ਆਸਟ੍ਰੇਲੀਆ ਦੇ 60% ਅੰਤਰਰਾਸ਼ਟਰੀ ਵਿਦਿਆਰਥੀ ਹੋਏ ਬੇਰੁਜ਼ਗਾਰ, ਕਈਆਂ ਕੋਲ ਖਾਣ ਨੂੰ ਕੁੱਝ ਵੀ ਨਹੀਂ

ਇੱਕ ਤਾਜ਼ਾ ਦੇਸ਼-ਵਿਆਪੀ ਸਰਵੇਖਣ ਤੋਂ ਪਤਾ ਚਲਿਆ ਹੈ ਕਿ ਕੋਵਿਡ-19 ਮਹਾਂਮਾਰੀ ਦਾ ਅਸਰ ਆਰਜ਼ੀ ਵੀਜ਼ਾ ਧਾਰਕਾਂ ਵਿੱਚੋਂ ਸਭ ਤੋਂ ਜਿਆਦਾ ਉਹਨਾਂ ਉੱਤੇ ਪਿਆ ਹੈ ਜੋ ਆਸਟ੍ਰੇਲੀਆ ਵਿੱਚ ਪੜਾਈ ਦੇ ਨਾਲ-ਨਾਲ ਕੰਮ ਕਰ ਰਹੇ ਸਨ। ਕਈ ਬੇਘਰ ਹੋ ਚੁੱਕੇ ਹਨ ਅਤੇ ਬਹੁਤ ਸਾਰਿਆਂ ਕੋਲ ਖਾਣ ਲਈ ਵੀ ਕੁੱਝ ਨਹੀਂ ਹੈ।

International students line up for food vouchers outside the Melbourne Town Hall.

International students lining up in the rain for food vouchers outside Melbourne Town Hall in June 2020. Source: Getty

ਬਰਾਜ਼ੀਲ ਦੀ ਰਹਿਣ ਵਾਲੀ ਰਿਨਾਟਾ ਟੈਵਰਸ ਸਿਲਵਾ ਕੋਲ ਇਸ ਸਮੇਂ ਕੋਈ ਵੀ ਕੰਮ ਨਹੀਂ ਹੈ। ਬਾਕੀ ਆਸਟ੍ਰੇਲੀਅਨ ਲੋਕਾਂ ਵਾਂਗ ਇਸ ਨੂੰ ਸਰਕਾਰ ਵਲੋਂ ਕੋਈ ਮਦਦ ਨਹੀਂ ਮਿਲ ਪਾ ਰਹੀ ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਉੱਤੇ ਹੈ।

ਐਸ ਬੀ ਐਸ ਨਿਊਜ਼ ਨਾਲ ਗੱਲ ਕਰਦੇ ਹੋਏ ਇਸ ਨੇ ਕਿਹਾ ਕਿ, ‘ਮੈਨੂੰ ਇਸ ਸਮੇਂ ਬਹੁਤ ਡਰ ਲੱਗ ਰਿਹਾ ਹੈ। ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ’।
Renata
Renata perdeu o emprego durante a pandemia do coronavírus. Source: Catalina Florez/SBS News
ਦੋ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿਣ ਵਾਲੀ 27 ਸਾਲਾਂ ਮਿਸ ਸਿਲਵਾ ਨੇ ਆਪਣੀ ਮਾਸਟਰਸ ਦੀ ਪੜਾਈ ਲਗਭਗ ਮੁਕੰਮਲ ਕਰ ਹੀ ਲਈ ਸੀ। ਪੜਾਈ ਦੇ ਨਾਲ-ਨਾਲ ਇਹ ਇੱਕ ਹੋਟਲ ਵਿੱਚ ਵੀ ਕੰਮ ਕਰ ਰਹੀ ਸੀ ਪਰ ਕੋਵਿਡ-19 ਮੰਦੀ ਕਾਰਨ ਇਸ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਸੀ।

ਇਸ ਤੋਂ ਬਾਅਦ ਰਿਨਾਟਾ ਨੂੰ ਕੋਈ ਕੰਮ ਨਹੀਂ ਮਿਲਿਆ ਅਤੇ ਉਹ ਆਪਣੇ ਸਾਥੀ ਉੱਤੇ ਪੂਰੀ ਤਰਾਂ ਨਿਰਭਰ ਹੋਣ ਉੱਤੇ ਮਜ਼ਬੂਰ ਹੋ ਚੁੱਕੀ ਹੈ।

