ਆਸਟ੍ਰੇਲੀਆ ਦੇ ਬਹੁਮੁੱਲੇ ਜਲ ਸੋਮਿਆਂ ਅਤੇ ਵਿਲੱਖਣ ਮਾਹੌਲ ਨੂੰ ਸਮਝਣਾ

Lake Eildon was built in the 1950's to provide irriga

Lake Eildon was built in the 1950's to provide irrigation water for the Goulburn Valley Credit: Construction Photography/Avalon/Getty Images

ਆਸਟ੍ਰੇਲੀਆ, ਵਸੋਂ ਵਾਲੇ ਸਾਰੇ ਮਹਾਂਦੀਪਾਂ ਵਿੱਚੋਂ ਸਭ ਤੋਂ ਸੁੱਕਾ ਹੈ, ਜਿਸ ਦੇ ਵੱਖੋ-ਵੱਖਰੇ ਜਲਵਾਯੂ ਖੇਤਰਾਂ ਵਿੱਚ ਸਾਲ-ਦਰ-ਸਾਲ ਵਰਖਾ, ਤਾਪਮਾਨ ਅਤੇ ਮੌਸਮ ਦੇ ਪੈਟਰਨਾਂ ਵਿੱਚ ਕਾਫ਼ੀ ਭਿੰਨਤਾ ਹੈ। ਇੱਥੇ ਇਹ ਦੱਸਿਆ ਗਿਆ ਹੈ ਕਿ ਇਹ ਵਿਸ਼ਾਲ ਧਰਤੀ, ਗ੍ਰਹਿ ਦੇ ਸਭ ਤੋਂ ਵਿਲੱਖਣ ਮਾਹੌਲ ਵਿੱਚੋਂ ਇੱਕ ਹੋਣ ਦਾ ਮਾਣ ਕਿਉਂ ਕਰਦੀ ਹੈ?


Key Points
  • ਆਸਟ੍ਰੇਲੀਆ ਸਾਰੇ ਆਬਾਦ ਮਹਾਂਦੀਪਾਂ ਵਿੱਚੋਂ ਸਭ ਤੋਂ ਖੁਸ਼ਕ ਹੈ, ਸੋਕਾ ਆਮ ਗੱਲ ਹੈ, ਜੋ ਗਰਮ ਮੌਸਮ ਅਤੇ ਬੁਸ਼ਫਾਇਰ ਦੀ ਅੱਗ ਦਾ ਖਤਰਾ ਲਿਆਉਂਦਾ ਹੈ।
  • ਪੂਰੇ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਵੱਖ-ਵੱਖ ਜਲਵਾਯੂ ਖੇਤਰ ਹਨ, ਜੋ ਤਾਪਮਾਨ ਤੇ ਨਮੀ, ਬਨਸਪਤੀ ਅਤੇ ਮੌਸਮੀ ਵਰਖਾ ਵਿੱਚ ਭਿੰਨਤਾਵਾਂ ਦੁਆਰਾ ਸ਼੍ਰੇਣੀਬੱਧ ਕੀਤੇ ਗਏ ਹਨ।
  • ਜਲਵਾਯੂ ਪਰਿਵਰਤਨ, ਕੁਦਰਤੀ ਆਫ਼ਤਾਂ, ਜ਼ਮੀਨ ਦੀ ਸਫਾਈ ਅਤੇ ਹੋਰ ਤੀਬਰ ਮਨੁੱਖੀ ਗਤੀਵਿਧੀਆਂ ਦੇ ਖਤਰੇ ਹੇਠ ਨਾਜ਼ੁਕ ਈਕੋਸਿਸਟਮ ਦੇ ਨਾਲ, ਆਸਟ੍ਰੇਲੀਆ ਵਿੱਚ ਪਾਣੀ ਕੀਮਤੀ ਹੈ।
ਗਰਮ ਦੇਸ਼ਾਂ ਦੇ ਉੱਤਰ ਤੋਂ ਲੈ ਕੇ ਸਮਸ਼ੀਨ ਦੱਖਣ ਤੱਕ, ਆਸਟ੍ਰੇਲੀਆ ਵੀ ਮੌਸਮ ਦੀਆਂ ਕਈ ਸਿਖਰ ਸਥਿਤੀਆਂ ਦਾ ਅਨੁਭਵ ਕਰਦਾ ਹੈ, ਜਿਸ ਵਿੱਚ ਗਰਮ ਦੇਸ਼ਾਂ ਦੇ ਚੱਕਰਵਾਤ, ਹੜ੍ਹ, ਗਰਮੀ ਦੀਆਂ ਲਹਿਰਾਂ ਅਤੇ ਸੋਕਾ ਸ਼ਾਮਲ ਹਨ।

