ਜਨਮੇਜਾ ਸਿੰਘ ਜੋਹਲ ਪੰਜਾਬੀ ਦੀ ਅਜਿਹੀ ਸਖਸ਼ੀਅਤ ਹਨ, ਜਿਨਾਂ ਵਿੱਚ ਪੰਜਾਬੀ ਸਭਿਆਚਾਰ ਦੀ ਸੇਵਾ ਕਰਨ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ।
1970ਵਿਆਂ ਤੋਂ ਲੈ ਕਿ ਹੁਣ ਤੱਕ ਇਹਨਾਂ ਨੇ ਹਜਾਰਾਂ ਹੀ ਨਹੀਂ ਬਲਿਕ ਲੱਖਾਂ ਫੋਟੋਆਂ ਖਿੱਚ ਕੇ ਪੰਜਾਬੀ ਭਾਈਚਾਰੇ ਨੂੰ ਵਿਰਾਸਤ ਨਾਲ ਜੋੜਿਆ ਹੈ।
ਬਾਗਬਾਨੀ ਦਾ ਸ਼ੋਕ ਵੀ ਨਾਲੋ ਨਾਲ ਪਾਲਣ ਵਾਲੇ ਸ਼੍ਰੀ ਜੋਹਲ ਨੇ ਇਸ ਬਾਬਤ ਕਈ ਪੁਸਤਕਾਂ ਵੀ ਲਿਖੀਆਂ ਹਨ, ਕਿ ਘਰਾਂ ਵਿੱਚ ਹੀ ਚੰਗੀ ਖੇਤੀਬਾੜੀ ਕਿਸ ਤਰਾਂ ਨਾਲ ਕੀਤੀ ਜਾ ਸਕਦੀ ਹੈ।
ਇਸ ਤੋਂ ਅਲਾਵਾ ਸ਼੍ਰੀ ਜੋਹਲ ਨੇ ਪੰਜਾਬੀ ਸਿਖਾਉਣ ਲਈ ਵੀ ਕਈ ਕਿਤਾਬਾਂ ਲਿਖੀਆਂ ਹਨ, ਜਿਨਾਂ ਨਾਲ ਹਰ ਪੱਧਰ ਤੇ ਉਮਰ ਦੇ ਚਾਹਵਾਨ ਲਾਹਾ ਲੈ ਸਕਦੇ ਹਨ।
ਸ਼੍ਰੀ ਜੋਹਲ ਨੇ ਦਸਿਆ, ‘ਪੰਜਾਬੀ ਦਾ ਪਹਿਲਾ ਫੌਂਟ ਅਤੇ ਕਨਵਰਟਰ ਵੀ ਮੈਂ ਹੀ ਬਣਾਇਆ ਸੀ। ਹੁਣ ਤੱਕ ਤਕਰੀਬਨ 35,000 ਦੇ ਕਰੀਬ ਪੰਜਾਬੀ ਕਿਤਾਬਾਂ ਨੂੰ ਡਿਜੀਟਾਈਜ਼ ਕੀਤਾ ਜਾ ਚੁੱਕਿਆ ਹੈ’।