ਇਸ ਸਾਲ ਜਨਵਰੀ ਵਿੱਚ ਮਨਿੰਦਰ ਮਹਿਤਾ ਆਪਣੀ ਪਤਨੀ ਅਤੇ ਬੱਚਿਆਂ ਨੂੰ ਸਿਡਨੀ ਛੱਡਕੇ ਆਪਣੇ ਗੰਭੀਰ ਰੂਪ ਵਿਚ ਬਿਮਾਰ ਪਿਤਾ ਨੂੰ ਮਿਲਣ ਲਈ ਭਾਰਤ ਗਏ ਸੀ।
ਉਨ੍ਹਾਂ ਨੂੰ ਆਪਣੀ 70 ਸਾਲਾਂ ਦੀ ਮਾਂ ਦੀ ਵੀ ਬਹੁਤ ਚਿੰਤਾ ਸੀ ਅਤੇ ਉਹ ਉਨ੍ਹਾਂ ਨੂੰ ਇਸ ਔਖੇ ਸਮੇਂ ਵਿੱਚ ਇੱਕਲੇ ਨਹੀਂ ਛੱਡਣਾ ਚਾਉਂਦੇ ਸਨ ਅਤੇ ਲੋੜੀਂਦੀ ਸਹਾਇਤਾ ਵੀ ਪ੍ਰਦਾਨ ਕਰਨਾ ਚਾਹੁੰਦਾ ਸੀ ਕਿਉਂਕਿ ਉਨ੍ਹਾਂ ਦਾ ਭਾਰਤ ਵਿੱਚ ਕੋਈ ਹੋਰ ਪਰਿਵਾਰ ਨਹੀਂ ਬਚਿਆ ਸੀ।
ਮਨਿੰਦਰ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ, “ਮੇਰੇ ਪਿਤਾ ਦਾ ਫਰਵਰੀ ਵਿਚ ਅਪ੍ਰੇਸ਼ਨ ਤੋਂ ਬਾਅਦ ਦਿਹਾਂਤ ਹੋ ਗਿਆ ਅਤੇ ਇਹ ਸਾਡੇ ਸਾਰਿਆਂ ਲਈ ਖਾਸ ਕਰਕੇ ਸਾਡੀ ਮਾਂ ਲਈ ਇੱਕ ਬਹੁਤ ਵੱਡਾ ਸਦਮਾ ਸੀ।"
ਪਰ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋਣ ਨਾਲ ਮਨਿੰਦਰ ਆਪਣੀ ਮਾਂ ਨੂੰ ਇੱਕ ਪ੍ਰਮਾਣਿਤ ਪਰਿਵਾਰਕ ਸਪਾਂਸਰ ਵੀਜ਼ਾ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਲਿਆਉਣ ਵਿੱਚ ਅਸਮਰਥ ਹਨ।
ਉਨ੍ਹਾਂ ਦਸਿਆ ਕਿ ਸਰਕਾਰ ਨੂੰ ਭਰੋਸਾ ਦੇਣ ਦੇ ਬਾਵਜੂਦ ਵੀ ਕਿ ਉਨ੍ਹਾਂ ਦਾ ਪਰਿਵਾਰ ਆਪਣੀ ਮਾਂ ਦੇ ਡਾਕਟਰੀ ਅਤੇ ਕੁਆਰੰਟੀਨ ਖਰਚਿਆਂ ਦਾ ਪੂਰਾ ਭੁਗਤਾਣ ਕਰੇਗਾ ਉਨ੍ਹਾਂ ਦੀ ਮਾਂ ਦੀ ਯਾਤਰਾ ਦੀ ਅਰਜ਼ੀ ਨੂੰ ਨੌਂ ਵਾਰ ਨਾਮਨਜ਼ੂਰ ਕੀਤਾ ਗਿਆ ਹੈ ਹਾਲਾਂਕਿ ਉਨ੍ਹਾਂ ਨੇ ਐਸਟ੍ਰਾਜ਼ਨੇਕਾ ਵੈਕਸੀਨ ਦੇ ਟੀਕਾ ਦੀ ਪਹਿਲੀ ਡੋਜ਼ ਵੀ ਲਵਾ ਲਈ ਹੈ।
ਵਿਦੇਸ਼ਾਂ ਵਿੱਚ ਫ਼ਸੇ ਹਜ਼ਾਰਾਂ ਆਸਟ੍ਰੇਲੀਅਨ ਅਜੇ ਵੀ ਵਾਪਸ ਪਰਤਣ ਦੀ ਉਡੀਕ ਵਿੱਚ ਹਨ ਅਤੇ ਟੀਕਾਕਰਨ ਪ੍ਰੋਗਰਾਮ ਵਿੱਚ ਹੋਰ ਦੇਰੀ ਉਨ੍ਹਾਂ ਦੇ ਘਰ ਪਰਤਣ ਵਿੱਚ ਲੰਬਾ ਵਿਘਨ ਪਾ ਸਕਦੀ ਹੈ।
ਕਈ ਹੋਰ ਨਿਰਾਸ਼ ਆਸਟ੍ਰੇਲੀਅਨ ਆਪਣੇ ਅਜ਼ੀਜ਼ਾਂ ਨੂੰ ਦੇਖਣ ਲਈ ਵਿਦੇਸ਼ ਯਾਤਰਾ ਕਰਨ ਦੀ ਉਡੀਕ ਕਰ ਰਹੇ ਹਨ ਪਰ ਗ੍ਰਹਿ ਵਿਭਾਗ ਕੋਲੋਂ ਇਜਾਜ਼ਤ ਲੈਣ ਵਿੱਚ ਅਸਮਰਥ ਹਨ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।