ਨਵੇਂ ਵਿੱਤੀ ਵਰ੍ਹੇ ਵਿੱਚ ਕਦਮ ਰੱਖਦਿਆਂ ਹੀ ਸਰਕਾਰ ਦੀਆਂ ਅਗਾਮੀ ਵੀਜ਼ਾ ਨੀਤੀਆਂ ਸਬੰਧੀ ਚਰਚਾ ਸ਼ੁਰੂ ਹੋ ਜਾਂਦੀ ਹੈ।
ਐਸ ਬੀ ਐਸ ਪੰਜਾਬੀ ਨੇ ਕੁਝ ਪ੍ਰਮੁੱਖ ਤਬਦੀਲੀਆਂ ਬਾਰੇ ਚਾਰ ਵੱਖੋ-ਵੱਖਰੇ ਰਜਿਸਟਰਡ ਮਾਈਗ੍ਰੇਸ਼ਨ ਏਜੰਟਾਂ ਨਾਲ਼ ਵਿਚਾਰ-ਵਟਾਂਦਰਾ ਕੀਤਾ ਹੈ।
1 ਜੁਲਾਈ, 2020 ਤੋਂ ਹੋ ਰਹੀਆਂ ਵੀਜ਼ਾ ਤਬਦੀਲੀਆਂ ਦੇ ਸੰਭਾਵੀ ਅਸਰਾਂ ਬਾਰੇ ਜਾਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...
ਆਡੀਓ ਭਾਗ ਪਹਿਲਾ - ਮਾਈਗ੍ਰੇਸ਼ਨ ਮਾਹਿਰ ਜੁਝਾਰ ਬਾਜਵਾ ਵੱਲੋਂ ਦੇਸ਼ ਦੀ ਕੌਮੀ ਪੱਧਰ ਉੱਤੇ ਹੁੰਦੀ ਮਾਈਗ੍ਰੇਸ਼ਨ ਬਾਰੇ ਸੁਆਲਾਂ ਦੇ ਜੁਆਬ - ਅਗਲੇ ਸਾਲ ਤੱਕ ਅੰਤਰਰਾਸ਼ਟਰੀ ਸਰਹੱਦ ਬੰਦ ਹੋਣ ਦੀ ਸੰਭਾਵਨਾ ਦੇ ਨਾਲ਼ ਨੈਟ ਮਾਈਗ੍ਰੇਸ਼ਨ ਵਿੱਚ ਭਾਰੀ ਗਿਰਾਵਟ।
ਆਡੀਓ ਭਾਗ ਦੂਜਾ - ਮਾਈਗ੍ਰੇਸ਼ਨ ਏਜੰਟ ਨਵਜੋਤ ਕੈਲ਼ੇ ਵੱਲੋਂ ਨਿਊ ਸਾਊਥ ਵੇਲਜ਼ , ਵਿਕਟੋਰੀਆ, ਕੁਈਨਸਲੈਂਡ ਅਤੇ ਤਸਮਾਨੀਆ ਵਿਚਲੀ ਸਕਿਲਡ ਮਾਈਗ੍ਰੇਸ਼ਨ ਸਬੰਧੀ ਸੁਆਲਾਂ ਦੇ ਜਵਾਬ।
ਆਡੀਓ ਭਾਗ ਤੀਜਾ - ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ ਨਾਲ਼ ਵੀਜ਼ਾ ਅਰਜ਼ੀਆਂ ਦੇ ਮੁਲਾਂਕਣ ਅਤੇ ਸਮਾਂ-ਸਾਰਣੀ ਸਬੰਧੀ ਵਿਚਾਰ-ਵਟਾਂਦਰਾ।
ਆਡੀਓ ਭਾਗ ਚੌਥਾ - ਮਾਈਗ੍ਰੇਸ਼ਨ ਮਾਹਿਰ ਨਰਿੰਦਰ ਕੌਰ ਵੱਲੋਂ ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ, ਏ ਸੀ ਟੀ ਅਤੇ ਐਨ ਟੀ ਵਿਚਲੀ ਸਕਿਲਡ ਮਾਈਗ੍ਰੇਸ਼ਨ ਤਬਦੀਲੀਆਂ ਬਾਰੇ ਜਾਣਕਾਰੀ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।