ਆਸਟਰੇਲੀਆ ਦੀ ਜਲਵਾਯੂ ਇਸ ਦੀਆਂ ਵੱਖ-ਵੱਖ ਵਾਤਾਵਰਨ ਪ੍ਰਣਾਲੀਆਂ ਨੂੰ ਆਕਾਰ ਦਿੰਦੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਾਣੀ ਦੀ ਘਾਟ ਕਾਰਨ ਨਾਜ਼ੁਕ ਹਨ। ਜਲਵਾਯੂ ਪਰਿਵਰਤਨ, ਝਾੜੀਆਂ ਦੀ ਅੱਗ, ਅਤੇ ਸੋਕਾ ਇਹਨਾਂ ਵਾਤਾਵਰਣਾਂ ਨੂੰ ਹੋਰ ਖ਼ਤਰੇ ਵਿੱਚ ਪਾਉਂਦੇ ਹਨ, ਜਿਸ ਨਾਲ ਉਹਨਾਂ ਨੂੰ ਸੁਰੱਖਿਅਤ ਕਰਨ ਲਈ ਸੰਭਾਲ ਦੇ ਯਤਨਾਂ ਦੀ ਲੋੜ ਨੂੰ ਬਲ ਮਿਲਦਾ ਹੈ।

1900 ਦੇ ਅਰੰਭ ਵਿੱਚ ਆਸਟਰੇਲੀਆਈ ਕਵੀ ਡੋਰੋਥੀਆ ਮੈਕੇਲਰ ਨੇ ਆਪਣੀ ਮਸ਼ਹੂਰ ਸ਼ਰਧਾਂਜਲੀ ਮਾਈ ਕੰਟਰੀ ਲਿਖੀ, ਜਿਸ ਵਿੱਚ ਭੂਰੇ ਰੰਗ ਦੀ ਇਸ ਵਿਸ਼ਾਲ ਭੂਮੀ ਦੀ ਸੁੰਦਰਤਾ ਅਤੇ ਵੀਰਾਨੀ ਨੂੰ ਦਰਸਾਇਆ ਗਿਆ ਸੀ।

"ਮੈਨੂੰ ਇੱਕ ਧੁੱਪ ਨਾਲ ਝੁਲਸਿਆ ਦੇਸ਼ ਪਸੰਦ ਹੈ,
ਵਿਸ਼ਾਲ ਮੈਦਾਨਾਂ ਦੀ ਭੂਮੀ,
ਉਬੜ-ਖਾਬੜ ਪਹਾੜਾਂ ਦੀ ਜ਼ਮੀਨ,
ਸੋਕੇ ਅਤੇ ਹੜ੍ਹਾਂ ਵਾਲੀ ਬਾਰਸ਼ ਪਸੰਦ ਹੈ..."

ਮੌਸਮ ਵਿਗਿਆਨ ਬਿਊਰੋ ਦੀ ਇੱਕ ਸੀਨੀਅਰ ਜਲਵਾਯੂ ਵਿਗਿਆਨੀ ਹੈ ਕੈਥਰੀਨ ਗੈਂਟਰ ਮੁਤਾਬਿਕ ਆਸਟ੍ਰੇਲੀਆ ਦਾ ਇਹ ਵਰਣਨ ਅੱਜ ਵੀ ਸੱਚ ਹੈ।

