ਬੀਤੇ ਸੋਮਵਾਰ ਨੂੰ ਇਸ ਪੈਕੇਜ ਦੀ ਘੋਸ਼ਣਾ ਕਰਦਿਆਂ ਨਿਊ ਸਾਊਥ ਵੇਲਜ਼ ਦੇ ਕਾਰਜਕਾਰੀ ਮਲਟੀਕਲਚਰਲ ਮੰਤਰੀ ਜੈੱਫ ਲੀ ਨੇ ਕਿਹਾ ਕਿ ਰਾਜ ਸਰਕਾਰ ਲਈ ਇਨ੍ਹਾਂ ਅਸਧਾਰਨ ਸਮਿਆਂ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਇਹ ਲਈ ਕਦਮ ਚੁੱਕਣਾ ਬਹੁਤ ਜ਼ਰੂਰੀ ਸੀ।
ਇਹ ਧਨਰਾਸ਼ੀ ਭੋਜਨ ਅਤੇ ਸਪਲਾਈ, ਡਾਕਟਰੀ ਸਹਾਇਤਾ, ਦੂਰਸੰਚਾਰ, ਆਵਾਜਾਈ ਅਤੇ ਆਵੱਸ਼ਕ ਮਕਾਨ ਸੇਵਾਵਾਂ ਪ੍ਰਦਾਨ ਕਰਣ ਤੋਂ ਇਲਾਵਾ, ਉਨ੍ਹਾਂ ਸੰਗਠਨਾਂ ਲਈ ਰਾਖਵੀਂ ਰੱਖੀ ਗਈ ਹੈ ਜਿਨ੍ਹਾਂ ਨੇ ਇਨ੍ਹਾਂ ਚੁਣੌਤੀ ਭਰੇ ਸਮਿਆਂ ਵਿੱਚ ਕਮਜ਼ੋਰ ਪਰਵਾਸੀ ਭਾਈਚਾਰਿਆਂ ਨੂੰ ਅਣਮੁੱਲੀ ਸਹਾਇਤਾ ਦਿੱਤੀ।
ਰਾਜ ਸਰਕਾਰ ਨੇ ਆਪਣੀ ਵੈੱਬਸਾਈਟ 'ਤੇ ਸਪੱਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਇਸ ਮੁੱਲਕ ਵਿੱਚ ਪਨਾਹ ਮੰਗਣ ਵਾਲਿਆਂ ਨੂੰ ਇਸ ਫੰਡਿੰਗ ਤੋਂ ਬਾਹਰ ਰੱਖਿਆ ਗਿਆ ਹੈ "ਕਿਉਂਕਿ ਉਨ੍ਹਾਂ ਲਈ ਪਿੱਛਲੀ ਵਾਰੀ ਘੋਸ਼ਿਤ ਪੈਕੇਜ ਵਿੱਚ ਢੁੱਕਵੀਂ ਸਹਾਇਤਾ ਦਾ ਐਲਾਨ ਕਰ ਦਿੱਤਾ ਗਯਾ ਸੀ।
ਜਿਥੇ ਸਮਾਜ ਦੇ ਇੱਕ ਵਰਗ ਵਲੋਂ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ ਉਥੇ ਦੂਜੇ ਪਾਸੇ ਕਈਆਂ ਨੇ ਇਸ ਗ੍ਰਾੰਟ ਨੂੰ ਬਹੁੱਤ ਘੱਟ ਦੱਸਿਆ ਹੈ।
ਆਸਟ੍ਰੇਲੀਆ ਵਾਪਸ ਪਹੁੰਚਣ ਵਿੱਚ ਅਸਮਰਥ ਪ੍ਰਵਾਸੀਆਂ ਨੇ ਵੀ ਇਸ ਗ੍ਰਾੰਟ ਤੋਂ ਬਾਹਰ ਰੱਖੇ ਜਾਨ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ।
ਆਰਥਿਕ ਵੀਜ਼ਾ ਧਾਰਕਾਂ ਲਈ ਇਸ ਵਿੱਤੀ ਸਹਾਇਤਾ ਨੂੰ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ਼ 27 ਜੁਲਾਈ 2020 ਸ਼ਾਮ 4 ਵਜੇ ਤੱਕ ਹੈ।
ਵਧੇਰੇ ਜਾਣਕਾਰੀ ਲਈ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।