ਮੈਲਬੌਰਨ ਦੇ ਗੁਰਦੁਆਰੇ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਰਾਹਤ ਕਾਰਜਾਂ ਵਿੱਚ ਸਹਾਇਤਾ ਵਜੋਂ $30,000 ਦਾ ਫੰਡ ਜਾਰੀ

ਵਿਕਟੋਰੀਅਨ ਸਰਕਾਰ ਨੇ ਸ੍ਰੀ ਗੁਰੂ ਸਿੰਘ ਸਭਾ - ਕ੍ਰੇਗੀਬਰਨ ਗੁਰਦੁਆਰਾ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਨਕ ਭਾਈਚਾਰੇ ਦੀ ਸਹਾਇਤਾ ਲਈ ਭੋਜਨ ਦੀ ਖਰੀਦ, ਤਿਆਰੀ ਅਤੇ ਵੰਡ ਦੇ ਲਈ $30,000 ਫੰਡ ਵਜੋਂ ਪ੍ਰਦਾਨ ਕੀਤੇ ਹਨ।

Gurudwara Sri Guru Singh Sabha - Craigieburn Gurudwara

Gurudwara Sri Guru Singh Sabha - Craigieburn Gurudwara Source: Supplied

ਵਿਕਟੋਰੀਆ ਦੀ ਸਰਕਾਰ ਨੇ ਸ੍ਰੀ ਗੁਰੂ ਸਿੰਘ ਸਭਾ -  ਕ੍ਰੇਗੀਬਰਨ ਗੁਰਦੁਆਰਾ ਨੂੰ ਚੁਣੌਤੀਪੂਰਨ ਸਮੇਂ ਦੌਰਾਨ ਸਥਾਨਕ ਭਾਈਚਾਰੇ ਦੇ ਸਹਾਇਤਾ ਕਾਰਜਾਂ ਲਈ $30,000 ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਇਹ ਪ੍ਰੀਮੀਅਰ ਡੈਨੀਅਲ ਐਂਡਰੁਸ ਦੁਆਰਾ ਐਲਾਨੇ ਗਏ $14.3 ਮਿਲੀਅਨ ਸਹਾਇਤਾ ਪੈਕਜ ਦੇ ਹਿੱਸੇ ਵਜੋਂ ਆਇਆ ਹੈ, ਜਿਸ ਵਿੱਚ ਸਿਹਤ ਸੰਦੇਸ਼ਾਂ ਨੂੰ ਵਧਾਉਣ ਅਤੇ ਸੰਕਟਕਾਲੀ ਰਾਹਤ ਪ੍ਰਦਾਨ ਕਰਨ ਲਈ ਕੰਮ ਕਰ ਰਹੀਆਂ ਬਹੁ-ਸਭਿਆਚਾਰਕ ਸੰਸਥਾਵਾਂ ਦੀ ਸਹਾਇਤਾ ਲਈ ਫੰਡ ਸ਼ਾਮਲ ਹੈ, ਜਿਵੇਂ ਕਿ ਕੁਆਰੰਟੀਨ ਵਿਚ ਰਹਿ ਰਹੇ ਲੋਕਾਂ ਲਈ ਸਭਿਆਚਾਰਕ ਤੌਰ ਤੇ ਖਾਸ ਰਿਹਾਇਸ਼ ਅਤੇ ਭੋਜਨ ਦਾ ਪ੍ਰਬੰਧ ਕਰਨਾ।
ਸਿੱਖ ਭਾਈਚਾਰਾ ਔਖੇ ਸਮਿਆਂ ਵਿਚ ਸਥਾਨਕ ਭਾਈਚਾਰਿਆਂ ਦੀ ਮਦਦ ਅਤੇ ਸੇਵਾ ਲਈ ਹਮੇਸ਼ਾ ਮੋਹਰੀ ਰਿਹਾ ਹੈ: ਰੋਸ ਸਪੈਨਸ
ਇੱਕ ਬਿਆਨ ਵਿੱਚ, ਵਿਕਟੋਰੀਆ ਦੀ ਬਹੁਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਰੋਸ ਸਪੇਂਸ ਨੇ ਕਿਹਾ “ਕ੍ਰੇਗੀਬਰਨ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਉਨ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਪਛਾਣ ਸਰਕਾਰ ਦੀ ਕਾਲਡ (ਬਹੁਸਭਿਆਚਾਰਕ) ਕਮਿਊਨਟੀ ਟਾਸਕਫੋਰਸ ਨਾਮ ਦੀ ਕਮੇਟੀ ਦੁਆਰਾ ਕੀਤੀ ਗਈ ਹੈ, ਜੋ ਪਿਛਲੇ ਮਹੀਨੇ ਲੋੜਵੰਦਾਂ ਨੂੰ ਸਹਾਇਤਾ ਅਤੇ ਐਮਰਜੈਂਸੀ ਰਾਹਤ ਪ੍ਰਦਾਨ ਕਰਨ ਲਈ ਸਥਾਪਿਤ ਕੀਤੀ ਗਈ ਸੀ। ਇਸ ਲਈ ਹਾਲ ਹੀ ਵਿੱਚ ਕ੍ਰੇਗੀਬਰਨ ਗੁਰਦੁਆਰਾ ਨੂੰ $30,000 ਫੰਡ ਵਜੋਂ ਪ੍ਰਦਾਨ ਕੀਤੇ ਗਏ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਨਕ ਭਾਈਚਾਰੇ ਲਈ ਭੋਜਨ ਦੀ ਖਰੀਦ, ਤਿਆਰੀ ਅਤੇ ਵੰਡ ਵਿੱਚ ਸਹਾਇਤਾ ਮਿਲ ਸਕੇ।"
Gurudwara Sri Guru Singh Sabha - Craigieburn Gurudwara
Volunteers preparing fresh cooked food packages for delivery. Source: Supplied
ਸ੍ਰੀ ਗੁਰੂ ਸਿੰਘ ਸਭਾ - ਕ੍ਰੇਗੀਬਰਨ ਗੁਰਦੁਆਰਾ ਦੇ ਸਕੱਤਰ ਗੁਰਦੀਪ ਸਿੰਘ ਮਠਾੜੂ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ, “ਅਸੀਂ ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਤਕਰੀਬਨ 8,000 ਪਕਾਏ ਗਏ ਖਾਣੇ ਦੀ ਸੇਵਾ ਕੀਤੀ ਹੈ।”

