ਉਨ੍ਹਾਂ ਦਾ ਮੰਨਣਾ ਹੈ ਕੀ ਜੇਕਰ ਕੋਈ ਆਸਟ੍ਰੇਲੀਆਈ ਵਿਅਕਤੀ ਕਿਸੇ ਵੀ ਜਨਤਕ ਸਿਹਤ ਜਾਂ ਮੈਡੀਕਲ ਸੰਸਥਾ ਤੋਂ ਇਲਾਜ ਕਰਾਉਂਦਾ ਹੈ ਤਾਂ ਉਸਨੂੰ ਕਿਸੇ ਖ਼ਰਚੇ ਦਾ ਭੁਗਤਾਨ ਨਹੀਂ ਕਰਨਾ ਪੈਂਦਾ, ਤਾਂ ਲਾਜ਼ਮੀ ਹੋਟਲ ਕੁਆਰੰਟੀਨ ਖ਼ਰਚੇ ਦੀ ਵਸੂਲੀ ਦੀ ਨਿਰਪੱਖਤਾ ਉੱਤੇ ਸਵਾਲਿਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ। ਉਨ੍ਹਾਂ ਇਸ ਨੀਤੀ ਨੂੰ ਜਨ ਵਿਰੋਧੀ ਅਤੇ ਅਨੈਤਿਕ ਦਸਿਆ ਹੈ।
ਆਸਟ੍ਰੇਲੀਆ ਵਾਪਸ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹੁਣ ਉਨ੍ਹਾਂ ਦੇ ਲੈਂਡਿੰਗ ਸ਼ਹਿਰ ਦੇ ਅਧਾਰ 'ਤੇ ਲਾਜ਼ਮੀ ਹੋਟਲ ਕੁਆਰੰਟੀਨ ਲਈ ਲਗਭਗ 3,000 ਡਾਲਰਾਂ ਦਾ ਭੁਗਤਾਨ ਕਰਨਾ ਪੈਂਦਾ ਹੈ। ਨਿਹਾਇਤ ਮਹਿੰਗੀਆਂ ਟਿੱਕਟਾਂ ਅਤੇ ਵਰਤਮਾਨ ਸਿਹਤ ਸੰਕਟ ਤੋਂ ਪਹਿਲਾਂ ਹੀ ਖੁਆਰ ਹੋ ਰਹੇ ਪ੍ਰਵਾਸੀਆਂ ਲਈ ਇਹ ਬੇਇੰਤਹਾ ਆਰਥਿੱਕ ਸੰਕਟ ਦਾ ਕਾਰਨ ਬਣ ਗਿਆ ਹੈ।
ਸ੍ਰੀ ਡਗਲਸ ਜੋ ਕੀ ਆਪ ਹੁਣੇ-ਹੁਣੇ ਕੋਵਿਡ-19 ਰੋਗ ਤੋਂ ਠੀਕ ਹੋਏ ਹਨ ਦਾ ਵਿਸ਼ਵਾਸ ਹੈ ਕੀ ਜੇਕਰ ਇਹ ਸਾਬਤ ਹੋ ਜਾਂਦਾ ਹੈ ਕੀ ਇਹ ਨੀਤੀ ਉਪਭੋਗਤਾ ਕਾਨੂੰਨ ਦੀ ਉਲੰਘਣਾ ਕਰਦੀ ਹੈ ਤਾਂ ਸਰਕਾਰ ਨੂੰ ਇਨ੍ਹਾਂ ਖਰਚਿਆਂ ਦੀ ਅਦਾਇਗੀ ਕਰਨੀ ਚਾਹੀਦੀ ਹੈ ਕਿਉਂਕਿ ਜਨਤਕ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਇਹ ਨੀਤੀ ਯਾਤਰੀਆਂ ਉੱਤੇ ਥੋਪੀ ਗਈ ਹੈ। ਉਨ੍ਹਾਂ ਵਲੋਂ ਏਸੀਸੀਸੀ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।
ਦੇਸ਼ ਤੋਂ ਬਾਹਰ ਫ਼ਸੇ 3,000 ਤੋਂ ਵੱਧ ਆਸਟ੍ਰੇਲੀਆਈ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਨੇ ਇਕੱਠੇ ਹੋ ਕੇ ਸੰਘੀ ਸਰਕਾਰ ਖ਼ਿਲਾਫ਼ ਕੁਆਰੰਟੀਨ ਖ਼ਰਚੇ ਨੂੰ ਲੈ ਕੇ ਇੱਕ ਇਤਰਾਜ਼ ਪਟੀਸ਼ਨ ਤੇ ਵੀ ਦਸਤਖਤ ਕੀਤੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।