਿਵਾਜ ਹੈ?

Getty Images/xavierarnau

Paying at café Source: Getty Images/xavierarnau

ਜਦੋਂ ਟਿਪ ਦੇਣ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਵਿੱਚ ਸਭ ਦੇ ਵਿਚਾਰ ਵੱਖੋ-ਵੱਖਰੇ ਹੁੰਦੇ ਹਨ। ਕਿਸ ਨੂੰ ਟਿਪ ਦੇਣੀ ਹੈ ਅਤੇ ਕਿਸ ਨੂੰ ਨਹੀਂ, ਇਹ ਵਿਚਾਰ ਅਕਸਰ ਹੀ ਲੋਕਾਂ ਨੂੰ ਉਲਝਣ ਵਿਚ ਪਾਉਂਦਾ ਰਹਿੰਦਾ ਹੈ।


ਟਿਪ ਚੰਗੀ ਸੇਵਾ ਲਈ ਇਨਾਮ ਵਜੋਂ ਸਟਾਫ ਨੂੰ ਦਿੱਤਾ ਜਾਣ ਵਾਲਾ ਵਿੱਤੀ ਤੋਹਫ਼ਾ ਹੁੰਦਾ ਹੈ।

ਆਸਟ੍ਰੇਲੀਆ ਵਿੱਚ ਇਸ ਨੂੰ ਲੈ ਕੇ ਬਹੁਤ ਉਲਝਣ ਅਤੇ ਅਸਿਹਮਤੀ ਵੀ ਹੈ ਕਿ ਕੀ ਟਿੱਪ ਦੇਣੀ ਚਾਹੀਦੀ ਹੈ ਜਾਂ ਨਹੀਂ।
Getty Images/Toni Faint
Source: Getty Images/Toni Faint
ਸ੍ਰੀ ਬਿੱਲ ਡੀ ਨੇ ਆਸਟ੍ਰੇਲੀਅਨ ਪ੍ਰਤਿਯੋਗਤਾ ਅਤੇ ਖਪਤਕਾਰ ਕਮਿਸ਼ਨ ਨਾਲ ਕਈ ਸਾਲ ਬਿਤਾਏ ਹਨ। ਉਹ ਦੱਸਦੇ ਹਨ ਹੈ ਕਿ ਟਿਪਿ ਦੇਣ ਬਾਰੇ ਸਾਡੀ ਉਲਝਣ ਦੂਜੇ ਦੇਸ਼ਾਂ ਦੀਆਂ ਟਿਪਿੰਗ ਆਦਤਾਂ ਨੂੰ ਦੇਖ ਕੇ ਪੈਦਾ ਹੁੰਦੀ ਹੈ।

ਆਸਟ੍ਰੇਲੀਆ ਵਿੱਚ ਟਿਪ ਦੇਣ ਦਾ ਫੈਸਲਾ ਪੂਰੀ ਤਰ੍ਹਾਂ ਨਾਲ ਵਿਅਕਤੀ ਉੱਤੇ ਨਿਰਭਰ ਕਰਦਾ ਹੈ। ਸ੍ਰੀ ਡੀ ਮੁਤਾਬਕ ਟਿਪ ਦੇਣ ਦਾ ਫੈਸਲਾ ਸਾਨੂੰ ਮਿਲੀ ਸੇਵਾ ਦੀ ਗੁਣਵੱਤਾ ਦਾ ਜਵਾਬ ਵੀ ਹੋ ਸਕਦਾ ਹੈ।

ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕ ਟਿਪ ਦੇਣ ਉੱਤੇ ਇਤਰਾਜ਼ ਵੀ ਜਤਾਉਂਦੇ ਹਨ। ਇੰਨ੍ਹਾਂ ਲੋਕਾਂ ਮੁਤਾਬਕ ਇਹ ਅਮਰੀਕਾ ਵਰਗੇ ਦੇਸ਼ਾਂ ਦਾ ਇੱਕ ਬੇਲੋੜਾ ਸੱਭਿਆਚਾਰ ਹੈ, ਜਿੱਥੇ ਕਰਮਚਾਰੀਆਂ ਲਈ ਰੁਜ਼ਗਾਰ ਦੀਆਂ ਸਥਿਤੀਆਂ ਬਹੁਤ ਵੱਖਰੀਆਂ ਹਨ।

ਸ੍ਰੀ ਡੀ ਮੁਤਾਬਕ ਇੱਕ ਆਮ ਧਾਰਨਾ ਇਹ ਹੈ ਕਿ ਰੋਜ਼ਾਨਾ ਦੀ ਸੇਵਾ ਲਈ ਟਿਪਿੰਗ ਕਲਚਰ ਨੂੰ ਉਸ਼ਾਹਿਤ ਕਰਨ ਦੀ ਕੋਈ ਲੋੜ ਨਹੀਂ ਹੈ।