“ਅਸੀਂ ਹਰ ਰੋਜ਼ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਤੋਂ ਸਹਾਇਤਾ ਲਈ ਬਹੁਤ ਸਾਰੇ ਈਮੇਲ ਅਤੇ ਫੋਨ ਕਾਲਾਂ ਪ੍ਰਾਪਤ ਕਰਦੇ ਹਾਂ। ਸਾਡੀ ਵਾਲੰਟੀਅਰਾਂ ਦੀ ਟੀਮ ਲੋੜਵੰਦਾਂ ਦੇ ਦਰਵਾਜ਼ੇ ਤੇ ਸਾਰੀ ਲੋੜੀਂਦੀ ਸਮੱਗਰੀ ਪਹੁੰਚਾ ਰਹੀ ਹੈ। ” 

ਇਹ ਪ੍ਰਾਜੈਕਟ ਆਮ ਤੌਰ 'ਤੇ ਭਾਈਚਾਰੇ ਦੀ ਸਹਾਇਤਾ ਅਤੇ ਦਾਨ ਦੁਆਰਾ ਚਲਾਏ ਜਾਂਦੇ ਹਨ ਅਤੇ ਮੌਜੂਦਾ ਸਮੇਂ ਦੌਰਾਨ $30,000 ਦੀ ਸਹਾਇਤਾ ਉਹਨਾਂ ਲੋਕਾਂ ਨੂੰ ਮਦਦ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗੀ ਜੋ ਮਹਾਂਮਾਰੀ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
Gurudwara Sri Guru Singh Sabha - Craigieburn Gurudwara
Volunteers delivering groceries in Victoria Source: Supplied
ਸ੍ਰੀ ਗੁਰੂ ਸਿੰਘ ਸਭਾ -  ਕ੍ਰੇਗੀਬਰਨ ਗੁਰਦੁਆਰਾ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪਕਾਏ ਗਏ ਖਾਣੇ ਤੋਂ ਇਲਾਵਾ, ਸਹਾਇਤਾ ਵਜੋਂ ਲੋਕਾਂ ਨੂੰ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ।

“ਅਸੀਂ ਇਸੋਲੇਸ਼ਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫਤ ਪਕਾਇਆ ਭੋਜਨ, ਕਰਿਆਨੇ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਉਂਦੇ ਰਹੇ ਹਾਂ ਜਦੋਂ ਤੱਕ ਉਹ ਇਸ ਵਿਚੋਂ ਬਾਹਰ ਨਾ ਆ ਜਾਣ। ਇਸ ਵਿੱਚ ਕਰਿਆਨੇ ਦਾ ਸਾਮਾਨ, ਨੈਪੀਜ਼, ਬੱਚਿਆਂ ਦਾ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ ਜੋ ਲਗਭਗ ਇੱਕ ਮਹੀਨਾ ਜਾਂ ਦੋ ਮਹੀਨਿਆਂ ਚੱਲ ਸਕਦੀਆਂ ਹਨ। "

ਉਹਨਾਂ ਅੱਗੇ ਕਿਹਾ ਕਿ ਜੇ ਕੋਈ ਮੌਜੂਦਾ ਸਮੇਂ ਵਿੱਚ ਸੰਘਰਸ਼ ਕਰ ਰਿਹਾ ਹੈ ਅਤੇ ਉਸਨੂੰ ਸਹਾਇਤਾ ਦੀ ਲੋੜ ਹੈ, ਤਾਂ ਉਹ ਸਾਨੂ ਸਾਨੂੰ  [email protected] 'ਤੇ ਸੰਪਰਕ ਕਰ ਸਕਦੈ ਹਨ।"

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

Share
Published 10 September 2020 4:18pm
Updated 30 September 2020 4:50pm
By Paras Nagpal


Share this with family and friends