ਆਸਟ੍ਰੇਲੀਅਨ ਬਿਊਰੋ ਆਫ ਸ੍ਟੇਟਿਸਟਿਕ੍ਸ ਦੇ ਮੁਤਾਬਿਕ ਪੰਜਾਬੀ ਮੂਲ ਦੇ ਆਸਟ੍ਰੇਲੀਆ ਨਿਵਾਸੀਆਂ ਦੀ ਗਿਣਤੀ 1,32,000 ਤੋਂ ਜ਼ਿਆਦਾ ਹੈ। ਇਨ੍ਹਾਂ ਵਿਚੋਂ ਤਕ਼ਰੀਬਨ 58,000 ਨੇ ਪਿਛਲੀ ਮਰਦਮਸ਼ੁਮਾਰੀ ਵਿਚ ਆਪਣੇ ਪੇਸ਼ੇ ਦਾ ਜ਼ਿਕਰ ਨਹੀਂ ਕੀਤਾ ਸੀ ਜਿਸਦਾ ਕਾਰਣ ਯਾ ਤੇ ਓਹਨਾ ਦੀ ਬੇਰੋਜ਼ਗਾਰੀ ਹੋ ਸਕਦੀ ਹੈ ਤੇ ਯਾ ਫਿਰ ਓਹਨਾ ਦੀ ਮਰਜ਼ੀ। ਬਾਕੀ 74,000 ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ, ਉਹ ਇਨ੍ਹਾਂ 10 ਪੇਸ਼ਿਆਂ ਵਿਚ ਰੁੱਝੇ ਨੇ :
1. ਆਟੋਮੋਬਾਈਲ ਡ੍ਰਾਈਵਰ (6,925)
2. ਟਰੱਕ ਡ੍ਰਾਈਵਰ (3447)
3. ਸੇਲ੍ਸ ਅਸਸਿਸਟੈਂਟ (2,959)
4. ਕੁੱਕ (2,200)
5. ਏਜਡ ਕੇਯਰ/ਡਿਸਅਬਿਲਟੀ ਵਰਕਰ (2,146)
6. ਕਮਰਸ਼ੀਅਲ ਕਲੀਨਰ (2,107)
7. ਸ਼ੈਫ (2,100)
8. ਨਰਸਿੰਗ ਸਪੋਰਟ/ਪਰਸਨਲ ਕੇਯਰ ਵਰਕਰ (1,931)
9. ਚਾਈਲਡ ਕੇਯਰਰ (1,857)
10. ਕਿਚਨ ਹੈਂਡ (1,634)
ਇਨ੍ਹਾਂ ਪੇਸ਼ਿਆਂ ਦੇ ਇਲਾਵਾ ਪੰਜਾਬੀਆਂ ਵਿਚ 1,555 ਨਰਸਾਂ, 1504 ਬੱਸ ਤੇ ਕੋਚ ਡ੍ਰਾਈਵਰ, 1,367 ਪੈਕਰ, 1,330 ਡਿਲੀਵਰੀ ਡ੍ਰਾਈਵਰ, 1,290 ਸਕਿਊਰਟੀ ਵਰਕਰ ਤੇ ਗਾਰਡ ਅਤੇ 1,132 ਕੋਰੀਅਰ ਤੇ ਪੋਸਟਲ ਡਿਲੀਵਰੀ ਡ੍ਰਾਈਵਰ ਵੀ ਸ਼ਾਮਿਲ ਨੇ।
ਆਂਕੜਿਆਂ ਨੇ ਇਹ ਵੀ ਦਰਸ਼ਾਇਆ ਹੈ ਕਿ 112 ਪੰਜਾਬੀ ਚੀਫ ਐਗਜ਼ੀਕਯੂਟਿਵ ਯਾ ਮੈਨੇਜਿੰਗ ਡਾਇਰੇਕਟਰ ਦੇ ਓਹਦੇ ਤੇ ਵੀ ਕੱਮ ਕਰਦੇ ਨੇ, ਜਦ ਕਿ 182 ਮੈਨੇਜਰ, 351 ਜੇਨਰਲ ਪ੍ਰੈਕਟੀਸ਼ਨਰ, 342 ਸੈਕੰਡਰੀ ਸਕੂਲ ਟੀਚਰ, 219 ਪ੍ਰਾਇਮਰੀ ਸਕੂਲ ਟੀਚਰ, 189 ਪ੍ਰਿਜ਼ਨ ਅਫਸਰ, 162 ਰੀਅਲ ਏਸ੍ਟੇਟ ਏਜੇਂਟ ਤੇ 112 ਪੁਲਿਸ ਮੇਂਬਰ ਨੇ। 1,103 ਪੰਜਾਬੀ ਕੈਫੇ ਯਾ ਰੈਸਟੂਰੈਂਟ ਵਿੱਚ ਮੈਨੇਜਰ ਨੇ, 957 ਮੋਟਰ ਮੈਕੇਨਿਕ ਤੇ 812 ਅਕਾਊਂਟੈਂਟ ਵੀ ਨੇ।
Sanam Sharma, an HR expert, speaking to SBS Punjabi about the latest statistics from ABS Source: Supplied
More from SBS Punjabi
Census 2016: Presenting a profile of the Punjabi community in Australia