ਨਵੇਂ ਪ੍ਰਵਾਸੀਆਂ ਨੂੰ ਉਸ ਸਮੇਂ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਉਨ੍ਹਾਂ ਦੇ ਕਿਸੇ ਪਿਆਰੇ ਦੀ ਅਚਾਨਕ ਮੌਤ ਹੋ ਜਾਂਦੀ ਹੈ।
ਜਦ ਅਜਿਹਾ ਕੁੱਝ ਵਾਪਰਦਾ ਹੈ ਤਾਂ ਪਰਿਵਾਰਕ ਮੈਂਬਰਾਂ ਵਿੱਚ ਸਦਮਾ ਅਤੇ ਸੋਗ ਪਸਰ ਜਾਂਦਾ ਹੈ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਅੱਗੇ ਕੀ ਕਰਨਾ ਹੈ। ਕੁੱਝ ਲੋਕਾਂ ਲਈ ਆਸਟ੍ਰੇਲੀਆ ਵਿੱਚ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਪਹਿਲਾ ਤਜ਼ੁਰਬਾ ਵੀ ਹੋ ਸਕਦਾ ਹੈ।
ਕੁੱਝ ਅਜਿਹਾ ਹੀ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਰਹਿਣ ਵਾਲੇ ਮੈਥਿਊ ਕੁਰੀਆਕੋਸ ਨਾਲ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਿੱਚ ਕੁੱਝ ਸਾਲ ਪਹਿਲਾਂ ਮੌਤ ਹੋਈ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਅੱਗੇ ਕੀ ਕਰਨ।
Family at grave Source: Getty Images/Phillippe Lissac
ਸ਼੍ਰੀਮਾਨ ਕੁਰੀਆਕੋਸ ਦਾ ਪਰਿਵਾਰ ਭਾਰਤ ਤੋਂ ਕੇਰਲ ਰਾਜ ਨਾਲ ਸਬੰਧ ਰੱਖਦਾ ਹੈ। ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਦਾ ਆਯੋਜਨ ਕਰਨਾ ਉਨ੍ਹਾਂ ਦੇ ਕੇਰਲ ਦੇ ਅਨੁਭਵ ਤੋਂ ਬਿਲਕੁੱਲ ਵੱਖਰਾ ਸੀ।
ਸਿਡਨੀ ਫਿਊਨਰਲਜ਼ ਕੰਪਨੀ ਦੇ ਅੰਤਿਮ ਸੰਸਕਾਰ ਦੇ ਨਿਰਦੇਸ਼ਕ ਸਕਾਟ ਡਨਕੋਂਬ ਦਾ ਕਹਿਣਾ ਹੈ ਕਿ ਇੰਨ੍ਹਾਂ ਹਾਲਾਤਾਂ ਵਿੱਚ ਸਭ ਤੋਂ ਪਹਿਲਾਂ ਅੰਤਿਮ ਸੰਸਕਾਰ ਦੇ ਕਿਸੇ ਨਿਰਦੇਸ਼ਕ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਅੰਤਿਮ ਸੰਸਕਾਰ ਨਿਰਦੇਸ਼ਕ, ਅੰਤਿਮ ਸੰਸਕਾਰ ਦਾ ਆਯੋਜਨ ਕਰਨ ਵਿੱਚ ਸਾਰੇ ਕਾਗਜ਼ਾਤ ਅਤੇ ਦਸਤਾਵੇਜ਼ਾਂ ਦਾ ਧਿਆਨ ਰੱਖਦਾ ਹੈ।
ਅੰਤਿਮ ਸੰਸਕਾਰ ਨਿਰਦੇਸ਼ਕ ਜਨਮ, ਮੌਤ ਅਤੇ ਵਿਆਹ ਰਜਿਸਟਰੀ ਸਬੰਧੀ ਕੰਮ ਕਰਦੇ ਹਨ ਅਤੇ ਮੌਤ ਨੂੰ ਰਜਿਸਟਰ ਕਰਨ ਵਿੱਚ ਮਦਦ ਕਰਦੇ ਹਨ।
