'ਮਾਂ ਬੋਲੀ ਪੰਜਾਬੀ ਦਾ ਵਿਕਾਸ ਅਤੇ ਆਉਣ ਵਾਲੇ ਸਮੇ ਚ ਇਹਦੀ ਲੋੜ'
ਅਸੀਂ ਜਿੰਨੀਆਂ ਵੀ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਾਂਗੇ, ਸਾਡਾ ਓਨਾ ਗਿਆਨ ਵਧੇਗਾ ਪਰ ਇੱਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾਉਣਾ ਨਹੀਂ ਕਿਉਂਕਿ ਇਹੀ ਇੱਕ ਅਜਿਹਾ ਵਸੀਲਾ ਹੈ ਜੋ ਸਾਨੂੰ ਸਾਡੇ ਵਿਰਸੇ,ਸਭਿਆਚਾਰ, ਇਤਿਹਾਸ ਤੇ ਮੂਲ ਨਾਲ ਜੋੜਨ ਦੇ ਸਮਰੱਥ ਹੈ” ਡਾ ਸੇਵਕ ਸਿੰਘ - ਪੰਜਾਬੀ ਅਧਿਆਪਕ ਤੇ ਮਾਹਿਰ Image
ਮਾਂ-ਬੋਲੀ ਦਾ ਮਹੱਤਵ
ਪੰਜ ਦਰਿਆਵਾ ਦੀ ਇਹ ਸਰਸਬਜ਼ ਧਰਤੀ ਪੰਜਾਬ (ਚੜ੍ਹਦਾ ਤੇ ਲਹਿੰਦਾ ਪੰਜਾਬ) ਸੰਮੂਹ ਪੰਜਾਬੀਆਂ ਦੀ ਸਾਂਝੀ ਧਰਤੀ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜ਼ਾਤ ਪਾਤ ਨਾਲ ਸਬੰਧ ਰਖਦੇ ਹੋਣੇ। ਇਸ ਧਰਤੀ ‘ਤੇ ਰਹਿਣ ਵਾਲਿਆਂ ਦੀ ਭਾਸ਼ਾ (ਮਾਂ-ਬੋਲੀ ਪੰਜਾਬੀ), ਸਭਿਆਚਾਰ, ਕਲਾ ਤੇ ਜਿਉਣਾ ਮਰਨਾ, ਦੁਖ ਸੁਖ ਸਾਂਝਾ ਹੈ।ਕਿਹਾ ਜਾਂਦਾ ਹੈ “ਪੰਜਾਬ ਦੇ ਜੰਮਦੇ ਨੂੰ ਨਿੱਤ ਮੁਹਿੰਮਾਂ”, ਸਦੀਆ ਤੋਂ ਪੱਛਮ ਵਲੋਂ ਹਮਲਾਵਰ ਤੇ ਧਾੜਵੀ ਲੁਟ ਮਾਰ ਕਰਦੇ ਹੋਏ ਦਿੱਲੀ ਵਲ ਕੂਚ ਕਰਦੇ, ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਹੀ ਉਨ੍ਹਾਂ ਦਾ ਮੁਕਾਬਲਾ ਕਰਨਾ ਪੈਂਦਾ ਸੀ।ਇਸ ਧਰਤੀ ‘ਤੇ ਜਨਮ ਲੈਣ ਵਾਲਿਆਂ ਨੂੰ ਆਪਣੇ ਪੰਜਾਬੀ ਹੋਣ ‘ਤੇ ਬੜਾ ਮਾਣ ਹੈ, ਅਪਣੇ ਰਹਿਣੀ ਬਹਿਣੀ ‘ਤੇ ਮਾਣ ਹੈ, ਆਪਣੇ ਮਹਾਨ ਇਤਿਹਾਸ ‘ਤੇ ਮਾਣ ਹੈ, ਅਪਣੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਮਹਾਨ ਕੁਰਬਾਨੀਆਂ ਅਤੇ ਫਿਰ ਦੇਸ਼ ਦੀ ਰਖਿਆਂ ਤੇ ਸਰਬ-ਪੱਖੀ ਵਿਕਾਸ ਲਈ ਪਾਏ ਵੱਡਮੁਲੇ ਯੋਗਦਾਨ ‘ਤੇ ਵੀ ਬੜਾ ਮਾਣ ਹੈ, ਪਰ ਬਦਕਿਸਮਤੀ ਨੂੰ ਆਪਣੀ ਮਾਂ ਦੀ ਨਿੱਘੀ ਗੋਦ ਵਿਚ ਤੋਤਲੀ ਜ਼ਬਾਨ ਨਾਲ ਬੋਲਣੀ ਸਿਖੀ ਮਾਂ-ਬੋਲੀ ਪੰਜਾਬੀ ‘ਤੇ ਮਾਣ ਨਹੀਂ, ਵਿਸ਼ੇਸ਼ ਕਰਕੇ ਸ਼ਹਿਰੀ ਵਰਗ ਦੇ ਲੋਕਾਂ ਨੂੰ। ਇਸ ਕਾਰਨ ਪੰਜਾਬ ਨੇ ਬੜਾ ਸੰਤਾਪ ਹੰਢਾਇਆ ਹੈ ਤੇ ਆਪਣਾ ਬਹੁਤ ਨੁਕਸਾਨ ਕੀਤਾ ਹੈ।ਰੂਸ ਵਿਚ ਕਿਸੇ ਨੂੰ ਬਦ-ਦੁਆ ਜਾਂ ਸਰਾਪ ਦੇਣਾ ਹੋਵੇ ਤਾਂ ਕਹਿੰਦੇ ਹਨ, “ ਤੈਨੂੰ ਤੇਰੀ ਮਾਂ-ਬੋਲੀ ਭੁਲ ਜਏ।” ਮਾਂ-ਬੋਲੀ ਹੀ ਕਿਸੇ ਖਿੱਤੇ ਦੇ ਲੋਕਾਂ ਨੂੰ ਆਪਸ ਵਿਚ ਜੋੜਦੀ ਹੈ।
Punjabi 35 Source: Photo by Preetinder Grewal
ਪਾਕਿਸਤਾਨ ਦੇ ਉਸਤਾਦ ਸ਼ਾਇਰ ਦਾ ਕਹਿਣਾ ਹੈ :ਮਾਂ-ਬੋਲੀ ਜਾ ਭੁਲ ਜਾਓਗੇ,ਕੱਖਾਂ ਵਾਂਗ ਰਲ੍ਹ ਜਾਓਗੇ।
ਹਰਬੀਰ ਸਿੰਘ ਭੰਵਰ