“ਆਸਟ੍ਰੇਲੀਆ ਨੂੰ ਸੋਕੇ ਅਤੇ ਹੜ੍ਹਾਂ ਵਾਲੇ ਮੀਂਹ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਸਾਲਾਂ ਦਾ ਸੋਕਾ ਪੈ ਸਕਦਾ ਹੈ, ਜੋ ਗਰਮ ਮੌਸਮ ਲਿਆਉਂਦਾ ਹੈ, ਅਤੇ ਅੱਗ ਦੇ ਜੋਖਮ ਨੂੰ ਵਧਾਉਂਦਾ ਹੈ ਪਰ ਫਿਰ ਇਸ ਵਿੱਚ ਕਈ ਮਹੀਨਿਆਂ ਦੀ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਵਿਆਪਕ ਹੜ੍ਹ ਆ ਸਕਦੇ ਹਨ।”
The stark landscape of the Monaro Tablelands which is one of 19 ecosystems collapsing in Australia - Image Greening Australia.JPG
The stark landscape of the Monaro Tablelands which is one of 19 ecosystems collapsing in Australia - Image Greening Australia. Credit: Annette Ruzicka

ਮੌਸਮੀ ਸਿਖਰ ਦੀਆਂ ਘਟਨਾਵਾਂ

ਮਿਸ ਗੈਂਟਰ ਦਾ ਕਹਿਣਾ ਹੈ ਕਿ ਇੱਥੇ ਬਹੁਤ ਸਾਰੇ ਪਹਿਲੂ ਹਨ ਜੋ ਆਸਟ੍ਰੇਲੀਆ ਵਲੋਂ ਅਨੁਭਵ ਕੀਤੇ ਜਾਣ ਵਾਲੇ ਮੌਸਮ ਦੇ ਸਿਖਰ ਵਿੱਚ ਯੋਗਦਾਨ ਪਾ ਸਕਦੇ ਹਨ।

ਆਸਟ੍ਰੇਲੀਆ ਧਰਤੀ ’ਤੇ ਛੇਵਾਂ ਸਭ ਤੋਂ ਵੱਡਾ ਦੇਸ਼ ਹੈ। ਹਾਲਾਂਕਿ, ਸਿਰਫ ਸਾਢੇ 7 ਮਿਲੀਅਨ ਵਰਗ ਕਿਲੋਮੀਟਰ ਦਾ ਜ਼ਮੀਨੀ ਖੇਤਰ ਹੋਣ ਦੇ ਬਾਵਜੂਦ, ਆਸਟ੍ਰੇਲੀਆ ਦੁਨੀਆ ਦੇ ਕੁੱਲ ਭੂਮੀ ਖੇਤਰ ਦਾ ਸਿਰਫ ਪੰਜ ਪ੍ਰਤੀਸ਼ਤ ਹੈ।

Australian climate zones based on temperature and humidity - credit BOM.png
Australian climate zones based on temperature and humidity - credit BOM.png
“ਆਸਟ੍ਰੇਲੀਆ ਭੂਮੀ ਦਾ ਇੱਕ ਵੱਡਾ ਸਮੂਹ ਹੈ, ਜੋ ਭੂਮੱਧ ਰੇਖਾ ਦੇ ਨੇੜੇ ਗਰਮ, ਗਰਮ ਖੰਡੀ ਖੇਤਰਾਂ ਤੋਂ ਠੰਢੇ ਮੱਧ-ਅਕਸ਼ਾਂਸ਼ ਤੱਕ ਫੈਲਿਆ ਹੋਇਆ ਹੈ। ਦੇਸ਼ ਭਰ ਵਿੱਚ ਧੁੱਪ, ਮੌਸਮ ਦਾ ਮਿਜਾਜ, ਬਾਰਸ਼, ਅਤੇ ਭੂਗੋਲ ਸਭ ਬਹੁਤ ਵੱਖਰੇ ਹਨ। ਅਤੇ ਇਸ ਭਿੰਨਤਾ ਦੇ ਨਾਲ, ਸਾਡੇ ਦੇਸ਼ ਵਿੱਚ ਬਹੁਤ ਸਾਰੇ ਵੱਖ-ਵੱਖ ਜਲਵਾਯੂ ਖੇਤਰ ਹਨ,” ਮਿਸ ਗੈਂਟਰ ਕਹਿੰਦੀ ਹੈ।