ਲਗਭਗ ਅਜਿਹਾ ਹੀ ਹਾਲ ਹੈ ਇਸੇ ਵੀਜ਼ਾ ਕੈਟੇਗਰੀ ਦੇ ਹੋਰਨਾਂ ਦੋ ਮਿਲੀਅਨ ਲੋਕਾਂ ਦਾ ਵੀ ਜੋ ਕਿ ਪਹਿਲਾਂ ਨਾਲੋਂ ਵਧ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
ਰਿਨਾਟਾ ਨੇ ਦਸਿਆ ਕਿ ਉਸ ਨੂੰ ਇੱਕ ਕੈਫੇ ਵਿੱਚ ਪਰਖ ਦੇ ਅਧਾਰ ਤੇ ਕੰਮ ਦੀ ਪੇਸ਼ਕਸ਼ ਵੀ ਹੋਈ ਸੀ ਜਿੱਥੇ ਉਸ ਨੂੰ ਪੰਜ ਘੰਟੇ ਬਿਨਾਂ ਪੈਸਿਆਂ ਤੋਂ ਕੰਮ ਕਰਨ ਲਈ ਕਿਹਾ ਗਿਆ ਸੀ।

‘ਪਰਖ ਵਿੱਚ ਪਾਸ ਹੋਣ ਉੱਤੇ 17 ਡਾਲਰ ਪ੍ਰਤੀ ਘੰਟਾ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ, ਪਰ ਮੈਨੂੰ ਇਹ ਕੰਮ ਛੱਡਣਾ ਹੀ ਚੰਗਾ ਲੱਗਿਆ ਕਿਉਂਕਿ ਆਸਟ੍ਰੇਲੀਆ ਵਿੱਚ ਘੱਟੋ-ਘੱਟ ਮਿਲਣ ਵਾਲੀ ਤਨਖਾਹ 19 ਡਾਲਰ 84 ਸੈਂਟ ਪ੍ਰਤੀ ਘੰਟਾ ਹੈ’।

ਯੂਨਿਅਨਸ ਐਨ ਐਸ ਡਬਲਿਊ ਵਲੋਂ ਮਾਰਚ ਅਤੇ ਮਈ ਦੌਰਾਨ ਕਰਵਾਏ ਸਰਵੇਖਣ ਜਿਸ ਨੂੰ ਹਾਲ ਵਿੱਚ ਹੀ ਜਾਰੀ ਕੀਤਾ ਗਿਆ ਹੈ ਵਿੱਚ ਦਸਿਆ ਗਿਆ ਹੈ ਕਿ ਸਰਵੇਖਣ ਕੀਤੇ ਗਏ 65% ਲੋਕਾਂ ਨੇ ਦਸਿਆ ਹੈ ਕਿ ਉਹਨਾਂ ਦੀ ਨੌਕਰੀ ਚਲੀ ਗਈ ਸੀ। ਇਹਨਾਂ ਵਿੱਚੋਂ 60% ਅੰਤਰਰਾਸ਼ਟਰੀ ਵਿਦਿਆਰਥੀ ਸਨ। ਅਤੇ 39% ਨੇ ਮੰਨਿਆ ਕਿ ਉਹਨਾਂ ਕੋਲ ਰਹਿਣ ਅਤੇ ਖਾਣ ਲਈ ਕੋਈ ਪੈਸੇ ਨਹੀਂ ਹਨ।
34% ਪਹਿਲਾਂ ਹੀ ਬੇਘਰੇ ਹੋ ਚੁੱਕੇ ਸਨ ਕਿਉਂਕਿ ਉਹਨਾਂ ਕੋਲ ਕਿਰਾਇਆ ਭਰਨ ਦੇ ਪੈਸੇ ਨਹੀਂ ਸਨ। 23% ਨੇ ਕਿਰਾਇਆ ਬਚਾਉਣ ਲਈ ਹੋਰਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹੈ।

