ਆਸਟ੍ਰੇਲੀਆ ਦੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੇ ਜਲਵਾਯੂ ਚਾਲਕਾਂ ਬਾਰੇ ਜਾਣੋ

el nino

Source: Getty Images/JUAN GAERTNER/SCIENCE PHOTO LIBRARY

ਆਸਟ੍ਰੇਲੀਆ ਵਿੱਚ ਸਭ ਤੋਂ ਮਹੱਤਵਪੂਰਨ ਜਲਵਾਯੂ ਚਾਲਕਾਂ ਵਿੱਚ ਐਲ ਨੀਨੋ ਅਤੇ ਲਾ ਨੀਨਾ ਸ਼ਾਮਲ ਹਨ ਜੋ ਕਿ ਦੇਸ਼ ਦੇ ਜ਼ਿਆਦਾਤਰ ਹਿੱਸੇ ਲਈ ਸਾਲ-ਦਰ-ਸਾਲ ਜਲਵਾਯੂ ਪਰਿਵਰਤਨਸ਼ੀਲਤਾ 'ਤੇ ਸਭ ਤੋਂ ਮਜ਼ਬੂਤ ਪ੍ਰਭਾਵ ਰੱਖਦੇ ਹਨ।


ਅਲ ਨੀਨੋ ਅਤੇ ਲਾ ਨੀਨਾ ਵਿਸ਼ਵ ਜਲਵਾਯੂ ਪ੍ਰਣਾਲੀ ਦਾ ਇੱਕ ਕੁਦਰਤੀ ਹਿੱਸਾ ਹਨ।

ਲਾ ਨੀਨਾ ਆਮ ਤੌਰ 'ਤੇ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸੇ, ਖਾਸ ਤੌਰ 'ਤੇ ਅੰਦਰੂਨੀ ਪੂਰਬੀ ਅਤੇ ਉੱਤਰੀ ਖੇਤਰਾਂ ਵਿੱਚ ਔਸਤ ਤੋਂ ਵੱਧ ਬਾਰਿਸ਼ ਨਾਲ ਜੁੜਿਆ ਹੋਇਆ ਹੈ ਜੋ ਕਿ ਕਈ ਵਾਰ ਹੜ੍ਹਾਂ ਦਾ ਕਾਰਨ ਬਣਦੇ ਹਨ।

ਜਦਕਿ ਅਲ ਨੀਨੋ ਆਮ ਤੌਰ 'ਤੇ ਉੱਤਰੀ ਅਤੇ ਪੂਰਬੀ ਆਸਟ੍ਰੇਲੀਆ ਵਿੱਚ ਘੱਟ ਵਰਖਾ ਨਾਲ ਜੁੜਿਆ ਹੋਇਆ ਹੈ।

ਇਹ ਇੱਕ ਕੁਦਰਤੀ ਚੱਕਰਵਾਤ ਦਾ ਹਿੱਸਾ ਹਨ ਜਿਸਨੂੰ ਐਲ ਨੀਨੋ-ਸਦਰਨ ਔਸਿਲੇਸ਼ਨ ਵਜੋਂ ਜਾਣਿਆ ਜਾਂਦਾ ਹੈ। ਦੱਖਣੀ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਸੈਂਟਰ ਫਾਰ ਅਪਲਾਈਡ ਕਲਾਈਮੇਟ ਸਾਇੰਸਿਜ਼ ਦੇ ਨਿਰਦੇਸ਼ਕ ਪ੍ਰੋਫੈਸਰ ਸਕੌਟ ਪਾਵਰ ਦੱਸਦੇ ਹਨ।

ਪ੍ਰੋਫੈਸਰ ਪਾਵਰ ਦਾ ਕਹਿਣਾ ਹੈ ਕਿ ਐਲ ਨੀਨੋ ਅਤੇ ਲਾ ਨੀਨਾ ਉਦੋਂ ਵਾਪਰਦੇ ਹਨ ਜਦੋਂ ਪ੍ਰਸ਼ਾਂਤ ਮਹਾਸਾਗਰ ਅਤੇ ਇਸਦੇ ਉੱਪਰ ਦਾ ਵਾਯੂਮੰਡਲ ਕਈ ਮੌਸਮਾਂ ਲਈ ਆਪਣੀ 'ਆਮ' ਸਥਿਤੀ ਤੋਂ ਬਦਲ ਜਾਂਦਾ ਹੈ।

ਪ੍ਰੋਫੈਸਰ ਪਾਵਰ ਸਮਝਾਉਂਦੇ ਹਨ ਕਿ ਲਾ ਨੀਨਾ ਐਲ ਨੀਨੋ-ਸਦਰਨ ਔਸਿਲੇਸ਼ਨ ਵਿੱਚ ਅਲ ਨੀਨੋ ਦਾ ਉਲਟ ਪੜਾਅ ਹੈ।