ਇਹਨਾਂ ਜਲਵਾਯੂ ਖੇਤਰਾਂ ਨੂੰ ਤਾਪਮਾਨ ਅਤੇ ਨਮੀ, ਬਨਸਪਤੀ ਅਤੇ ਮੌਸਮੀ ਵਰਖਾ ਵਿੱਚ ਭਿੰਨਤਾਵਾਂ ਦੁਆਰਾ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦਾ ਮੌਸਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਹੁੰਦਾ ਹੈ।

“ਇਸਦਾ ਮਤਲਬ ਹੈ ਕਿ ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਤੋਂ ਉੱਤਰੀ ਅਰਧ ਗੋਲੇ ਵਿੱਚ ਰਹਿਣ ਵਾਲਿਆਂ ਲਈ, ਸਾਡੇ ਮੌਸਮ ਇਸ ਦੇ ਉਲਟ ਹਨ। ਦੱਖਣੀ ਆਸਟ੍ਰੇਲੀਆ ਵਿੱਚ ਗਰਮੀਆਂ, ਪਤਝੜ, ਸਰਦੀਆਂ ਅਤੇ ਬਸੰਤ ਹਨ, ਸਾਡੇ ਗਰਮੀਆਂ ਦਾ ਸਮਾਂ ਦਸੰਬਰ ਤੋਂ ਫਰਵਰੀ ਵਿੱਚ ਹੁੰਦਾ ਹੈ। ਹਾਲਾਂਕਿ, ਗਰਮ ਦੇਸ਼ਾਂ ਦੇ ਉੱਤਰੀ ਆਸਟ੍ਰੇਲੀਆ ਵਿੱਚ ਸਿਰਫ ਦੋ ਮੌਸਮ ਹਨ - ਅਕਤੂਬਰ ਤੋਂ ਅਪ੍ਰੈਲ ਦੇ ਦੌਰਾਨ ਗਿੱਲਾ ਮੌਸਮ, ਅਤੇ ਮਈ ਤੋਂ ਸਤੰਬਰ ਦੇ ਦੌਰਾਨ ਖੁਸ਼ਕ ਮੌਸਮ।"
Lake Keepit in New South Wales - Image Wallula-Pixabay.jpg
Lake Keepit in New South Wales - Image Wallula-Pixabay
ਆਸਟ੍ਰੇਲੀਆ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਵਾਤਾਵਰਣ ਦੀ ਇੱਕ ਗੁੰਝਲਦਾਰ ਸਮਝ ਵਿਕਸਿਤ ਕੀਤੀ ਹੈ ਅਤੇ ਓਹ ਆਸਟ੍ਰੇਲੀਆ ਵਿੱਚ ਆਪਣੀ ਭੂਗੋਲਿਕ ਸਥਿਤੀ ਦੇ ਅਧਾਰ 'ਤੇ ਵੱਖ-ਵੱਖ ਮੌਸਮੀ ਕੈਲੰਡਰਾਂ ਨੂੰ ਪਛਾਣਦੇ ਹਨ, ਜੋ ਮੌਸਮ ਅਤੇ ਕੁਦਰਤ ਵਿੱਚ ਸਥਾਨਕ ਤਬਦੀਲੀਆਂ ਨੂੰ ਦਰਸਾਉਂਦੇ ਹਨ।

ਮਿਸ ਗੈਂਟਰ ਦਾ ਕਹਿਣਾ ਹੈ ਕਿ ਮੌਸਮ, ਤਾਪਮਾਨ ਅਤੇ ਵਿਸ਼ੇਸ਼ ਤੌਰ 'ਤੇ, ਬਾਰਿਸ਼ ਵਿੱਚ ਸਥਾਨਕ ਭਿੰਨਤਾਵਾਂ- ਸਥਾਨਕ ਜਲਵਾਯੂ ਹਾਲਾਤ ਨੂੰ ਪ੍ਰਭਾਵਤ ਕਰਦੀਆਂ ਹਨ।

