ਰਹਿਣ-ਸਹਿਣ ਦੇ ਸੰਕਟ ਦੀ ਵੱਧ ਰਹੀ ਲਾਗਤ ਦੇ ਕਾਰਨ ਵਧੇਰੇ ਲੋਕ ਸਾਂਝੀ ਰਿਹਾਇਸ਼ ਵੱਲ ਮੁੜ ਰਹੇ ਹਨ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਇੱਕ ਸਾਂਝੇ ਘਰ ਨੂੰ ਇੱਕ ਪਰਿਵਾਰ ਵਜੋਂ ਪਰਿਭਾਸ਼ਿਤ ਕਰਦਾ ਹੈ ਜਿੱਥੇ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਦੋ ਜਾਂ ਵੱਧ ਗੈਰ-ਸੰਬੰਧਿਤ ਵਿਅਕਤੀ ਇਕੱਠੇ ਰਹਿੰਦੇ ਹਨ।
ਕਲਾਉਡੀਆ ਕੌਨਲੀ 'ਫਲੈਟਮੇਟਸ ਕਮਿਊਨਿਟੀ ਮੈਨੇਜਰ' ਹੈ, ਇਹ ਇੱਕ ਔਨਲਾਈਨ ਪਲੇਟਫਾਰਮ ਹੈ ਜੋ ਸਾਂਝੀਆਂ ਰਿਹਾਇਸ਼ਾਂ ਦੀ ਮੰਗ ਕਰਨ ਵਾਲੇ ਵਿਅਕਤੀਆਂ ਨੂੰ ਜੋੜਦਾ ਹੈ।
It's not only younger people who are seeking shared accommodation. Credit: Klaus Vedfelt/Getty Images
ਜਦੋਂ ਕੋਈ ਮਕਾਨ ਮਾਲਿਕ ਉੱਥੇ ਰਹਿੰਦਿਆਂ ਘਰ ਸਾਂਝਾ ਕਰਦਾ ਹੈ, ਤਾਂ ਉਹ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।
Rising cost of living means that more people are seeking to share a house with others. Credit: Rafael Ben-Ari/Getty Images
ਸ਼੍ਰੀਮਤੀ ਕੌਨਲੀ ਕਹਿੰਦੇ ਹਨ ਕਿ ਅਜਿਹੇ ਘੁਟਾਲਿਆਂ ਤੋਂ ਬਚਿਆ ਜਾ ਸਕਦਾ ਹੈ।
ਉਹ ਕਹਿੰਦੇ ਹਨ ਕਿ ਜਾਇਦਾਦ ਦੀ ਜਾਇਜ਼ਤਾ ਅਤੇ ਉਸ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ ਜਿਸ ਨਾਲ ਤੁਸੀਂ ਸੰਚਾਰ ਕਰ ਰਹੇ ਹੋ ਖਾਸ ਕਰਕੇ ਉਹਨਾਂ ਲਈ ਜੋ ਆਸਟ੍ਰੇਲੀਆ ਜਾਣ ਦੀ ਯੋਜਨਾ ਬਣਾ ਰਹੇ ਹਨ।
Subscribe or follow the Australia Explained podcast for more valuable information and tips about settling into your new life in Australia.