ਧਾਰਾ 48 ਉਨ੍ਹਾਂ ਬਿਨੈਕਾਰਾਂ 'ਤੇ ਲਾਗੂ ਹੁੰਦੀ ਹੈ ਜਿਨ੍ਹਾਂ ਦਾ ਆਸਟ੍ਰੇਲੀਆ ਵਿਚ ਆਖਰੀ ਵਾਰੀ ਆਗਮਨ ਹੋਣ ਤੋਂ ਬਾਅਦ ਕਿਸੇ ਕਾਰਨ ਵੀ ਵੀਜ਼ਾ ਇਨਕਾਰ ਜਾਂ ਰੱਦ ਹੋਇਆ ਹੋਵੇ।
ਜੇ ਕਿਸੇ ਤੇ ਧਾਰਾ 48 ਲਾਗੂ ਹੁੰਦੀ ਹੈ ਤਾਂ ਬਿਨੈਕਾਰ ਉਦੋਂ ਤੱਕ ਕਿਸੇ ਹੋਰ ਠੋਸ ਵੀਜ਼ਾ ਲਈ ਅਰਜ਼ੀ ਨਹੀਂ ਜਮਾਂ ਕਰਾ ਸਕਦੇ ਜਦੋਂ ਤੱਕ ਬਿਨੈਕਾਰ ਆਸਟ੍ਰੇਲੀਆ ਵਿਚ ਨਿਵਾਸ ਕਰ ਰਿਹਾ ਹੋਵੇ। ਕੁੱਝ ਪਰਿਸਥਿਤੀਆਂ ਉੱਤੇ ਛੋਟਾਂ ਤੋਂ ਇਲਾਵਾ ਰਾਜ ਦੁਵਾਰਾ ਨਾਮਜ਼ਦ ਇਹ ਵੀਜ਼ਾ ਅਰਜ਼ੀਆਂ ਸਿਰਫ਼ ਓਫਸ਼ੋਰ ਹੀ ਪਾਈਆਂ ਜਾ ਸਕਦੀਆਂ ਹਨ ਅਤੇ ਦੇਸ਼ ਲਾਜ਼ਮੀ ਛੱਡਣਾ ਪੈਂਦਾ ਹੈ।
ਇਸ ਨਾਲ਼ ਪ੍ਰਭਾਵਿੱਤ ਬਿਨੈਕਾਰਾਂ ਦੀ ਦੋਹਰੀ ਉਲਝਣ ਇਹ ਹੈ ਇਸ ਸਹਿਤ ਸੰਕਟ ਦੇ ਕਾਰਣ ਅੰਤਰਾਸ਼ਟਰੀ ਉਡਾਣਾਂ ਅਤੇ ਆਵਾਜਾਈ ਬਹੁਤ ਸੀਮਤ ਹੋ ਗਈ ਹੈ। ਜੇਕਰ ਇਨ੍ਹਾਂ ਵਿੱਚੋ ਕੋਈ ਜਦੋ-ਜਹਿਦ ਕਰਕੇ ਕਿਸੇ ਤਰੀਕੇ ਆਸਟ੍ਰੇਲੀਆ ਛੱਡ ਵੀ ਦਵੇ ਤਾਂ ਇਨ੍ਹਾਂ ਹਲਾਤਾਂ ਵਿੱਚ ਵਾਪਸ ਪਰਤਣ ਵਿੱਚ ਲੰਮਾ ਸਮਾਂ ਲੱਗ ਸੱਕਦਾ ਹੈ, ਅਤੇ ਉਹ ਉਦੋਂ ਤਕ ਵਾਪਸ ਨਹੀਂ ਆ ਸਕਣਗੇ ਜਦੋਂ ਤੱਕ ਉਨ੍ਹਾਂ ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਤੋਂ ਖ਼ਾਸ ਛੋਟ ਨਹੀਂ ਮਿਲ ਜਾਂਦੀ।
ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਜਿਨ੍ਹਾਂ ਉੱਤੇ ਧਾਰਾ 48 ਲਾਗੂ ਹੁੰਦੀ ਹੈ ਉਹ ਵਿਅਕਤੀ ਹੋਰ ਕਿਸੇ ਵੀਜ਼ੇ ਲਈ ਯੋਗ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਅਰਜ਼ੀ ਪ੍ਰਵਾਨ ਨਹੀਂ ਕੀਤੀ ਜਾਵੇਗੀ।
ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਨੂੰ ਵੀ ਸਕਿਲਡ ਵੀਜ਼ਾ ਲਈ ਕਿਸੇ ਵੀ ਰਾਜ ਜਾਂ ਪ੍ਰਦੇਸ਼ ਦੁਆਰਾ ਨਾਮਜ਼ਦ ਕੀਤਾ ਗਿਆ ਹੈ, ਉਸ ਨੂੰ 60 ਦਿਨਾਂ ਵਿੱਚ ਆਪਣੀ ਵੀਜ਼ਾ ਅਰਜ਼ੀ ਲਾਜ਼ਮੀ ਸ਼ਰਤਾਂ ਪੂਰੀਆਂ ਕਰਕੇ ਪਹੁੰਚਦੀ ਕਰਣੀ ਪਵੇਗੀ।
ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ 60 ਦਿਨ ਦੀ ਇਸ ਸਮੇਂ ਦੀ ਮਿਆਦ ਨੂੰ ਕਿਸੇ ਵੀ ਹਾਲਾਤ ਵਿੱਚ ਵਧਾਇਆ ਨਹੀਂ ਜਾਵੇਗਾ।
ਕੁੱਝ ਰਾਜਾਂ ਵਿੱਚ ਪ੍ਰਵਾਸ ਐਕਟ ਦੀ ਧਾਰਾ 48 ਕਾਰਣ ਆਉਣ ਵਾਲੀਆਂ ਤਬਦੀਲੀਆਂ ਇਸ ਪ੍ਰਕਾਰ ਹਨ:
ਵਿਕਟੋਰੀਆ: ਸਰਕਾਰ ਉਨ੍ਹਾਂ ਬਿਨੈਕਾਰਾਂ ਨੂੰ ਦੁਬਾਰਾ ਨਾਮਜ਼ਦ ਨਹੀਂ ਕਰੇਗੀ ਜਿਨ੍ਹਾਂ ਉੱਤੇ ਧਾਰਾ 48 ਲਾਗੂ ਹੁੰਦੀ ਹੈ ਅਤੇ ਜਿਨ੍ਹਾਂ ਦੀ ਨਾਮਜ਼ਦਗੀ ਦੀ ਮਿਆਦ ਖਤਮ ਹੋ ਗਈ ਹੈ ਅਤੇ ਉਹ ਆਸਟ੍ਰੇਲੀਆ ਛੱਡਣ ਵਿੱਚ ਅਸਮਰੱਥ ਹਨ।
ਕੁਈਨਜ਼ਲੈਂਡ: ਬੀਨੇਕਾਰਾਂ ਵਲੋਂ ਸਬ-ਕਲਾਸ 491 ਵੀਜ਼ਾ ਲਈ ਨਾਮਜ਼ਦਗੀ ਅਰਜ਼ੀਆਂ ਨੂੰ ਵਾਪਸ ਲਿਆ ਜਾਵੇਗਾ। ਯਾਤਰਾ ਪਾਬੰਦੀਆਂ ਹਟ ਜਾਣ ਤੋਂ ਬਾਅਦ ਨਾਮਜ਼ਦਗੀ ਬਿਨੈ-ਪੱਤਰ ਦੁਬਾਰਾ ਦਰਜ ਕੀਤੇ ਜਾ ਸਕਦੇ ਹਨ।
ਦੱਖਣੀ ਆਸਟ੍ਰੇਲੀਆ:ਇਮੀਗ੍ਰੇਸ਼ਨ 30 ਜੂਨ 2020 ਤੱਕ ਮਿਲੀਆਂ ਵੀਜ਼ਾ ਅਰਜ਼ੀਆਂ ਨੂੰ ਆਪਣੇ ਕੋਲ ਵਿਚਾਰ ਅਧੀਨ ਰੱਖੇਗੀ।
ਐਨ ਐਸ ਡਬਲਯੂ: ਰਾਜ ਧਾਰਾ 48 ਨਾਲ਼ ਪ੍ਰਭਾਵਤ ਬਿਨੈਕਾਰਾਂ ਅੰਤਰਾਸ਼ਟਰੀ ਆਵਾਜਾਈ ਖੁੱਲਣ ਤੇ ਮੁੜ ਨਾਮਜ਼ਦ ਕਰੇਗਾ ਅਤੇ ਗ੍ਰਹਿ ਮਾਮਲੇ ਵਿਭਾਗ ਨੂੰ ਵੀਜ਼ਾ ਅਰਜ਼ੀ ਜਮ੍ਹਾ ਕਰਾਉਣ ਲਈ ਹੋਰ 60 ਦਿਨਾਂ ਦਾ ਵਾਧੂ ਸਮਾਂ ਵੀ ਦੇਵੇਗਾ।
ਨੋਟ: ਇਹ ਸਿਰਫ ਆਮ ਜਾਣਕਾਰੀ ਹੈ ਜਿਸਨੂੰ ਪੇਸ਼ੇਵਰ ਸਲਾਹਕਾਰਾਂ ਨਾਲ ਸਲਾਹ-ਮਸ਼ਵਰੇ ਦੇ ਬਦਲ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।