ਪਾਣੀ ਦੀ ਉਪਲਬਧਤਾ ਅਤੇ ਸੋਕੇ ਦੀਆਂ ਘਟਨਾਵਾਂ ਖੇਤੀਬਾੜੀ, ਭਾਈਚਾਰਿਆਂ ਅਤੇ ਆਸਟ੍ਰੇਲੀਆ ਦੇ ਵਾਤਾਵਰਣ ਦੀ ਸਿਹਤ ਉਤੇ ਪ੍ਰਭਾਵ ਪਾਉਂਦੀਆਂ ਹਨ।

"ਆਸਟ੍ਰੇਲੀਆ ਵਿੱਚ ਪਾਣੀ ਕੀਮਤੀ ਹੈ, ਦੇਸ਼ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਆਮ ਤੌਰ 'ਤੇ ਇੱਕ ਸਾਲ ਵਿੱਚ 350 ਮਿਲੀਮੀਟਰ ਤੋਂ ਘੱਟ ਵਰਖਾ ਹੁੰਦੀ ਹੈ। ਸੋਕਾ ਸਿਰਫ਼ ਘੱਟ ਵਰਖਾ ਨਹੀਂ ਹੈ; ਜੇ ਅਜਿਹਾ ਹੁੰਦਾ, ਤਾਂ ਬਹੁਤ ਸਾਰਾ ਅੰਦਰੂਨੀ ਆਸਟ੍ਰੇਲੀਆ ਲਗਭਗ ਸਦੀਵੀ ਸੋਕੇ ਵਿੱਚ ਰਹਿੰਦਾ।"

ਆਸਟ੍ਰੇਲੀਆ ਦੁਨੀਆ ਦਾ ਸਭ ਤੋਂ ਖੁਸ਼ਕ ਵਸੋਂ ਵਾਲਾ ਮਹਾਂਦੀਪ ਵੀ ਹੈ, ਅਤੇ ਸਾਡੇ ਜ਼ਿਆਦਾਤਰ ਵਾਤਾਵਰਣ ਪਾਣੀ ਨਾਲ ਸੀਮਤ ਹਨ, ਜਿਸ ਵਿੱਚ ਸਾਡੀ ਜੈਵਿਕ ਵਿਿਭੰਨਤਾ ਇਸ ਪਾਣੀ ਦੇ ਸੰਤੁਲਨ ਨੂੰ ਸੰਭਾਲਣ ਲਈ ਬਾਰੀਕੀ ਨਾਲ ਤਿਆਰ ਹੈ।
Seasonal rainfall zones of Australia - credit BOM.png
Seasonal rainfall zones of Australia - credit BOM.
ਡਾ ਬਲੇਅਰ ਪਾਰਸਨਜ਼, ਗ੍ਰੀਨਿੰਗ ਆਸਟ੍ਰੇਲੀਆ ( ) ਵਿਖੇ ਪ੍ਰਭਾਵ ਦੇ ਨਿਰਦੇਸ਼ਕ ਹਨ, ਇਹ ਇੱਕ ਸੰਗਠਨ ਹੈ ਜੋ ਸਿਹਤਮੰਦ ਅਤੇ ਲਾਭਕਾਰੀ ਚੌਗਿਰਦਾ ਬਣਾਉਣ ਲਈ ਯਤਨਸ਼ੀਲ ਹੈ ਜਿੱਥੇ ਲੋਕ ਅਤੇ ਕੁਦਰਤ ਪ੍ਰਫੁੱਲਤ ਹੁੰਦੀ ਹੈ।

ਡਾ. ਪਾਰਸਨਜ਼ ਮੁਤਾਬਿਕ ਅਰਬਾਂ ਸਾਲਾਂ ਤੋਂ ਵਿਕਸਿਤ ਹੋਏ ਪ੍ਰਾਚੀਨ ਆਲੇ-ਦੁਆਲੇ ਦੀ ਵਿਭਿੰਨਤਾ ਦੇ ਨਾਲ, ਆਸਟ੍ਰੇਲੀਆ ਦਾ ਵਾਤਾਵਰਣ ਵਰਤਮਾਨ ਵਿੱਚ ਕਈ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ।

