ਮਹਾਂਮਾਰੀ ਦਾ ਆਰਥਿਕਤਾ ਉੱਤੇ ਪੈਣ ਵਾਲੇ ਅਸਰ ਦਾ ਕਿਸੇ ਨੇ ਵੀ ਅੰਦਾਜ਼ਾ ਨਹੀਂ ਸੀ ਲਗਾਇਆ। ਫੈਡਰਲ ਖਜਾਨਚੀ ਨੇ ਤਾਂ ਇਸ ਮੰਦੀ ਨੂੰ ਕਈ ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਮੰਦੀ ਕਿਹਾ ਹੈ।
ਵਿਜ਼-ਆਸਟ੍ਰੇਲੀਆ ਅਦਾਰੇ ਦੇ ਨਿਰਦੇਸ਼ਕ ਅਤੇ ਵਕੀਲ ਨਿੱਕ ਹੂਸਟਨ ਦਾ ਕਹਿਣਾ ਹੈ ਕਿ ਇਸ ਆਰਥਿਕ ਮੰਦੀ ਦਾ ਅਸਰ ਆਰਜ਼ੀ ਕਾਮਿਆਂ ਉੱਤੇ ਵਧੇਰੇ ਇਸ ਕ ਰਕੇ ਵੀ ਪਿਆ ਹੈ ਕਿਉਂਕਿ ਉਹਨਾਂ ਨੇ ਪ੍ਰਵਾਸ ਕਰਨ ਤੋਂ ਪਹਿਲਾਂ ਅਜਿਹੇ ਹਾਲਾਤਾਂ ਬਾਰੇ ਕਦੇ ਸੋਚਿਆ ਤੱਕ ਵੀ ਨਹੀਂ ਸੀ।
ਸੰਸਾਰਕ ਪੱਧਰ ਦੇ ਨੌਕਰੀਆਂ ਲਈ ਮਦਦ ਕਰਨ ਵਾਲੇ ਅਦਾਰੇ ਹੇਅਜ਼ ਦੇ ਡੇਵਿਡ ਕੋਵਲੀ ਮੰਨਦੇ ਹਨ ਕਿ ਰੁਜ਼ਗਾਰਦਾਤਾ ਨੂੰ ਕਰਮਚਾਰੀਆਂ ਦੀਆਂ ਅਰਜ਼ੀਆਂ ਉੱਤੇ ਗੌਰ ਕਰਨ ਤੋਂ ਪਹਿਲਾਂ ਉਹਨਾਂ ਦੇ ਕੰਮ ਕਰਨ ਵਾਲੇ ਹੱਕਾਂ ਬਾਰੇ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ।
ਆਸਟ੍ਰੇਲੀਆਂ ਵਿੱਚ ਨੌਕਰੀ ਕਰਨ ਲਈ ਸਥਾਈ ਤਜਰਬੇ ਦਾ ਨਾ ਹੋਣਾ ਇੱਕ ਬਹੁਤ ਵੱਡੀ ਔਕੜ ਵਜੋਂ ਸਾਹਮਣੇ ਆਉਂਦਾ ਹੈ। ਭਾਰਤੀ ਮੂਲ ਦੇ ਇੰਜੀਨੀਅਰ ਪੌਲਵਿਨ ਮੈਥਿਊ ਜਿਸ ਨੇ ਆਪਣੀ ਆਸਟ੍ਰੇਲੀਆ ਰਹਿੰਦੀ ਮੰਗੇਤਰ ਨਾਲ ਵਿਆਹ ਕਰਵਾਉਣ ਲਈ ਆਪਣੀ ਕੂਵੈਤ ਵਿਚਲੀ ਨੌਕਰੀ ਛੱਡ ਕੇ ਇੱਥੇ ਪ੍ਰਵਾਸ ਕਰ ਲਿਆ ਸੀ, ਨੂੰ ਇਸ ਸਮੇਂ ਅਜਿਹੀਆਂ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਕਟੋਰੀਆ ਦੇ ਅਦਾਰੇ ਏਮਜ਼ ਨੂੰ ਵੀ ਆਰਜ਼ੀ ਪ੍ਰਵਾਸੀਆਂ ਵਲੋਂ ਬਹੁਤ ਸਾਰੀਆਂ ਬੇਨਤੀਆਂ ਮਿਲ ਰਹੀਆਂ ਹਨ ਕਿ ਨੌਕਰੀਆਂ ਲੈਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਮੀਡੀਆ ਮੈਨੇਜਰ ਲੌਰੀ ਨੋਵੇਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਆਰਜ਼ੀ ਪ੍ਰਵਾਸੀ ਇਸ ਸਮੇਂ ਫੂਡ ਡਲਿਵਰੀ ਜਾਂ ਹੌਸਪੀਟੈਲਿਟੀ ਵਿੱਚ ਕੰਮ ਕਰਦੇ ਹੋਏ ਆਪਣੇ ਖਰਚੇ ਪੂਰੇ ਕਰ ਰਹੇ ਹਨ। ਬੇਸ਼ਕ ਇਹ ਸਮਾਂ ਨਵੇਂ ਪ੍ਰਵਾਸੀਆਂ ਲਈ ਖਾਸ ਕਰਕੇ ਔਖਾ ਹੈ ਪਰ ਸਮੇਂ ਦੀ ਮੰਗ ਉੱਤੇ ਨਵੀਆਂ ਯੋਗਤਾਵਾਂ ਪ੍ਰਾਪਤ ਕਰਨੀਆਂ ਪੈਣਗੀਆਂ।
ਏਮਜ਼ ਅਦਾਰੇ ਦੀ ਹੀ ਮੈਂਡੀ ਰੈਟਕਲਿਫ ਦਾ ਕਹਿਣਾ ਹੈ ਕਿ ਟੁੱਟ ਕੇ ਨੌਕਰੀਆਂ ਲੱਭਣ ਵਾਲੇ ਲੋਕਾਂ ਲਈ ਅਜੇ ਵੀ ਕਈ ਪ੍ਰਕਾਰ ਦੀਆਂ ਨੌਕਰੀਆਂ ਉਪਲਬਧ ਹਨ।
1100 ਰੁਜ਼ਗਾਰਦਾਤਾਵਾਂ ਉੱਤੇ ਕੀਤੇ ਇੱਕ ਤਾਜ਼ੇ ਸਰਵੇਖਣ ਵਿੱਚ ਪਤਾ ਚਲਿਆ ਹੈ ਕਿ ਪੰਜਾਂ ਵਿੱਚ ਇੱਕ ਕੰਪਨੀ ਨੇ ਨੌਕਰੀਆਂ ਦੇਣੀਆਂ ਬਿਲਕੁਲ ਬੰਦ ਕੀਤੀਆਂ ਹੋਈਆਂ ਹਨ ਅਤੇ ਤਿੰਨਾਂ ਵਿੱਚ ਇੱਕ ਬਹੁਤ ਥੋੜੀਆਂ ਨੌਕਰੀਆਂ ਦੇ ਰਿਹਾ ਹੈ।
ਕਾਵਲੀ ਅਨੁਸਾਰ ਅਜੇ ਵੀ ਸਿਹਤ, ਬਜ਼ੁਰਗਾਂ ਦੀ ਦੇਖਭਾਲ, ਖਰੀਦਦਾਰੀ, ਦਵਾਈਆਂ ਦੀ ਰਿਸਰਚ, ਆਨਲਾਈਨ ਮਾਰਕੀਟਿੰਗ, ਆਈ ਟੀ, ਬੈਂਕਿੰਗ, ਸਾਫ-ਸਫਾਈ ਅਤੇ ਮਾਈਨਿੰਗ ਵਰਗੇ ਖੇਤਰਾਂ ਵਿੱਚ ਨੌਕਰੀਆਂ ਉਪਲਬਧ ਹਨ।
ਉਹ ਕਹਿੰਦੇ ਹਨ ਕਿ ਕੋਵਿਡਿ-19 ਕਾਰਨ ਬੰਦ ਹੋਏ ਵਿਦੇਸ਼ੀ ਕਾਲ ਸੈਂਟਰਾਂ ਨਾਲ ਦੇਸ਼ ਵਿੱਚ ਅਸਥਾਈ ਕਾਲ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਅਤੇ ਆਈ ਟੀ ਮਾਹਰਾਂ ਨੂੰ ਤਾਂ ਆਸਟ੍ਰੇਲੀਆ ਵਿੱਚ ਆ ਕੇ ਨੌਕਰੀ ਲਈ ਲੋਕਲ ਤਜਰਬਾ ਵੀ ਨਹੀਂ ਚਾਹੀਦਾ ਹੁੰਦਾ।