ਮੌਤ ਦਾ ਸਰਟੀਫਿਕੇਟ ਇੱਕ ਅਧਿਕਾਰਤ ਰਿਕਾਰਡ ਹੁੰਦਾ ਹੈ ਜੋ ਕਿਸੇ ਦੀ ਮੌਤ ਦਾ ਸਬੂਤ ਹੁੰਦਾ ਹੈ। ਇਹ ਗੁਜ਼ਰ ਚੁੱਕੇ ਇਨਸਾਨ ਨਾਲ ਤੁਹਾਡੇ ਰਿਸ਼ਤੇ ਦਾ ਵੀ ਸਬੂਤ ਹੈ। ਇਹ ਸਰਟੀਫਿਕੇਟ ਮੌਤ ਪ੍ਰਸ਼ਾਸਨ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਦੀ ਮਦਦ ਕਰਦਾ ਹੈ।
ਮੌਤ ਦੇ ਸਰਟੀਫਿਕੇਟ ਅਤੇ ਹੋਰ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਦਾ ਆਯੋਜਨ ਕੀਤਾ ਜਾਂਦਾ ਹੈ।ਕੁੱਝ ਮਾਮਲੇ ਅਜਿਹੇ ਵੀ ਹੁੰਦੇ ਹਨ ਜਿੰਨ੍ਹਾਂ ਵਿੱਚ ਕਿਸੇ ਵਿਅਕਤੀ ਦੇ ਮੌਤ ਦੇ ਕਾਰਨ ਅਤੇ ਇਸਦੇ ਆਸ ਪਾਸ ਦੇ ਹੋਰ ਕਾਰਕਾਂ ਦੀ ਜਾਂਚ ਕਰਨ ਦੀ ਲੋੜ ਹੁੰਦੀ ਹੈ। ਅਜਿਹੇ ਮਾਮਲਿਆਂ ਵਿੱਚ ਇੱਕ ਕੋਰੋਨਰ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।
It is essential to know how funerals are conducted in Australia. Source: Getty Images/Arrow
ਜਦੋਂ ਕਿਸੇ ਮਾਮਲੇ ਵਿੱਚ ਕੋਰੋਨਰ ਸ਼ਾਮਲ ਹੁੰਦਾ ਹੈ ਤਾਂ ਅੰਤਿਮ ਸੰਸਕਾਰ ਕਦੋਂ ਕੀਤਾ ਜਾਵੇਗਾ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੋਰੋਨਰ ਨੂੰ ਮੌਤ ਦਾ ਕਾਰਨ ਲੱਭਣ ਲਈ ਕਿੰਨੀ ਤਰ੍ਹਾਂ ਦੇ ਟੈਸਟ ਕਰਨ ਦੀ ਲੋੜ ਹੈ ਅਤੇ ਉਸ ਵਿੱਚ ਕਿੰਨ੍ਹਾਂ ਸਮ੍ਹਾਂ ਲੱਗੇਗਾ।
ਜੇਕਰ ਗੱਲ ਕਰੀਏ ਅੰਤਿਮ ਸੰਸਕਾਰ ਦੇ ਆਯੋਜਨ ‘ਚ ਆਉਣ ਵਾਲੇ ਖਰਚੇ ਦੀ ਤਾਂ ਕੁਰੀਆਕੋਸ ਦਾ ਕਹਿਣਾ ਹੈ ਕਿ ਖਰਚਾ ਬਹੁਤ ਜ਼ਿਆਦਾ ਹੋ ਸਕਦਾ ਹੈ।
ਅੰਤਿਮ ਸੰਸਕਾਰ ਨਿਰਦੇਸ਼ਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਦੇ ਨਾਲ ਤਾਲਮੇਲ ਬਣਾ ਕੇ ਅੰਤਿਮ ਸੰਸਕਾਰ ਨੂੰ ਲੈ ਕੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਦਾ ਹੈ। ਜਿਸ ਨਾਲ ਉਹ ਪਰਿਵਾਰ ਲਈ ਉਚਿਤ ਅਤੇ ਕਿਫਾਇਤੀ ਅੰਤਿਮ ਸੰਸਕਾਰ ਕਰਾਵਾਉਣ ਵਿੱਚ ਮਦਦ ਕਰਦਾ ਹੈ।ਉਦਾਹਰਣ ਲਈ ਅਸੀਂ ਗੱਲ ਕਰੀਏ ਤਾਂ ਇਸਲਾਮੀ ਕਾਨੂੰਨ ਅਨੁਸਾਰ ਕਿਸੇ ਪਿਆਰੇ ਦੇ ਦੇਹਾਂਤ ਤੋਂ ਤੁਰੰਤ ਬਾਅਦ ਅੰਤਿਮ ਸੰਸਕਾਰ ਦੇ ਇੰਤਜ਼ਾਮ ਸ਼ੁਰੂ ਹੋ ਜਾਣੇ ਚਾਹੀਦੇ ਹਨ ਅਤੇ ਜਿੰਨੀ ਜਲਦੀ ਹੋ ਸਕੇ ਮ੍ਰਿਤਕ ਨੂੰ ਦਫਨਾਇਆ ਜਾਣਾ ਚਾਹੀਦਾ ਹੈ।