ਗ੍ਰੇਟ ਬੈਰੀਅਰ ਰੀਫ ( ) ਦੁਨੀਆ ਦੇ ਕੁਦਰਤੀ ਅਜੂਬਿਆਂ ਵਿੱਚੋਂ ਇੱਕ ਹੈ ਅਤੇ ਧਰਤੀ ਉੱਤੇ ਸਭ ਤੋਂ ਵੱਡੀ ਕੋਰਲ ਰੀਫ ਯਾਨੀ ਮੂੰਗਾ ਚੱਟਾਨ ਹੈ।ਪਾਣੀ ਦੀ ਖਰਾਬ ਗੁਣਵੱਤਾ, ਗ੍ਰੇਟ ਬੈਰੀਅਰ ਰੀਫ ਲਈ ਇੱਕ ਮੁੱਖ ਖਤਰਾ ਹੈ। ਹਰ ਸਾਲ, ਲੱਖਾਂ ਟਨ ਤਲਛਟ ਰੀਫ ਉੱਤੇ ਮਿਟਣ ਵਾਲੀ ਜ਼ਮੀਨ ਤੋਂ ਵਹਿੰਦਾ ਹੈ, ਜਿਸ ਨਾਲ ਮੱਛੀਆਂ, ਸਮੁੰਦਰੀ ਘਾਹ ਅਤੇ ਮੂੰਗੇ ਦਬ ਜਾਂਦੇ ਹਨ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਉਭਰਨ ਦੀ ਚੱਟਾਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ।
Coral on the Great Barrier Reef - Image Greening Australia.jpg
Coral on the Great Barrier Reef - Image Greening Australia
"ਗਰੀਨਿੰਗ ਆਸਟ੍ਰੇਲੀਆ ਸਥਾਨਕ ਜ਼ਮੀਨ ਧਾਰਕਾਂ ਅਤੇ ਫਸਟ ਨੇਸ਼ਨਜ਼ ਕਮਿਊਨਿਟੀਜ਼ ਨਾਲ ਮਿਲ ਕੇ, ਨਸ਼ਟ ਹੋ ਰਹੀਆਂ ਨਾਲੀਆਂ ਨੂੰ ਮੁੜ ਬਣਾਉਣ ਅਤੇ ਤੱਟਵਰਤੀ ਵੈਟਲੈਂਡਜ਼ ਨੂੰ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ, ਜੋ ਸਮੁੰਦਰ ਵਿੱਚ ਵਹਿਣ ਤੋਂ ਪਹਿਲਾਂ ਪਾਣੀ ਨੂੰ ਫਿਲਟਰ ਕਰਕੇ ਰੀਫ਼ ਦੇ ਗੁਰਦਿਆਂ ਵਾਂਗ ਕੰਮ ਕਰਦੇ ਹਨ। ਜਦਕਿ ਸਾਡਾ 'ਰੀਫ ਏਡ ਪ੍ਰੋਗਰਾਮ' 2016 ਵਿੱਚ ਸ਼ੁਰੂ ਹੋਇਆ ਸੀ, ਅਸੀਂ 44 ਹਜ਼ਾਰ ਟਨ ਤੋਂ ਵੱਧ ਪਾਣੀ ਦੇ ਪ੍ਰਦੂਸ਼ਕਾਂ ਨੂੰ ਰੀਫ ਤੱਕ ਪਹੁੰਚਣ ਤੋਂ ਰੋਕਿਆ ਹੈ ਅਤੇ ਅਸੀਂ ਦਿਖਾਇਆ ਹੈ ਕਿ ਨਾਲੀਆਂ ਨੂੰ ਬਹਾਲ ਕਰਕੇ, ਅਸੀਂ ਤਲਛਟ ਨੂੰ 90 ਪ੍ਰਤੀਸ਼ਤ ਤੱਕ ਘਟਾ ਸਕਦੇ ਹਾਂ,” ਡਾ ਪਾਰਸਨਜ਼ ਸਮਝਾਉਂਦਾ ਹੈ।

