ਫੈਡਰਲ ਚੋਣਾਂ ਵਿੱਚ ਸ਼ਰਨਾਰਥੀ ਅਤੇ ਪ੍ਰਵਾਸੀ ਪਿਛੋਕੜ ਵਾਲੇ ਨੌਜਵਾਨ ਉਨ੍ਹਾਂ ਨੂੰ ਪ੍ਰਭਾਵਤਿ ਕਰਦੀਆਂ ਨੀਤੀਆਂ ਦੀ ਨਜ਼ਰਅੰਦਾਜ਼ੀ ਤੋਂ ਨਿਰਾਸ਼ ਹਨ।
ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਵੋਟਰਾਂ ਦੀ ਗਿਣਤੀ ਨਾਮਾਂਕਣ ਦਰ ਦੇ ਹਿਸਾਬ ਨਾਲ 88% ਹੈ। ਇਹ ਸੰਖਿਆ 2019 ਦੀਆਂ ਪਿਛਲੀਆਂ ਚੋਣਾਂ ਦੌਰਾਨ ਉਸ ਉਮਰ ਵਰਗ ਲਈ ਤੈਅ ਕੀਤੀ ਰਿਕਾਰਡ ਦਾਖਲਾ ਦਰ ਨਾਲੋਂ ਦੋ ਫੀਸਦੀ ਵੱਧ ਹੈ।
ਇਨ੍ਹਾਂ ਫੈਡਰਲ ਚੋਣਾਂ ਵਿੱਚ ਬਹੁ-ਸੱਭਿਆਚਾਰਕ ਨੌਜਵਾਨ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ‘ਤੇ ਵੱਧ ਧਿਆਨ ਦੇਣ ਦੀ ਮੰਗ ਕਰ ਰਹੇ ਹਨ।
21 ਸਾਲਾ ਰਹੀਮ ਮੁਹੰਮਦੀ ਸ਼ਰਨਾਰਥੀ ਦੇ ਰੂਪ ‘ਚ ਅਫ਼ਗਾਨਿਸਤਾਨ ਤੋਂ 2003 ਵਿੱਚ ਆਸਟ੍ਰੇਲੀਆ ਆਇਆ ਸੀ। ਉਸਦਾ ਕਹਿਣਾ ਹੈ ਕਿ ਉਸਨੂੰ ਇਹ ਦੇਖ ਕੇ ਨਿਰਾਸ਼ਾ ਹੁੰਦੀ ਹੈ ਕਿ ਉਮੀਦਵਾਰਾਂ ਕੋਲ ਪ੍ਰਵਾਸੀ ਜਾਂ ਸ਼ਰਨਾਰਥੀ ਪਿਛੋਕੜ ਵਾਲੇ ਨੌਜਵਾਨਾਂ ਲਈ ਕੋਈ ਪੇਸ਼ਕਸ਼ ਨਹੀਂ ਹੈ।
ਨੌਜਵਾਨ ਆਉਣ ਵਾਲੀ ਸਰਕਾਰ ਨੂੰ ਦੇਸ਼ ਦੀ ਪਹਿਲੀ ਰਾਸ਼ਟਰੀ ਯੁਵਾ ਨੀਤੀ ਵਿਕਸਿਤ ਕਰਨ ਲਈ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਨ। ਇਸ ਨੀਤੀ ਵਿੱਚ ਪ੍ਰਮੁੱਖ ਤੌਰ 'ਤੇ ਨੌਜਵਾਨਾਂ ਦੀ ਪ੍ਰਤੀਨਿਧਤਾ, ਮਾਨਸਿਕ ਸਿਹਤ, ਮਾਨਵਤਾਵਾਦੀ ਅਤੇ ਪ੍ਰਵਾਸ ਪ੍ਰੋਗਰਾਮ, ਸਿੱਖਿਆ; ਅਤੇ ਰੁਜ਼ਗਾਰ ਅਤੇ ਆਮਦਨ ਸਹਾਇਤਾ ਦੇ ਪੰਜ ਖੇਤਰਾਂ ਨੂੰ ਨਿਸ਼ਾਨਾਂ ਬਨਾਉਣ ਲਈ ਅਪੀਲ ਕੀਤੀ ਜਾ ਰਹੀ ਹੈ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...