5 ਭਾਰਤੀਆਂ ਦੀ ਮੌਤ ਸਬੰਧੀ ਜਾਂਚ ਦਾ ਸਾਹਮਣਾ ਕਰ ਰਿਹਾ ਕਾਰ ਚਾਲਕ ਅਦਾਲਤ ਵਲੋਂ ਬਰੀ, ਪੀੜਿਤ ਪਰਿਵਾਰ ’ਚ ਡੂੰਘੀ ਨਿਰਾਸ਼ਾ

vivek bhatia sbs.jpg

Daylesford car crash victims: Pratibha Sharma, her daughter Anvi and partner Jatin Chugh (right); Vivek Bhatia and his eldest son (bottom left); Mrs Bhatia got injured. Credit: Supplied

ਨਵੰਬਰ 2023 ਵਿੱਚ ਵਿਕਟੋਰੀਆ ਦੇ ਡੇਲਸਫੋਰਡ ਵਿਖੇ ਵਾਪਰੇ ਇੱਕ ਕਾਰ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਭਾਰਤੀ ਮੂਲ ਦੇ ਪੰਜ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਕਾਰ ਚਾਲਕ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹਾਦਸੇ ਦੇ ਪੀੜਿਤ ਪਰਿਵਾਰਾਂ ਵਲੋਂ ਡੂੰਘੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਘਟਨਾ ਵਿੱਚ ਆਪਣੀ ਬੇਟੀ ਅਤੇ ਪਤੀ ਸਮੇਤ ਆਪਣੀ ਜਾਨ ਗੁਆਉਣ ਵਾਲੀ ਪ੍ਰਤਿਭਾ ਸ਼ਰਮਾ ਦੇ ਭਰਾ ਵਿਕਾਸ ਸ਼ਰਮਾ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲ ਕਰਦਿਆਂ ਮਾਮਲੇ ਦੀ ਕਾਰਵਾਈ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ।


ਵਿਕਾਸ ਸ਼ਰਮਾ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਮਾਨਸਿਕ ਪਰੇਸ਼ਾਨੀਆਂ ਅਤੇ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਪਰਿਵਾਰ ਲਈ ਅਦਾਲਤ ਦਾ ਇਹ ਫੈਸਲਾ ਸਹਿਣ ਕਰਨਾ ਸੌਖਾ ਨਹੀਂ ਹੈ।
DAYLESFORD CRASH COURT
Vikas Sharma, bother of Pratibha Sharma (left) speaks outside the Coroners Court for a hearing over the deaths of five people killed when a car crashed into a beer garden, in Melbourne, Wednesday, November 22, 2023. Three groups of people were sitting outside the Royal Daylesford Hotel on November 5, 2023 when the car crashed. (AAP Image/Joel Carrett) NO ARCHIVING Credit: JOEL CARRETT/AAPIMAGE
ਯਾਦ ਰਹੇ ਕਿ 5 ਨਵੰਬਰ 2023 ਨੂੰ ਮੈਲਬੌਰਨ ਤੋਂ ਤਕਰੀਬਨ 100-ਕਿਲੋਮੀਟਰ ਦੂਰ ਡੇਲਸਫੋਰਡ ਕਸਬੇ ਵਿੱਚ ਇਹ ਦੁਰਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਇੱਕ ਕਾਰ ਨੇ ਰਾਇਲ ਹੋਟਲ ਦੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਵਿੱਚ ਟੱਕਰ ਮਾਰ ਦਿੱਤੀ ਸੀ ਅਤੇ ਇਸ ਟੱਕਰ ਵਿੱਚ ਪ੍ਰਤਿਭਾ ਸ਼ਰਮਾ, ਅਨਵੀ ਸ਼ਰਮਾ, ਜਤਿਨ ਚੁੱਘ, ਵਿਵੇਕ ਭਾਟੀਆ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ ਜਦਕਿ ਵਿਵੇਕ ਦੀ ਪਤਨੀ ਅਤੇ ਛੋਟਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਸ ਦੁਰਘਟਨਾ ਸਬੰਧੀ ‘ਬਾਲਾਰੈਟ ਮੈਜਿਸਟ੍ਰੇਟ ਕੋਰਟ’ ਵਿੱਚ ‘ਕਮਿਟਲ ਹੀਅਰਿੰਗ’ ਤਹਿਤ ਅਗਾਊਂ ਸੁਣਵਾਈ ਚੱਲ ਰਹੀ ਸੀ ਅਤੇ ਮੈਜਿਸਟ੍ਰੇਟ ਨੇ ਵੀਰਵਾਰ, 19 ਸਤੰਬਰ 2024 ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਹਾਦਸੇ ਵਿੱਚ ਸ਼ਾਮਿਲ ਕਾਰ ਚਾਲਕ ਵਿਲੀਅਮ ਸਵੈਯਲ ਨੂੰ ਉਸ ਖਿਲਾਫ ਲੱਗੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
DAYLESFORD CRASH COURT
William Swale leaves the Ballarat Magistrates' Court Court in Ballarat, Victoria, Monday, September 16, 2024. (AAP Image/Joel Carrett) NO ARCHIVING Source: AAP / JOEL CARRETT/AAPIMAGE
ਜ਼ਿਕਰਯੋਗ ਹੈ ਕਿ ਵਿਲੀਅਮ ਸਵੈਯਲ 'ਤੇ ਮੌਤ ਦਾ ਕਾਰਨ ਬਣਨ ਵਾਲੇ ਡਰਾਈਵਿੰਗ ਦੇ ਪੰਜ ਮਾਮਲਿਆਂ, ਲਾਪਰਵਾਹੀ ਨਾਲ ਗੰਭੀਰ ਸੱਟ ਲੱਗਣ ਦੇ ਦੋ ਮਾਮਲਿਆਂ, ਅਤੇ ਜਾਨ ਨੂੰ ਖਤਰੇ ਵਿਚ ਪਾਉਣ ਵਾਲੇ ਲਾਪਰਵਾਹੀ ਵਾਲੇ ਵਿਵਹਾਰ ਦੇ ਸੱਤ ਦੋਸ਼ਾਂ ਸਮੇਤ ਕੁੱਲ 14 ਦੋਸ਼ ਲਗਾਏ ਗਏ ਸਨ।