ਨੌਕਰੀਆਂ ਪ੍ਰਾਪਤ ਕਰਨ ਲਈ ਇੱਕ ਦੂਜੇ ਤੋਂ ਪੁੱਛ ਪੜਤਾਲ ਕਰਨੀ ਵੀ ਲਾਹੇਵੰਦ ਹੁੰਦੀ ਹੈ।
ਮੈਥਿਊ ਨੂੰ ਐਡੀਲੇਡ ਦੀ ਇੱਕ ਕੰਪਨੀ ਨੇ ਪਹਿਲਾਂ ਇੱਕ ਨੌਕਰੀ ਲਈ ਪੇਸ਼ਕਸ਼ ਕਰ ਵੀ ਦਿੱਤੀ ਸੀ ਪਰ ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਨਾਲ ਕੰਪਨੀ ਨੇ ਹੁਣ ਕਿਸੇ ਲੋਕਲ ਵਿਅਕਤੀ ਨੂੰ ਹੀ ਨੌਕਰੀ ਉੱਤੇ ਰੱਖ ਲਿਆ ਹੈ। ਮੈਥਿਊ ਇਸ ਸਮੇਂ ਜਿਆਦਾ ਸਮਾਂ ਘਰ ਵਿੱਚ ਹੀ ਬਿਤਾ ਰਿਹਾ ਹੈ ਅਤੇ ਇਸੀ ਕਾਰਨ ਉਹ ਆਸਟ੍ਰੇਲੀਆ ਦੇ ਸਭਿਆਚਾਰ ਨੂੰ ਵੀ ਨਹੀਂ ਅਪਣਾ ਪਾ ਰਿਹਾ ਹੈ।
ਮੈਥਿਊ ਆਪਣੇ ਵਰਗੇ ਕਈ ਹੋਰ ਲੋਕਾਂ ਨਾਲ ਨੈੱਟ ਦੁਆਰਾ ਜੁੜਿਆ ਹੋਇਆ ਹੈ ਅਤੇ ਉਹਨਾਂ ਵਲੋਂ ਦਿੱਤੀ ਮਦਦ ਨਾਲ ਹੀ ਉਹ ਕੋਈ ਦਰਜਨਾਂ ਕੂ ਅਰਜ਼ੀਆਂ ਭੇਜ ਸਕਿਆ ਹੈ ਅਤੇ ਹੁਣ ਜਾ ਕੇ ਉਸ ਨੂੰ ਦੋ ਇੰਰਵਿਊਜ਼ ਲਈ ਵੀ ਸੱਦਾ ਮਿਲਿਆ ਹੈ।
ਕਾਵਲੀ ਅਨੁਸਾਰ ਬੇਸ਼ਕ ਆਸਟ੍ਰੇਲੀਆ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਬਹੁਤ ਵੱਡਾ ਮੁਕਾਬਲਾ ਚੱਲ ਰਿਹਾ ਹੈ, ਪਰ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਹਾਲਾਤ ਬਹੁਤ ਵੱਖਰੇ ਹੋ ਸਕਦੇ ਹਨ।
ਮੈਥਿਊ ਇਸ ਸਮੇਂ ਇੱਕ ਲੋਕ ਐਨ ਜੀ ਓ ਨਾਲ ਵਲੰਟੀਅਰ ਵਜੋਂ ਕੰਮ ਕਰਦੇ ਹੋਏ ਆਪਣੀਆਂ ਯੋਗਤਾਵਾਂ ਨੂੰ ਨਿਖਾਰ ਰਿਹਾ ਹੈ। ਇਸ ਤੋਂ ਪਹਿਲਾਂ ਮੈਥਿਊ ਇੱਕ ਟੇਕ-ਅਵੇਅ ਲਈ ਆਰਜ਼ੀ ਕਾਮੇਂ ਵਜੋਂ ਕੰਮ ਰਿਹਾ ਸੀ ਪਰ ਵਧ ਰਹੀ ਆਰਥਿਕ ਮੰਦੀ ਕਾਰਨ ਇਸ ਦਾ ਇਹ ਕੰਮ ਵੀ ਹੁਣ ਆਨ-ਕਾਲ ਹੋ ਗਿਆ ਹੈ।