ਜਦੋਂ ਚੀਨੀ 'ਮਿਲੀ' ਨੂੰ ਮਿਲਿਆ ਭਾਰਤੀ 'ਪ੍ਰੀਤ', ਤਾਂ ਬਣੀ ਜੋੜੀ 'ਮਿਲੀਪ੍ਰੀਤ'

Preet and Mili

Preet & Mili at Darbar Sahib (Golden Temple), Amritsar Credit: Supplied

ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਚਾਈਨੀਜ਼ ਲੂਨਰ ਯੀਅਰ (Lunar New Year)ਮਨਾਇਆ ਜਾਂਦਾ ਹੈ। ਦਿੱਲੀ 'ਚ ਜਨਮੇ ਅਤੇ ਵੱਡੇ ਹੋਏ ਪੰਜਾਬੀ 'ਪ੍ਰੀਤ ਹੰਸਪਾਲ' ਮੈਲਬਰਨ ਵਿੱਚ ਪਿਛਲੇ 9 ਸਾਲਾਂ ਤੋਂ ਇਹ ਲੂਨਰ ਯੀਅਰ ਮਨਾ ਰਹੇ ਹਨ। ਜਦੋਂ 'ਪ੍ਰੀਤ' ਨੇ ਪਹਿਲੀ ਵਾਰ ਚੀਨ 'ਚ ਜੰਮੀ 'ਮਿਲੀ' ਨੂੰ ਮੈਲਬਰਨ ਦੇ ਬੋਟੇਨਿਕਲ ਗਾਰਡਨ ਵਿੱਚ ਵੇਖਿਆ ਸੀ ਤਾਂ, ਉਨ੍ਹਾਂ ਨੇ ਉਦੋਂ ਹੀ ਸੋਚ ਲਿਆ ਸੀ ਕਿ ਹੁਣ ਜ਼ਿੰਦਗੀ ਦਾ ਬਾਕੀ ਸਫਰ ਇਕੱਠਿਆਂ ਹੀ ਬਤੀਤ ਕਰਨਾ ਹੈ। ਇਸ ਜੋੜੇ ਦਾ ਸਫਰ ਹੁਣ ਸਾਲ 2025 ਵਿੱਚ ਪਹੁੰਚ ਚੁੱਕਿਆ ਹੈ ਅਤੇ ਇਸ ਵਾਰ ਦੇ ਲੂਨਰ ਯੀਅਰ ਬਾਰੇ 'ਪ੍ਰੀਤ' ਅਤੇ 'ਮਿਲੀ' ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ।


Key Points
  • 'ਪ੍ਰੀਤ' ਅਤੇ 'ਮਿਲੀ' ਪਹਿਲੀ ਵਾਰ 2014 ਵਿੱਚ ਮਿਲੇ ਸਨ।
  • ਮਿਲੀ ਦਾ ਜਨਮ ਚੀਨ ਅਤੇ ਪ੍ਰੀਤ ਦਾ ਜਨਮ ਭਾਰਤ 'ਚ ਹੋਇਆ ਹੈ।
  • ਇਹ ਜੋੜੀ ਟਿਕ-ਟਾਕ 'ਤੇ ਵੀ ਕਾਫੀ ਪ੍ਰਸਿੱਧ ਹੈ।
ਐਸ ਬੀ ਐਸ ਪੰਜਾਬੀ 'ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਹਾਣੀ 'ਪ੍ਰੀਤ' ਅਤੇ 'ਮਿਲੀ' ਦੀ, ਜੋ ਸਾਲ 2014 ਦੇ ਵਿੱਚ ਪਹਿਲੀ ਵਾਰ ਮੈਲਬਰਨ ਵਿੱਚ ਮਿਲੇ ਸਨ।

ਪ੍ਰੀਤ ਦੱਸਦੇ ਨੇ ਕਿ ਉਹਨਾਂ ਪਹਿਲੀ ਵਾਰ 'ਮਿਲੀ' ਨਾਲ ਸਾਲ 2014 ਦੇ ਵਿੱਚ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਸੀ।
'Millie' and 'Preet' enjoying holidays
'Millie' and 'Preet' enjoying holidays Credit: Supplied
'ਮਿਲੀ' ਅਤੇ 'ਪ੍ਰੀਤ' ਪਹਿਲੀ ਵਾਰ ਇਕੱਠੇ ਆਪਣੇ ਪੁੱਤਰ ਕੀਰਤ ਦੇ ਨਾਲ ਸਾਲ 2015 ਵਿੱਚ ਭਾਰਤ ਗਏ ਸਨ ਜਿਥੇ ਉਹਨਾਂ ਨੇ ਜਨਵਰੀ 2016 ਵਿੱਚ ਆਪਣੇ ਪੁੱਤਰ ਦੀ ਲੋਹੜੀ ਮਨਾਈ।

ਪ੍ਰੀਤ ਦੱਸਦੇ ਹਨ ਕਿ ਫਿਰ ਇਸ ਤੋਂ ਬਾਅਦ ਉਹ ਇਕੱਠੇ ਚੀਨ ਵੀ ਗਏ ਅਤੇ ਉਥੋਂ ਦੇ ਰੀਤੀ-ਰਿਵਾਜਾਂ ਦੇ ਹਿਸਾਬ ਨਾਲ ਦੋਨਾਂ ਨੇ ਵਿਆਹ ਕਰਵਾਇਆ।
Milli Preet in traditional Outfit
'Millie' and 'Preet' in tradition Chinese outfit Credit: Supplied
ਕੋਵਿਡ ਦੇ ਸਮੇਂ ਪ੍ਰੀਤ ਅਤੇ ਮਿਲੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿੱਕ-ਟਾਕ 'ਤੇ ਮਜ਼ਾਕੀਆ ਵੀਡੀਓਜ਼ ਵੀ ਬਣਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਸਰੋਤਿਆਂ ਤੋਂ ਭਰਪੂਰ ਪਿਆਰ ਮਿਲਿਆ।
'Preet' and 'Millie' with their children
'Preet' and 'Millie' with their children Credit: Supplied
ਪ੍ਰੀਤ ਨੇ ਵੀ ਚੀਨੀ ਭਾਸ਼ਾ ਮੈਂਡਰਿਨ ਦੇ ਕਾਫੀ ਸ਼ਬਦ ਸਿੱਖੇ ਹਨ ਅਤੇ ਮਿਲੀ ਵੀ ਹੁਣ ਪੰਜਾਬੀ ਬੋਲ ਲੈਂਦੀ ਹੈ।

ਇਸ ਪੌਡਕਾਸਟ ਵਿੱਚ ਇਸ ਜੋੜੇ ਨੇ ਦੋਨਾਂ ਭਾਸ਼ਾਵਾਂ ਵਿੱਚ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਵੀ ਕੀਤਾ.. ਤਾਂ ਸੁਣੋ ਇਹ ਖਾਸ ਗੱਲਬਾਤ..
LISTEN TO
Punjabi_30012025_Mili&PreetLunarYear.mp3 image

ਜਦੋਂ ਚੀਨੀ 'ਮਿਲੀ' ਨੂੰ ਮਿਲਿਆ ਭਾਰਤੀ 'ਪ੍ਰੀਤ', ਤਾਂ ਬਣੀ ਜੋੜੀ 'ਮਿਲੀਪ੍ਰੀਤ'

SBS Punjabi

07/02/202510:09

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share