Source: Getty Images/Kris Loertscher/EyeEm
ਅਜਿਹੇ ਵਿੱਚ ਪਰਿਵਾਰ ਕਿਸੇ ਸਥਾਨਕ ਇਸਲਾਮੀ ਸੰਗਠਨ ਜਾਂ ਕਿਸੇ ਅੰਤਿਮ ਸੰਸਕਾਰ ਨਿਰਦੇਸ਼ਕ ਨਾਲ ਸੰਪਰਕ ਕਰ ਸਕਦਾ ਹੈ ਜੋ ਮੁਸਲਿਮ ਅੰਤਿਮ ਸੰਸਕਾਰ ਦੀ ਪੇਸ਼ਕਸ਼ ਕਰਨ ਵਿੱਚ ਮਹਾਰਤ ਰੱਖਦਾ ਹੋਵੇ।
ਵਿਕਟੋਰੀਆ ਦੇ ਡਿਪਟੀ ਸਟੇਟ ਕੋਰੋਨਰ ਜੈਕਵੀ ਹਾਕਿਨਜ਼ ਦਾ ਕਹਿਣਾ ਹੈ ਕਿ ਜਦੋਂ ਕੋਰੋਨਰ ਸ਼ਾਮਲ ਹੁੰਦਾ ਹੈ ਤਾਂ ਬਹੁ ਸਭਿਆਚਾਰਕ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ ਜਿਸ ਵਿੱਚ ਸੋਗ ਬਾਰੇ ਸਲਾਹ ਮਸ਼ਵਰੇ ਵਾਸਤੇ ਸਿਫਾਰਿਸ਼ਾਂ ਵੀ ਸ਼ਾਮਲ ਹਨ।ਹਾਲਾਂਕਿ ਮ੍ਰਿਤਕ ਵਿਅਕਤੀ ਦੇ ਵੀਜ਼ੇ ਦੇ ਆਧਾਰ ਉੱਤੇ ਵੀਜ਼ੇ ਨਾਲ ਸਬੰਧਿਤ ਲੋੜਾਂ ਵੀ ਹੁੰਦੀਆਂ ਹਨ।
Funeral scene Source: Getty Images/RubberBall Productions
ਮ੍ਰਿਤਕ ਵਿਅਕਤੀ ਨੂੰ ਮੂਲ ਦੇਸ਼ ਦੇ ਦੂਤਘਰ ਨੂੰ ਸੌਂਪੇ ਜਾਣ ਲਈ ਸਬੰਧਿਤ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ।
ਆਸਟ੍ਰੇਲੀਅਨ ਡੈੱਥ ਨੋਟੀਫਿਕੇਸ਼ਨ ਸਰਵਿਸ ਇੱਕ ਅਜਿਹਾ ਪਲੇਟਫਾਰਮ ਹੈ ਜੋ ਕਿਸੇ ਵਿਅਕਤੀ ਦੀ ਮੌਤ ਬਾਰੇ ਇੱਕ ਤੋਂ ਵਧੇਰੇ ਸੰਸਥਾਵਾਂ ਨੂੰ ਸੂਚਿਤ ਕਰਨ ਵਿੱਚ ਮਦਦ ਕਰਦਾ ਹੈ।
ਕੁੱਝ ਸੰਸਥਾਵਾਂ ਜੋ ਡੀ.ਅੇਨ.ਐਸ. ਦਾ ਹਿੱਸਾ ਹਨ, ਉਨ੍ਹਾਂ ਵਿੱਚ ਬੈਂਕ, ਦੂਰਸੰਚਾਰ, ਯੂਟਿਲਟੀਆਂ, ਬੀਮਾ ਅਤੇ ਹੋਰ ਸਰਕਾਰੀ ਏਜੰਸੀਆਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਇਹ ਪਲੇਟਫਾਰਮ 50 ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਪ੍ਰਦਾਨ ਕਰਦਾ ਹੈ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰ ਕੇ ਲਈ ਜਾ ਸਕਦੀ ਹੈ:
LISTEN TO
ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਦਾ ਆਯੋਜਨ ਕਰਨ ਸਮੇਂ ਧਿਆਨਦੇਣ ਯੋਗ ਗੱਲਾਂ
SBS Punjabi
24/06/202211:08
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਇਹ ਵੀ ਜਾਣੋ:
ਜਾਣੋ ਆਸਟ੍ਰੇਲੀਆ ਵਿੱਚ ਵਸੀਅਤ ਹੋਣੀ ਕਿਉਂ ਹੈ ਜ਼ਰੂਰੀ