ਡਾ: ਪਾਰਸਨਜ਼ ਕਹਿੰਦੇ ਹਨ ਕਿ ਆਸਟ੍ਰੇਲੀਆ ਦੁਨੀਆ ਦੀ ਲਗਭਗ 10ਫੀਸਦ ਜੈਵਿਕ ਵਿਭਿੰਨਤਾ ਦਾ ਘਰ ਹੈ, ਇਸ ਦਾ ਬਹੁਤਾ ਹਿੱਸਾ ਹੋਰ ਕਿਤੇ ਨਹੀਂ ਮਿਲਦਾ - ਫਿਰ ਵੀ ਆਸਟ੍ਰੇਲੀਆ ਸੰਸਾਰ ਵਿੱਚ ਪ੍ਰਜਾਤੀਆਂ ਦੇ ਨੁਕਸਾਨ ਦੀ ਸਭ ਤੋਂ ਵੱਧ ਦਰਾਂ ਵਾਲੇ ਮੁਲਕਾਂ ਵਿੱਚੋਂ ਇੱਕ ਹੈ।

“ਵਾਤਾਵਰਣ ਦੀ ਤਾਜ਼ਾ ਸਥਿਤੀ ਦੀ ਰਿਪੋਰਟ State of the Environment Report ਵਿੱਚ ਵਾਤਾਵਰਣ ਨੂੰ 'ਮਾੜੀ ਜਾਂ ਵਿਗੜਦੀ ਸਿਹਤ' ਦੇ ਰੂਪ ਵਿੱਚ ਦਰਜਾ ਦਿੱਤਾ ਹੈ ਅਤੇ ਸਾਡੇ ਘੱਟੋ-ਘੱਟ 19 ਈਕੋਸਿਸਟਮਜ਼ ਨੂੰ ਢਹਿ ਜਾਣ ਦੇ ਸੰਕੇਤਾਂ ਵਜੋਂ ਦਰਸਾਇਆ ਹੈ। ਜੇਕਰ ਅਸੀਂ ਹੁਣੇ ਕੋਈ ਕਾਰਵਾਈ ਨਹੀਂ ਕਰਦੇ ਹਾਂ, ਤਾਂ ਅਸੀਂ ਆਪਣੀਆਂ ਕੀਮਤੀ ਕੁਦਰਤੀ ਪ੍ਰਜਾਤੀਆਂ ਅਤੇ ਵਾਤਾਵਰਣ ਪ੍ਰਣਾਲੀਆਂ ਨੂੰ ਹਮੇਸ਼ਾ ਲਈ ਗੁਆ ਦੇਣ ਦਾ ਖ਼ਤਰਾ ਉਠਾਉਂਦੇ ਹਾਂ।”

ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸੰਭਾਲ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਥਾਨਕ, ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਕੋਸ਼ਿਸ਼ ਅਤੇ ਤਬਦੀਲੀਆਂ ਦੀ ਲੋੜ ਹੈ।

