ਜਾਣੋ ਕਿ ਆਸਟ੍ਰੇਲੀਆ ‘ਚ ਕੌਫੀ ਪੀਣ ਦਾ ਰਿਵਾਜ ਕਿੱਥੋਂ ਆਇਆ ਤੇ ਇਹ ਕਿਹੋ ਜਿਹਾ ਹੈ?

Serving coffee

How do you take your coffee? Australia’s coffee culture explained. (Getty) Credit: xavierarnau/Getty Images

ਆਸਟ੍ਰੇਲੀਆ ਦੇ ਲੋਕ ਕੌਫੀ ਦੇ ਇੰਨੇ ਸ਼ੌਕੀਨ ਹਨ ਕਿ ਮੈਲਬੌਰਨ ਨੂੰ ਦੁਨੀਆ ਦੀ ਕੌਫੀ ਰਾਜਧਾਨੀ ਕਿਹਾ ਜਾਂਦਾ ਹੈ। ਕੌਫੀ ਆਰਡਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਤਾਂ ਆਓ ਇਸ ਹਫ਼ਤੇ ਅਸੀਂ ਕੌਫੀ ਦੇ ਮੈਨਿਊ ਨੂੰ ਹੋਰ ਨੇੜੇ ਤੋਂ ਜਾਣੀਏ।


ਆਸਟ੍ਰੇਲੀਆ ਵਿੱਚ ਤਿੰਨ ਚੌਥਾਈ ਲੋਕ ਰੋਜ਼ ਕੌਫੀ ਪੀਂਦੇ ਹਨ। ਇਸ ਨੂੰ ਇੱਥੇ ਲਾਈਫਬਲੱਡ ਮੰਨਿਆ ਜਾਂਦਾ ਹੈ।

ਕੌਫੀ ਚੁਣਨੀ ਵੀ ਇੱਕ ਕਲਾ ਹੈ।

ਜਿਵੇਂ ਕਿ ਅਮਰੀਕਾ ਵਿੱਚ ਫ਼ਿਲਟਰ ਕੌਫੀ ਬਹੁਤ ਮਸ਼ਹੂਰ ਹੈ ਪਰ ਆਸਟ੍ਰੇਲੀਆ ਦੇ ਲੋਕ ਕੌਫੀ ਦੀ ਸਭ ਤੋਂ ਵਧੀਆ ਚੋਣ ਕਰਨ ਦੀ ਕੋਸ਼ਿਸ਼ ਕਰਦੇ ਹਨ।

ਲਿਲੀ ਫੇਅਰਹਾਲ ਮੈਲਬੌਰਨ ਵਿੱਚ ਇੱਕ ਵਿਸ਼ੇਸ਼ ਕੌਫੀ ਦੀ ਦੁਕਾਨ ਚਲਾਉਂਦੀ ਹੈ।

ਕੌਫੀ ਕਲਚਰ ਬਾਰੇ ਗੱਲ ਕਰਦਿਆਂ ਸ਼ੁਰੂਆਤ ਏਸਪ੍ਰੈਸੋ ਮਸ਼ੀਨ ਤੋਂ ਹੁੰਦੀ ਹੈ ਜੋ ਕਿ ਏਸਪ੍ਰੈਸੋ ਜਾਂ ਏਸਪ੍ਰੈਸੋ ਦੀਆਂ ਕੇਂਦਰਿਤ ਸਰਵੰਗਜ਼ ਨੂੰ ਕੱਢਣ ਲਈ ਤਿਆਰ ਕੀਤੀ ਗਈ ਹੈ।

ਹੁਨਰਮੰਦ ਬੈਰੀਸਟਾਸ ਏਸਪ੍ਰੈਸੋ ਮਸ਼ੀਨ ਦੀ ਵਰਤੋਂ ਅਜਿਹੀ ਕਾਬਲੀਅਤ ਨਾਲ ਕਰਦੇ ਹਨ ਕਿ ਅਲੱਗ ਪ੍ਰਕਾਰ ਦੇ ਸਵਾਦਾਂ ਦੇ ਅਨੁਕੂਲ ਕਈ ਤਰ੍ਹਾਂ ਦੀਆਂ ਕੌਫੀ ਸ਼ੈਲੀਆਂ ਬਣਾਈਆਂ ਜਾ ਸਕਣ।

