ਭਾਰਤ ਵਿੱਚ ਫ਼ਸੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵਾਪਸੀ ਯੋਜਨਾਵਾਂ ਨੂੰ ਉਸ ਵੇਲ਼ੇ ਵੱਡਾ ਧੱਕਾ ਲਗਿਆ ਜਦੋਂ ਮੰਤਰੀ ਟੱਜ ਨੇ ਵੀਰਵਾਰ ਨੂੰ ਕਿਹਾ ਕਿ ਉਹ 2022 ਤੋਂ ਪਹਿਲਾਂ ਵਿਦੇਸ਼ੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿੱਚ ਵਾਪਸੀ ਦੀ ਉਮੀਦ ਨਹੀਂ ਕਰਦੇ।
ਮੰਤਰੀ ਟੱਜ ਨੇ ਕਿਹਾ ਕਿ ਵੈਕਸੀਨ ਦੀ ਕਾਰਜਕੁਸ਼ਲਤਾ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਉਨ੍ਹਾਂ ਦੇ ਗ੍ਰਹਿ ਦੇਸ਼ ਵਿੱਚ ਚੱਲ ਰਹੀ ਟੀਕਾ ਪ੍ਰਣਾਲੀ ਦੀ ਯੋਗਤਾ ਉੱਤੇ ਵੀ ਨਿਰਭਰ ਕਰੇਗੀ।
ਉਨ੍ਹਾਂ ਸੰਕੇਤ ਦਿੱਤਾ ਕਿ ਸਰਕਾਰ ਲਾਜ਼ਮੀ ਟੀਕਾਕਰਨ ਸ਼ਰਤਾਂ ਨੂੰ ਡਿਜੀਟਲ ਯਾਤਰੀ ਕਾਰਡ ਦੇ ਹਿੱਸੇ ਵਜੋਂ ਸ਼ਾਮਲ ਕਰਨ ਲਈ ਇੱਕ ਵਿਧੀ ‘ਤੇ ਕੰਮ ਕਰ ਰਹੀ ਹੈ ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਲਈ ਰਾਹ ਪੱਧਰਾ ਕਰ ਸਕਦੀ ਹੈ।
ਤਾਜ਼ਾ ਸਰਕਾਰੀ ਅੰਕੜੇ ਸੰਕੇਤ ਦਿੰਦੇ ਹਨ ਕਿ ਭਾਰਤ ਤੋਂ ਓਫਸ਼ੋਰ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਚ 48 ਫੀਸਦ ਦੀ ਗਿਰਾਵਟ ਆਈ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕਰਮੈਕ ਨੇ ਸੰਕੇਤ ਦਿੱਤਾ ਸੀ ਕਿ ਆਸਟ੍ਰੇਲੀਆ ਸਿੰਗਾਪੁਰ ਅਤੇ ਨ੍ਯੂਜ਼ੀਲੈਂਡ ਦੇ ਨਾਲ ਜੁਲਾਈ ਦੇ ਸ਼ੁਰੂ ਵਿੱਚ ਇੱਕ ਅੰਤਰਰਾਸ਼ਟਰੀ ਯਾਤਰਾ ਸਮਝੌਤੇ ਅਧੀਨ ਆਵਾਜਾਈ ਖੋਲ੍ਹਣ ਤੇ ਕੰਮ ਕਰ ਰਿਹਾ ਹੈ।
ਪਰ ਮੰਤਰੀ ਟੱਜ ਨੇ ਭਾਰਤ ਨਾਲ ਕੋਈ ਵੀ ਐਸੀ ਟ੍ਰੈਵਲ ਕੋਰੀਡੋਰ ਸਥਾਪਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।