43% ਨੇ ਮੰਨਿਆ ਕਿ ਉਹ ਕਈ ਕਈ ਵਾਰ ਖਾਣਾ ਨਹੀਂ ਖਾ ਪਾਉਂਦੇ (ਇਹਨਾਂ ਵਿੱਚੋਂ 46% ਵਿਦਿਆਰਥੀ ਸਨ)।

ਯੂਨਿਅਨ ਦੇ ਸਕੱਤਰ ਮਾਰਕ ਮੋਰੇ ਨੇ ਕਿਹਾ ਕਿ, ‘ਬਿਨਾਂ ਮਦਦ ਦਿਤਿਆਂ ਅਸੀਂ ਇਹਨਾਂ ਨੂੰ ਨਾ ਸਿਰਫ ਭੁੱਖਮਰੀ ਬਲਕਿ ਸ਼ੋਸ਼ਣ ਵੱਲ ਵੀ ਧੱਕ ਰਹੇ ਹਾਂ’।
‘ਇਹਨਾਂ ਨੂੰ ਇੱਥੇ ਆਉਣ ਲਈ ਉਤਸ਼ਾਹਤ ਕੀਤਾ ਗਿਆ ਸੀ, ਇਹਨਾਂ ਨੇ ਇੱਥੇ ਰਹਿੰਦੇ ਹੋਏ ਟੈਕਸ ਵੀ ਭਰੇ ਹਨ। ਹੁਣ ਤੁਸੀਂ ਘਰ ਨਹੀਂ ਜਾ ਸਕਦੇ ਅਤੇ ਅਸੀਂ ਵੀ ਤੁਹਾਡੀ ਕੋਈ ਮਦਦ ਨਹੀਂ ਕਰਨੀ। ਇਹ ਕੁੱਝ ਆਸਟ੍ਰੇਲੀਆ ਵਰਗੇ ਮੁਲਕ ਵਿੱਚ ਨਹੀਂ ਹੋਣਾ ਚਾਹੀਦਾ’।

ਇਸ ਤੋਂ ਪਹਿਲਾਂ ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਅਤੇ ਯੂ ਟੀ ਐਸ ਵਲੋਂ ਕਰਵਾਏ ਇੱਕ ਹੋਰ ਸਰਵੇਖਣ ਵਿੱਚ ਪਤਾ ਚਲਿਆ ਸੀ ਕਿ ਲੋਕਾਂ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋਣ ਦੇ ਆਸਾਰ ਹਨ। ਅਤੇ ਇਸੇ ਕਾਰਨ ਹੀ ਫੈਡਰਲ ਸਰਕਾਰ ਨੇ ਜੌਬਕੀਪਰ ਅਤੇ ਜੌਬਸੀਕਰ ਭੱਤਿਆਂ ਨੂੰ ਹੋਰ ਅੱਗੇ ਵਧਾਉਣ ਦਾ ਫੈਸਲਾ ਲਿਆ ਸੀ।
ਐਸੋਸ਼ਿਏਟ ਪ੍ਰੋਫੈਸਰ ਲੌਰੀ ਬਰਗ ਨੇ ਕਿਹਾ ਕਿ ਸਰਵੇਖਣ ਕੀਤੇ 6000 ਵਿੱਚੋਂ ਅੱਧੇ ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਦੀ ਹਾਲਤ ਆਉਣ ਵਾਲੇ 6 ਮਹੀਨਿਆਂ ਦੌਰਾਨ ਹੋਰ ਵੀ ਕਮਜ਼ੋਰ ਪੈ ਜਾਵੇਗੀ।

‘ਆਸਟ੍ਰੇਲੀਆ ਨੇ ਆਰਜ਼ੀ ਵੀਜ਼ਾ ਧਾਰਕਾਂ ਪ੍ਰਤੀ ਕਠੋਰ ਵਤੀਰਾ ਅਪਣਾਇਆ ਹੋਇਆ ਹੈ। ਇਸ ਵਰਗੇ ਹੋਰ ਦੇਸ਼ਾਂ ਜਿਵੇਂ ਯੂਕੇ, ਕੈਨੇਡਾ, ਨਿਊਜ਼ੀਲੈਂਡ, ਆਇਰਲੈਂਡ ਆਦਿ ਨੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਮਦਦ ਦੇਣੀ ਜਾਰੀ ਰੱਖੀ ਹੋਈ ਹੈ’।

ਅੰਤਰਰਾਸ਼ਟਰੀ ਵਿਦਿਆਰਥੀ ਐਂਡਰੇ ਨੇ ਜਦੋਂ ਆਪਣੇ ਸੁੱਪਰ ਨੂੰ ਕਢਵਾਉਣਾ ਚਾਹਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਨੂੰ ਸੁੱਪਰ ਦਿੱਤਾ ਹੀ ਨਹੀਂ ਸੀ ਗਿਆ।