ਕੌਫੀ ਮਾਸਟਰ ਸੈਂਟੋ ਬੁਕੈਰੀ, ਮੈਪ ਕੌਫੀ ਦੇ ਮਾਲਕ ਹਨ। ਉਹ ਕਹਿੰਦੇ ਹਨ ਕਿ ਕੌਫੀ ਦਾ ਆਧਾਰ ਅਕਸਰ ਏਸਪ੍ਰੈਸੋ ਹੁੰਦੀ ਹੈ, ਜਿਸਨੂੰ ‘ਸ਼ੋਰਟ ਬਲੈਕ’ ਵੀ ਕਿਹਾ ਜਾਂਦਾ ਹੈ। ਇਸ ਤੋਂ ਹੀ ਕੌਫੀ ਦਾ ਸਵਾਦ ਬਣਦਾ ਹੈ ਅਤੇ ਇਹ ਇੱਕ ਸਟੀਕ ਵਿਗਿਆਨ ਹੈ।
ਐਸਪ੍ਰੇਸੋ, ਜਾਂ ਸ਼ੋਟ ਬਲੈਕ ਵਿੱਚ ਲਗਭਗ 10-12 ਗ੍ਰਾਮ ਕੌਫੀ ਅਤੇ 30 ਮਿਲੀਲੀਟਰ ਤਰਲ ਹੁੰਦਾ ਹੈ।
Santo Buccheri, Map coffee
‘ਰਿਸਤ੍ਰੈਟੋ’ ਦਾ ਸਵਾਦ ਏਸਪ੍ਰੈਸੋ ਨਾਲੋਂ ਵਧੇਰੇ ਤੇਜ਼ ਹੁੰਦਾ ਹੈ ਕਿਉਂਕਿ ਇਹ ਵਧੇਰੇ ਕੇਂਦਰਿਤ ਹੈ। ਹਾਲਾਂਕਿ ਇੱਕ ਕੌਫੀ ਵਿੱਚ ਏਸਪ੍ਰੈਸੋ ਦੀ ਸਿੰਗਲ ਸਰਵਿੰਗ ਹੁੰਦੀ ਹੈ ਪਰ ਕਈ ਕੈਫੇ ਡਬਲ ਸ਼ਾਟ ਵੀ ਸਰਵ ਕਰਦੇ ਹਨ।

ਸਾਡੇ ਸਭ ਤੋਂ ਪ੍ਰਸਿੱਧ ਕੌਫੀ ਆਰਡਰ ਗੈਰ ਰਸਮੀ ਤੌਰ ‘ਤੇ ਕਾਲੇ ਜਾਂ ਚਿੱਟੇ ਵਿੱਚ ਵੰਡੇ ਗਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਇਟੈਲੀਅਨ ਨਾਂ ਹੈ।
Brewing Espresso with Coffee Machine
The long black and latte are Australia’s most popular black and white coffees. (Getty) Source: iStockphoto / Tim Allen/Getty Images

ਕੌਫੀ ਦੀਆਂ ਕਿਸਮਾਂ

ਬਲੈਕ ਕੌਫੀ ਉਹ ਹੁੰਦੀ ਹੈ ਜੋ ਦੁੱਧ ਤੋਂ ਬਗੈਰ ਤਿਆਰ ਕੀਤੀ ਜਾਂਦੀ ਹੈ। ਲਿਲੀ ਫੇਅਰਹਾਲ ਦੇ ਤਜਰਬੇ ਮੁਤਾਬਕ ਸਭ ਤੋਂ ਪ੍ਰਸਿੱਧ ਬਲੈਕ ਕੌਫੀ ‘ਲੋਂਗ ਬਲੈਕ’ ਹੈ।

ਇਸ ਤੋਂ ਬਾਅਦ ਆਉਂਦੀ ਹੈ ‘ਵਾਈਟ ਕੌਫੀ’ ਜਿਸ ਵਿੱਚ ਆਮ ਤੌਰ ‘ਤੇ ਏਸਪ੍ਰੈਸੋ ਅਤੇ ਦੁੱਧ ਦੀ ਵਰਤੋਂ ਕਰਕੇ ਭਾਫ਼ ਰਾਹੀਂ ਇਸ ਨੂੰ ਫਰੋਥ ਕੀਤਾ ਜਾਂਦਾ ਹੈ।

ਪਿਕੋਲੋ ਲਾਟੇ ਵਿੱਚ ਏਸਪ੍ਰੈਸੋ ਦਾ ਇੱਕ ਸ਼ੋਟ ਅਤੇ ਕੁੱਝ ਮਾਤਰਾ ਵਿੱਚ ਦੁੱਧ ਮਿਲਾ ਕੇ ਤੇਜ਼ ਕੌਫੀ ਦਾ ਸਵਾਦ ਤਿਆਰ ਕੀਤਾ ਜਾਂਦਾ ਹੈ।