ਐਸ ਬੀ ਐਸ ਪੰਜਾਬੀ ਵਲੋਂ ਜਦੋਂ ਇਸ ਬਾਰੇ ਪਬਲਿਕ ਪ੍ਰੌਸੀਕਿਊਸ਼ਨਜ਼ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦੇ ਬੁਲਾਰੇ ਨੇ ਜਵਾਬ ਦਿੱਤਾ ਕਿ ਉਹ ਮੈਜਿਸਟ੍ਰੇਟ ਵਲੋਂ ਵਿਲੀਅਮ ਸਵੈਯਲ 'ਤੇ ਮੁਕੱਦਮਾ ਨਾ ਕਰਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਪਰ ਉਹ ਪ੍ਰੋਸੀਕਿਊਸ਼ਨ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇਸ ਫੈਸਲੇ ਦੀ ਸਮੀਖਿਆ ਕਰਨਗੇ ਤਾਂ ਜੋ ਇਸ ਮਾਮਲੇ ਨੂੰ ਮੁਕੱਦਮੇ ਵਜੋਂ ਅੱਗੇ ਵਧਾਏ ਜਾਣ ਤੇ ਵਿਚਾਰ ਕੀਤਾ ਜਾ ਸਕੇ।

ਪ੍ਰੌਸੀਕਿਊਸ਼ਨਜ਼ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ "ਸਾਡਾ ਦਫਤਰ ਇਸ ਦੁਖਦਾਈ ਘਟਨਾ ਵਿੱਚ ਜ਼ਖਮੀ ਹੋਏ ਪੀੜਤਾਂ, ਅਤੇ ਆਪਣੀ ਜਾਨ ਗੁਆਉਣ ਵਾਲਿਆਂ ਦੇ ਸਾਰੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਨੂੰ ਦੁਹਰਾਉਂਦਾ ਹੈ।"

ਕਾਬਿਲੇਗੌਰ ਹੈ ਕਿ ਹੁਣ ਤੱਕ ਇਹ ਮਾਮਲਾ ਕਮਿਟਲ ਹੀਅਰਿੰਗ ਵਜੋਂ ਸੁਣਿਆ ਗਿਆ ਸੀ ਅਤੇ ਅਜੇ ਤੱਕ ਇਸ ਨੂੰ ਮੁਕੱਦਮੇ ਵਜੋਂ ਨਹੀਂ ਲੜਿਆ ਗਿਆ।

ਜ਼ਿਕਰਯੋਗ ਹੈ ਕਿ ਧਾਰਾ 156 ਦੇ ਤਹਿਤ ਪਬਲਿਕ ਪ੍ਰੌਸੀਕਿਊਸ਼ਨਜ਼ ਦੇ ਡਾਇਰੈਕਟਰ ਕੋਲ ਸਿੱਧੇ ਦੋਸ਼ ਦਾਇਰ ਕਰਨ ਦੀ ਸ਼ਕਤੀ ਹੁੰਦੀ ਹੈ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share