ਹਰ ਵਿਅਕਤੀ ਤਬਦੀਲੀ ਲਿਆ ਸਕਦਾ ਹੈ, ਅਤੇ ਉਦਾਹਰਨ ਲਈ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ, ਡਾ ਪਾਰਸਨਜ਼ ਦਾ ਕਹਿਣਾ ਹੈ ਕਿ ਵਾਰ-ਵਾਰ ਅਤੇ ਗੰਭੀਰ ਸੋਕੇ ਦੀ ਵਧਦੀ ਸੰੰਭਾਵਨਾ ਵਿਚਕਾਰ, ਅਸੀਂ ਸਾਰੇ ਆਪਣੇ ਤੌਰ-ਤਰੀਕਿਆਂ ਅਤੇ ਆਲੇ ਦੁਆਲੇ ਨੂੰ ਨੂੰ ਸੁੱਕ ਰਹੇ ਮਾਹੌਲ ਮੁਤਾਬਿਕ ਢਾਲ ਸਕਦੇ ਹਾਂ।
climate.jpg
Catherine Ganter is a senior climatologist at the Bureau of Meteorology - Image BOM. Dr Blair Parsons is the Director of Impact at Greening Australia - Image Greening Australia.
“ਸ਼ਹਿਰੀ ਖੇਤਰਾਂ ਵਿੱਚ, ਜਿਨ੍ਹਾਂ ਕੋਲ ਬਗੀਚੇ ਹਨ ਉਹ ਪਾਣੀ ਦੀਆਂ ਲੋੜਾਂ ਨੂੰ ਘੱਟ ਕਰਨ ਅਤੇ ਦੇਸੀ ਜਾਨਵਰਾਂ ਲਈ ਰਿਹਾਇਸ਼ ਪ੍ਰਦਾਨ ਕਰਨ ਲਈ ਦੇਸੀ ਅਤੇ ਸੋਕਾ ਸਹਿਣ ਵਾਲੇ ਪੌਦੇ ਰੱਖ ਸਕਦੇ ਹਨ। ਬਗੀਚਿਆਂ ਨੂੰ ਸਵੇਰੇ ਜਾਂ ਦੇਰ ਸ਼ਾਮ ਪਾਣੀ ਦੇਣਾ ਵੀ ਵਾਸ਼ਪੀਕਰਨ ਨੂੰ ਘਟਾ ਕੇ ਪਾਣੀ ਦੀ ਵਰਤੋਂ ਨੂੰ ਘਟਾਉਂਦਾ ਹੈ। ਪੇਂਡੂ ਖੇਤਰਾਂ ਵਿੱਚ, ਲੋਕ ਮਿੱਟੀ ਦੇ ਕੰਮ ਅਤੇ ਦੇਸੀ ਬਨਸਪਤੀ ਦੀ ਵਰਤੋਂ ਨਾਲ ਕੁਦਰਤੀ ਪਾਣੀ ਦੇ ਵਹਾਅ ਨੂੰ ਬਹਾਲ ਕਰਕੇ ਚੌਗਿਰਦੇ ਨੂੰ ਪੁਨਰਜੀਵਤ ਕਰ ਸਕਦੇ ਹਨ।"

ਆਸਟ੍ਰੇਲੀਆ ਵਿੱਚ ਮੌਸਮੀ ਸਿਖਰ ਦੀਆਂ ਘਟਨਾਵਾਂ ਸੰਭਾਵੀ ਤੌਰ 'ਤੇ ਲੋਕਾਂ ਅਤੇ ਬੁਨਿਆਦੀ ਢਾਂਚੇ ਲਈ ਖਤਰਨਾਕ ਹੋ ਸਕਦੀਆਂ ਹਨ, ਇਸ ਲਈ ਤਿਆਰ ਰਹਿਣਾ ਮਹੱਤਵਪੂਰਨ ਹੈ।

ਮੌਸਮੀ ਸਿਖਰ ਲਈ ਤਿਆਰੀ

  • 'ਆਪਣਾ ਮੌਸਮ ਜਾਣੋ, ਆਪਣੇ ਜੋਖਮ ਨੂੰ ਜਾਣੋ' ਵੈੱਬਸਾਈਟ (‘Know your weather, know your risk’ ) 'ਤੇ ਹੋਰ ਜਾਣਕਾਰੀ ਹਾਸਲ ਕਰੋ ।
  • ਨਵੀਨਤਮ BOM ਮੌਸਮ ਭਵਿੱਖਬਾਣੀਆਂ ਅਤੇ ਚੇਤਾਵਨੀਆਂ ਨਾਲ ਅੱਪ ਟੂ ਡੇਟ ਰਹੋ।
  • BOM ਮੌਸਮ ਐਪ () ਨੂੰ ਡਾਊਨਲੋਡ ਕਰੋ।
  • ਆਪਣੀਆਂ ਸਥਾਨਕ ਐਮਰਜੈਂਸੀ ਸੇਵਾਵਾਂ (ਵੱਲੋਂ ਜਾਰੀ ਕਿਸੇ ਵੀ ਸਲਾਹ ਦੀ ਪਾਲਣਾ ਕਰੋ।

Share