ਜੇਕਰ ਤੁਹਾਨੂੰ ਮਿੱਠਾ ਪਸੰਦ ਹੈ ਤਾਂ ਤੁਹਾਨੂੰ ਕਲਾਸਿਕ ਕੈਪੁਚੀਨੋ ਆਰਡਰ ਕਰਨੀ ਚਾਹੀਦੀ ਹੈ ਜਿ ਵਿੱਚ ਦੁੱਧ ਵਾਲੀ ਕੌਫੀ ਦੇ ਉਪਰ ਚੋਕਲੇਟ ਪਾਊਡਰ ਛਿੜਕਿਆ ਹੁੰਦਾ ਹੈ।
Cappuccino art
Cappuccino art. Credit: pixelfit/Getty Images
ਮੈਲਬੌਰਨ ਦੀ ਇੱਕ ਆਪਣੀ ਸਿਗਨੇਚਰ ਕੌਫੀ ਹੈ ਜੋ ਕਿ ਪਿਕੋਲੋ ਲਾਟੇ ਦੇ ਬਰਾਬਰ ਹੀ ਹੈ। ਇਸਦਾ ਨਾਂ ‘ਮੈਜਿਕ’ ਹੈ ਜੋ ਉਹਨਾਂ ਲੋਕਾਂ ਲਈ ਹੈ ਜੋ ਤੇਜ਼ ਕੈਫੀਨ ਪੀਣਾ ਪਸੰਦ ਕਰਦੇ ਹਨ।

ਜ਼ਿਆਦਾਤਰ ਕੌਫੀ ਦੇ ਇਹੀ ਸਟਾਈਲ ਪ੍ਰਸਿੱਧ ਹਨ।

ਇੱਕ ਹੋਰ ਸਟਾਈਲ ਹੈ ਜੋ ਪਸੰਦ ਕੀਤਾ ਜਾਂਦਾ ਹੈ ਜਿਸਦਾ ਨਾਂ ਹੈ ਮੈਕੀਆਟੋ।

ਕਿਸੇ ਸਮੇਂ ਸਿਰਫ ਗਾਂ ਦੇ ਘੱਟ ਫੈਟ ਜਾਂ ਵੱਧ ਫੈਟ ਵਾਲੇ ਦੁੱਧ ਦੀ ਪੇਸ਼ਕਸ਼ ਕਰਨ ਵਾਲੇ ਕੈਫੇ ਹੁਣ ਸੋਇਆ, ਓਟ ਅਤੇ ਬਦਾਮ ਦੇ ਦੁੱਧ ਨੂੰ ਡੇਅਰੀ-ਮੁਕਤ ਵਿਕਲਪਾਂ ਵਜੋਂ ਸਟਾਕ ਕਰਦੇ ਹਨ।

ਸ਼੍ਰੀਮਤੀ ਫੇਅਰਹਾਲ ਦੱਸਦੇ ਹਨ ਕਿ ‘ਦਾ ਕੈਫੈ ਲਾਟੇ’ ਦੁੱਧ ਅਤੇ ਕੌਫੀ ਦਾ ਮਿਸ਼ਰਣ ਹੈ ਜੋ ਕਿ ਇੱਕ ਗਲਾਸ ਵਿੱਚ ਪਰੋਸੀ ਜਾਂਦੀ ਹੈ ਅਤੇ ਇਸ ਦੇ ਉਪਰ ਫਰੋਥ ਕੀਤਾ ਗਿਆ ਦੁੱਧ ਹੁੰਦਾ ਹੈ।
Two Smiling Colleagues Making Take Away Coffee Behind The Counter Of A Coffee Shop
Australians are coffee-obsessed, so much so that Melbourne is often called the world's coffee capital. (Getty) Credit: miniseries/Getty Images