ਇਸ ਦਾ ਕਹਿਣਾ ਹੈ ਇਸ ਸਮੇਂ ਆਸਟ੍ਰੇਲੀਆ ਦਾ ਵੱਕਾਰ ਵੀ ਵਿਗੜ ਰਿਹਾ ਹੈ।

59% ਆਰਜ਼ੀ ਵੀਜ਼ਾ ਧਾਰਕਾਂ ਨੇ ਕਿਹਾ ਕਿ ਉਹ ਦੂਜਿਆਂ ਨੂੰ ਭਵਿੱਖ ਵਿੱਚ ਆਸਟ੍ਰੇਲੀਆ ਆਉਣ ਦੀ ਸਿਫਾਰਸ਼ ਨਹੀਂ ਕਰਨਗੇ।

‘ਇਹ ਸਰਕਾਰ ਉੱਤੇ ਨਿਰਭਰ ਕਰਦਾ ਹੈ ਕਿ ਉਹ ਉਹਨਾਂ ਆਰਜ਼ੀ ਵੀਜ਼ਾ ਧਾਰਕਾਂ ਦੀ ਮਦਦ ਕਰਨ ਲਈ ਅੱਗੇ ਆਏ ਜਿਹਨਾਂ ਦੀ ਨੌਕਰੀ ਖੁੱਸ ਗਈ ਹੈ। ਇਹ ਲੋਕ ਆਪਣੀਆਂ ਨੌਕਰੀਆਂ ਦੁਆਰਾ ਬਣਦਾ ਟੈਕਸ ਭਰ ਰਹੇ ਸਨ’।

ਜੌਬਕੀਪਰ ਅਤੇ ਜੌਬਸੀਕਰ ਨੂੰ ਆਰਜ਼ੀ ਵੀਜ਼ਾ ਧਾਰਕਾਂ ਤੱਕ ਵਧਾਉਣ ਨਾਲ ਸਰਕਾਰ ਉੱਤੇ 20 ਬਿਲੀਅਨ ਡਾਲਰਾਂ ਦਾ ਵਾਧੂ ਬੋਝ ਪਵੇਗਾ।

ਕਾਰਜਕਾਰੀ ਪ੍ਰਵਾਸ ਮੰਤਰੀ ਐਲਨ ਟੱਜ ਨੇ ਐਸ ਬੀ ਐਸ ਨਿਊਜ਼ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ‘ਹਮੇਸ਼ਾਂ ਹੀ ਇਹ ਉਮੀਦ ਕੀਤੀ ਜਾਂਦੀ ਹੈ ਕਿ ਆਰਜ਼ੀ ਵੀਜ਼ਾ ਧਾਰਕ ਆਪਣੇ ਆਪ ਨੂੰ ਸੰਭਾਲਣ ਦੇ ਯੋਗ ਹਨ’।

‘ਇਸੇ ਕਰਕੇ ਸਰਕਾਰ ਨੇ ਇਹਨਾਂ ਵੀਜ਼ਾ ਧਾਰਕਾਂ ਨੂੰ ਆਪਣੇ ਸੁੱਪਰ ਦੀ ਮਦਦ ਲਈ ਮਨਜ਼ੂਰੀ ਦੇ ਦਿੱਤੀ ਸੀ’।

‘ਸਾਡਾ ਸਾਰਾ ਧਿਆਨ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੀ ਭਲਾਈ ਉੱਤੇ ਲੱਗਿਆ ਹੋਇਆ ਹੈ’।

ਰਿਨਾਟਾ ਨੂੰ ਇਹ ਦੇਸ਼ ਬਹੁਤ ਚੰਗਾ ਲਗਦਾ ਹੈ ਅਤੇ ਉਹ ਇਸ ਵਿੱਚ ਭਵਿੱਖ ਵਿੱਚ ਵੀ ਰਹਿਣਾ ਚਾਹੁੰਦੀ ਹੈ।

ਉਹ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦੀ ਹੈ ਕਿ ਇਸ ਮੁਸੀਬਤ ਦੇ ਸਮੇਂ ਉਸ ਦਾ ਸਾਥੀ ਉਸ ਦੀ ਮਦਦ ਕਰ ਰਿਹਾ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 17 August 2020 3:16pm
Updated 12 August 2022 3:15pm
By Catalina Florez, SBS Punjabi
Source: SBS


Share this with family and friends