"ਸਾਧਾਰਨ" ਮੌਸਮ ਨਿਰੰਤਰਤਾ ਦੇ ਮੱਧ ਵਿੱਚ ਹੁੰਦਾ ਹੈ, ਜਿਸ ਵਿੱਚ ਭੂਮੱਧ ਪ੍ਰਸ਼ਾਂਤ ਸਮੁੰਦਰੀ ਸਤਹ ਤਾਪਮਾਨ ਆਮ ਤੌਰ 'ਤੇ ਔਸਤ ਦੇ ਨੇੜੇ ਹੁੰਦਾ ਹੈ।

ਹਾਲਾਂਕਿ, ਕੁਝ ਮੌਕਿਆਂ ਤੇ ਸਮੁੰਦਰ ਇਸ ਤਰ੍ਹਾਂ ਦਿਖਾਈ ਦੇ ਸਕਦਾ ਹੈ ਜਿਵੇਂ ਕਿ ਇਹ ਅਲ ਨੀਨੋ ਜਾਂ ਲਾ ਨੀਨਾ ਦੀ ਸਥਿਤੀ ਵਿੱਚ ਹੈ, ਪਰ ਵਾਯੂਮੰਡਲ ਫੇਰ ਵੀ ਪ੍ਰਤੀਕਿਰਿਆ ਨਹੀਂ ਕਰ ਰਿਹਾ ਹੈ।

ਕਿਉਂਕਿ ਐਲ ਨੀਨੋ-ਸਦਰਨ ਔਸਿਲੇਸ਼ਨ ਵਿੱਚ ਸਮੁੰਦਰ ਅਤੇ ਵਾਯੂਮੰਡਲ ਵਿਚਕਾਰ ਪਰਸਪਰ ਪ੍ਰਭਾਵ ਸ਼ਾਮਲ ਹੁੰਦੇ ਹਨ ਅਤੇ ਇਹ ਦੋਵੇਂ ਇੱਕ ਦੂਜੇ ਵਿੱਚ ਤਬਦੀਲੀਆਂ ਨੂੰ ਮਜ਼ਬੂਤ ​​ਕਰਦੇ ਹਨ, ਇਸ ਨੂੰ ਇੱਕ ਜੋੜੀ ਸਮੁੰਦਰੀ-ਵਾਯੂਮੰਡਲ ਘਟਨਾ ਵਜੋਂ ਜਾਣਿਆ ਜਾਂਦਾ ਹੈ।

ਹਾਲਾਂਕਿ ਪ੍ਰੋਫੈਸਰ ਪਾਵਰ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਹੀ ਅਨਿਯਮਿਤ ਓਸਿਲੇਸ਼ਨ ਹੈ।

ਪ੍ਰੋਫੈਸਰ ਪਾਵਰ ਦੱਸਦੇ ਹਨ ਕਿ ਇਹ ਬਦਲਾਅ ਗਰਮ ਦੇਸ਼ਾਂ ਵਿੱਚ ਜਲਵਾਯੂ ਪ੍ਰਣਾਲੀ ਅਸਥਿਰ ਹੋਣ ਕਾਰਨ ਸ਼ੁਰੂ ਹੁੰਦੇ ਹਨ।

ਆਸਟ੍ਰੇਲੀਆਈ ਮੌਸਮ ਵਿਗਿਆਨ ਬਿਊਰੋ ਐਲ ਨੀਨੋ-ਸਦਰਨ ਔਸਿਲੇਸ਼ਨ ਸੂਚਕਾਂ ਦੀ ਇੱਕ ਰੇਂਜ 'ਤੇ ਨਿਗਰਾਨੀ ਅਤੇ ਰਿਪੋਰਟ ਕਰਦਾ ਹੈ।

ਇਨ੍ਹਾਂ ਵਿੱਚ ਥੋੜ੍ਹੇ ਸਮੇਂ ਲਈ ਗਰਮ ਖੰਡੀ ਬਾਰਿਸ਼ ਦੀਆਂ ਗਤੀਵਿਧੀਆਂ, ਸਮੁੰਦਰ ਦੀ ਸਤਹ ਅਤੇ ਡੂੰਘਾਈ 'ਤੇ ਪਾਣੀ ਦਾ ਤਾਪਮਾਨ, ਸਦਰਨ ਓਸੀਲੇਸ਼ਨ ਇੰਡੈਕਸ, ਵਾਯੂਮੰਡਲ ਹਵਾ ਦਾ ਦਬਾਅ, ਬੱਦਲਵਾਈ, ਵਪਾਰਕ ਹਵਾਵਾਂ ਦੀ ਤਾਕਤ ਅਤੇ ਸਮੁੰਦਰੀ ਧਾਰਾਵਾਂ ਆਦਿ ਸ਼ਾਮਲ ਹਨ।

ਤਾਂ ਫੇਰ, ਸਦਰਨ ਓਸਿਲੇਸ਼ਨ ਇੰਡੈਕਸ ਕੀ ਹੈ?