ਬਿਨ੍ਹਾਂ ਕੈਫੀਂਨ ਵਾਲੀ ਕੌਫੀ

ਇੱਕ ਕੌਫੀ ਉਹਨਾਂ ਲੋਕਾਂ ਲਈ ਵੀ ਹੈ ਜਿੰਨ੍ਹਾਂ ਨੂੰ ਕੈਫੀਨ ਪਸੰਦ ਨਹੀਂ ਹੈ। ਡੀਕੈਫੀਨੇਟਡ ਕੌਫੀ ਜਾਂ ਡੀਕੈਫ ਵਿੱਚ ਲਗਭਗ ਨਾਮਾਤਰ ਕੈਫੀਨ ਹੁੰਦੀ ਹੈ।
ਮੈਂ ਡੀਕੈਫ ਪੀਣ ਵਾਲਿਆਂ ਦਾ ਸਤਿਕਾਰ ਕਰਦੀ ਹਾਂ ਕਿਉਂਕਿ ਉਹ ਸਵਾਦ ਲਈ ਕੌਫੀ ਪੀ ਰਹੇ ਹਨ। ਉਹ ਆਪਣੇ ਦਿਨ ਨੂੰ ਲੰਗਾਉਂਣ ਲਈ ਊਰਜਾ ਪ੍ਰਾਪਤ ਕਰਨ ਲਈ ਇਸ 'ਤੇ ਭਰੋਸਾ ਨਹੀਂ ਕਰ ਰਹੇ ਹਨ।
Lily Fairhall, Melbourne specialty coffee shop manager
ਸ਼੍ਰੀਮਤੀ ਫੇਅਰਹਾਲ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਡੀਕੈਫ ਨੂੰ ਮਾੜਾ ਸਮਝਿਆ ਗਿਆ ਹੈ ਜਦ ਕਿ ਅਜਿਹਾ ਨਹੀਂ ਹੋਣਾ ਚਾਹੀਦਾ।
ਕੁੱਝ ਕੈਫੇ ਤੁਹਾਨੂੰ ਸਿੰਗਲ ਮੂਲ ਬੀਨਜ਼ ਜਾਂ ਮਿਸ਼ਰਣ ਤੋਂ ਕੌਫੀ ਬਣਾਉਣ ਦੇ ਵਿਕਲਪ ਪੇਸ਼ ਕਰਨਗੇ। ਸੈਂਟੋ ਬੁਕੈਰੀ ਦਾ ਕਹਿਣਾ ਹੈ ਕਿ ਕੌਫੀ ਪ੍ਰੇਮੀ ਵਿਲੱਖਣ ਅਨੁਭਵ ਲਈ ਸਿੰਗਲ ਮੂਲ ਨੂੰ ਅਜ਼ਮਾਉਣਾ ਪਸੰਦ ਕਰਦੇ ਹਨ।

ਇੰਨੀ ਚੋਣ ਹੋਣ ਕਾਰਨ ਬੈਰਿਸਤਾ ਨੂੰ ਹਰ ਕਿਸਮ ਦੀਆਂ ਅਸਾਧਾਰਨ ਬੇਨਤੀਆਂ ਮਿਲਦੀਆਂ ਹਨ।

ਸ਼੍ਰੀਮਤੀ ਫੈਅਰਹਾਲ ਦੱਸਦੇ ਹਨ ਕਿ ਕੈਫੈ ਜ਼ਿਆਦਾਤਰ ਤਰਜੀਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕੁੱਝ ਆਰਡਰ ਜ਼ਿਆਦਾ ਹੀ ਅਸਾਧਾਰਨ ਹੁੰਦੇ ਹਨ।

ਬੇਬੀਚੀਨੋ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਜਿਸ ਵਿੱਚ ਫੋਮਡ ਦੁੱਧ ਦਾ ਇੱਕ ਛੋਟਾ ਕੱਪ ਹੁੰਦਾ ਹੈ ਜਿਸ ‘ਤੇ ਚਾਕਲੇਟ ਪਾਊਡਰ ਛਿੜਕਿਆ ਜਾਂਦਾ ਹੈ।

ਇਹ ਛੋਟੇ ਬੱਚਿਆਂ ਨੂੰ ਵਿਅਸਤ ਰੱਖਣ ਲਈ ਤਿਆਰ ਕੀਤਾ ਗਿਆ ਹੈ ਜਦੋਂ ਬਾਲਗ ਆਪਣੀ ਕੌਫੀ ਪੀ ਰਹੇ ਹੁੰਦੇ ਹਨ। ਕੁੱਝ ਕਹਿੰਦੇ ਹਨ ਕਿ ਇਹ ਬੱਚਿਆਂ ਨੂੰ ਕੌਫੀ ਦੀ ਲਤ ਲਗਾ ਦਿੰਦਾ ਹੈ ਪਰ ਇਹ ਤਾਂ ਸਮਾਂ ਹੀ ਦੱਸ ਸਕਦਾ ਹੈ।

Share