ਹੇਅਰਡਰੈਸਰ, ਬਿਊਟੀਸ਼ੀਅਨ ਅਤੇ ਹੋਟਲ ਸਟਾਫ ਟਿਪ ਦੀ ਉਮੀਦ ਨਹੀਂ ਕਰਦੇ।

ਜੇ ਗੱਲ ਕਰੀਏ ਆਸਟ੍ਰੇਲੀਆ ਦੇ ਟੈਕਸੀ ਡਰਾਇਵਰਾਂ ਦੀ ਤਾਂ ਉਹ ਵੀ ਟਿਪ ਦੀ ਉਮੀਦ ਨਹੀਂ ਕਰਦੇ, ਪਰ ਕਿਰਾਏ ਨੂੰ ਕੁੱਝ ਕੁ ਡਾਲਰ ਵਧਾਉਣਾ ਆਮ ਗੱਲ ਹੈ।
Getty Images/wagnerokasaki
Paying in cab Source: Getty Images/wagnerokasaki
ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਟਿਪ ਦੇਣਾ ਚਾਹੁੰਦੇ ਹੋ ਤਾਂ ਨਕਦੀ ਦੇ ਰੂਪ ਵਿੱਚ ਇਸ ਨੂੰ ਖਾਣੇ ਤੋਂ ਬਾਅਦ ਟੇਬਲ ਅਤੇ ਜਾਂ ਕਾਊਂਟਰ ‘ਤੇ ਟਿਪ ਜਾਰ ਵਿੱਚ ਛੱਡ ਸਕਦੇ ਹੋ। ਕੈ੍ਰਡਿੱਟ ਕਾਰਡ ਤੋਂ ਭੁਗਤਾਨ ਕਰਨ ਸਮੇਂ ਵੀ ਇਸ ਵਿੱਚ ਟਿਪ ਸ਼ਾਮਲ ਕੀਤੀ ਜਾ ਸਕਦੀ ਹੈ।

ਹਾਲਾਂਕਿ ਮਹਾਂਮਾਰੀ ਕਾਰਨ ਨਕਦ ਟਿਪਿੰਗ ਥੋੜੀ ਘੱਟ ਹੋ ਗਈ ਹੈ, ਕਿਉਂਕਿ ਹੁਣ ਐਫਟਪੋਸ ਭੁਗਤਾਨ, ਕਿਊ.ਆਰ. ਕੋਡ ਆਰਡਰਿੰਗ ਅਤੇ ਰਾਈਡਸ਼ੇਅਰਿੰਗ ਜਾਂ ਫੂਡ ਡਿਲੀਵਰੀ ਐਪਸ ਦੀ ਵਰਤੋਂ ਵੱਧ ਗਈ ਹੈ।

ਇਨ੍ਹਾਂ ਵਿੱਚ ਆਮ ਤੌਰ 'ਤੇ ਇਨ-ਐਪ ਟਿਪਿੰਗ ਫ਼ੀਚਰ ਵੀ ਸ਼ਾਮਲ ਹੁੰਦਾ ਹੈ ਜੋ ਤੁਹਾਨੂੰ ਪ੍ਰਦਾਤਾ ਨੂੰ ਟਿਪ ਦੇਣ ਲਈ ਉਤਸ਼ਾਹਿਤ ਕਰ ਸਕਦੀਆਂ ਹਨ।
Getty Images/Oscar Wong
Ordering food with phone Source: Getty Images/Oscar Wong
ਹਾਲਾਂਕਿ ਟਿਪ ਦੇਣ ਬਾਰੇ ਵਿਚਾਰ ਅਤੇ ਆਦਤਾਂ ਬਹੁਤ ਵੱਖਰੀਆਂ ਹੋ ਸਕਦੀਆਂ ਹਨ, ਧਿਆਨ ਵਿੱਚ ਰੱਖਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਸਟ੍ਰੇਲੀਆ ਵਿੱਚ, ਟਿਪਿੰਗ ਪੂਰੀ ਤਰ੍ਹਾਂ ਤੁਹਾਡੇ 'ਤੇ ਨਿਰਭਰ ਕਰਦੀ ਹੈ।

ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
LISTEN TO
punjabi_19072022_settlement_guide_tip_in_australia.mp3 image

'ਸਹੀ ਜਾਂ ਗ਼ਲਤ': ਕੀ ਆਸਟ੍ਰੇਲੀਆ ਵਿੱਚ ਟਿਪ ਦੇਣ ਦਾ ਰਿਵਾਜ ਹੈ?

SBS Punjabi

19/07/202208:42
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share