ਇਹ ਤਾਹੀਤੀ ਅਤੇ ਡਾਰਵਿਨ ਵਿਚਕਾਰ ਸਤਹ ਹਵਾ ਦੇ ਦਬਾਅ ਵਿੱਚ ਅੰਤਰ ਨੂੰ ਮਾਪਦਾ ਹੈ, ਮੌਸਮ ਵਿਗਿਆਨ ਬਿਊਰੋ ਵਿਖੇ ਸੰਚਾਲਨ ਜਲਵਾਯੂ ਸੇਵਾਵਾਂ ਟੀਮ ਵਿੱਚ ਇੱਕ ਸੀਨੀਅਰ ਜਲਵਾਯੂ ਵਿਗਿਆਨੀ ਡਾ. ਲਿਨੇਟ ਬੇਟਿਓ ਦੱਸਦੀ ਹੈ।

ਹਾਲਾਂਕਿ ਜ਼ਿਆਦਾਤਰ ਪ੍ਰਮੁੱਖ ਆਸਟ੍ਰੇਲੀਆਈ ਸੋਕੇ ਅਲ ਨੀਨੋ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ, ਪਰ ਅਲ ਨੀਨੋ ਮੌਜੂਦ ਹੋਣ 'ਤੇ ਵਿਆਪਕ ਸੋਕੇ ਦੀ ਯਕੀਨੀ ਤੌਰ 'ਤੇ ਗਾਰੰਟੀ ਨਹੀਂ ਦਿੱਤੀ ਜਾਂਦੀ ਹੈ।

2019 ਵਿੱਚ ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸੇ ਨੂੰ ਝੁਲਸਣ ਵਾਲੀਆਂ ਝਾੜੀਆਂ ਦੀ ਅੱਗ ਦੇ ਦੌਰਾਨ, ਹਿੰਦ ਮਹਾਸਾਗਰ ਡਾਈਪੋਲ ਇੱਕ ਵਾਧੂ ਕਾਰਕ ਬਣਿਆ ਹੋਇਆ ਸੀ ਜੋ ਕਿ ਇੱਕ ਹੋਰ ਜਲਵਾਯੂ ਵਰਤਾਰਾ ਜੋ ਆਸਟ੍ਰੇਲੀਆ ਸਮੇਤ ਹਿੰਦ ਮਹਾਸਾਗਰ ਦੇ ਆਲੇ ਦੁਆਲੇ ਮੀਂਹ ਦੇ ਤਰੀਕਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਹਿੰਦ ਮਹਾਸਾਗਰ ਡਾਈਪੋਲ ਦੇ ਤਿੰਨ ਪਹਿਲੂ ਹਨ - ਸਕਾਰਾਤਮਕ, ਨਕਾਰਾਤਮਕ ਅਤੇ ਨਿਰਪੱਖ। ਔਸਤਨ, ਹਰ ਪੜਾਅ ਤਿੰਨ ਤੋਂ ਪੰਜ ਸਾਲਾਂ ਤੱਕ ਰਹਿੰਦਾ ਹੈ।

ਕਲਾਈਮੇਟ ਚੇਂਜ ਰਿਸਰਚ ਸੈਂਟਰ ਦੇ ਸੀਨੀਅਰ ਰਿਸਰਚ ਐਸੋਸੀਏਟ ਅਤੇ ਸੀਐਸਆਈਆਰਓ ਦੇ ਸਹਾਇਕ ਵਿਗਿਆਨ ਨੇਤਾ ਆਗੁਸ ਸੈਂਟੋਸੋ ਦੱਸਦੇ ਹਨ, ਇੱਕ ਨਕਾਰਾਤਮਕ ਹਿੰਦ ਮਹਾਸਾਗਰ ਡਾਈਪੋਲ ਵਧੇਰੇ ਬਾਰਸ਼ ਵੱਲ ਲੈ ਜਾਂਦਾ ਹੈ।

ਸਾਊਥ ਐਨੁਲਰ ਮੋਡ ਆਸਟ੍ਰੇਲੀਆ ਵਿੱਚ ਖਾਸ ਕਰਕੇ ਦੱਖਣੀ ਆਸਟ੍ਰੇਲੀਆ ਵਿੱਚ ਬਾਰਸ਼ ਦੀ ਪਰਿਵਰਤਨਸ਼ੀਲਤਾ ਦਾ ਇੱਕ ਹੋਰ ਮਹੱਤਵਪੂਰਨ ਚਾਲਕ ਹੈ।

ਇਸਨੂੰ ਅੰਟਾਰਕਟਿਕ ਓਸੀਲੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ।

ਜਦੋਂ ਇਸ ਨੂੰ ਲਾ ਨੀਨਾ ਨਾਲ ਜੋੜਿਆ ਜਾਂਦਾ ਹੈ, ਤਾਂ ਇਹ ਵਧੇਰੇ ਸ਼ਕਤੀਸ਼ਾਲੀ ਮੀਂਹ ਦਾ ਕਾਰਨ ਬਣ ਸਕਦਾ ਹੈ।

ਡਾ. ਪਾਵਰ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਮੁੱਖ ਚਾਲਕਾਂ ਲਈ ਇੱਕ ਵਾਧੂ ਕਾਰਕ ਦੇ ਨਾਲ-ਨਾਲ ਜਲਵਾਯੂ ਤਬਦੀਲੀ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share