Key Points
- ਆਸਟ੍ਰੇਲੀਆ ਵਿੱਚ ਸਾਈਕਲ ਚਲਾਉਂਦੇ ਸਮੇਂ ਹੈਲਮੇਟ ਪਾਉਣਾ ਲਾਜ਼ਮੀ ਹੈ।
- ਸਾਈਕਲਿੰਗ ਦੇ ਬੁਨਿਆਦੀ ਢਾਂਚੇ ਵਿੱਚ ਬਾਈਕ ਮਾਰਗ, ਪਗਡੰਡੀ ਅਤੇ ਬਾਈਕ ਲੇਨ ਸ਼ਾਮਲ ਹਨ।
- ਸਾਈਕਲਿੰਗ ਵਿੱਚ ਸ਼ਾਮਲ ਹੋਣ ਦੇ ਕਈ ਤਰੀਕੇ, ਜਿਵੇਂ ਕਿ ਸਥਾਨਕ ਕਮਿਊਨਿਟੀ ਰਾਈਡਿੰਗ ਗਰੁੱਪ ਜਾਂ ਸਪੋਰਟਿੰਗ ਸਾਈਕਲਿੰਗ ਸੰਸਥਾਵਾਂ ਮੌਜੂਦ ਹਨ।
ਦੋ ਪਹੀਆ ਸਾਈਕਲ ਚਲਾਉਣਾ ਸਰੀਰਕ ਤੌਰ 'ਤੇ ਸਿਹਤਮੰਦ ਰਹਿਣ ਦਾ ਸ਼ਾਨਦਾਰ ਤਰੀਕਾ ਹੈ। ਇਹ ਆਵਾਜਾਈ ਦਾ ਇੱਕ ਆਸਾਨ, ਸਸਤਾ ਅਤੇ ਵਾਤਾਵਰਣ-ਅਨੁਕੂਲ ਤਰੀਕਾ ਹੈ, ਜੋ ਗੱਡੀ ਚਲਾਉਣ ਨਾਲੋਂ ਬਿਹਤਰ ਹੈ।
ਨੈਸ਼ਨਲ ਵਾਕਿੰਗ ਐਂਡ ਸਾਈਕਲਿੰਗ ਭਾਗੀਦਾਰੀ ਸਰਵੇਖਣ ਦੇ ਅਨੁਸਾਰ, 2023 ਵਿੱਚ 9.52 ਮਿਲੀਅਨ ਆਸਟ੍ਰੇਲੀਆਈਆਂ ਨੇ ਸਾਈਕਲ ਚਲਾਈ ਸੀ। ਬਾਈਸਾਈਕਲ ਨੈਟਵਰਕ ਦਾ ਅਨੁਮਾਨ ਹੈ ਕਿ ਆਵਾਜਾਈ ਦੇ ਨਿਯਮਤ ਸਾਧਨ ਵਜੋਂ ਸਾਈਕਲ ਚਲਾਉਣ ਵਾਲੇ ਲੋਕਾਂ ਦੀ ਵੱਧ ਰਹੀ ਗਿਣਤੀ ਹੈ।
![Bike riding to work](https://images.sbs.com.au/83/b4/5c94a2f64a07a189a233f9fa45d1/cycling-to-work-image-nate-biddle-pexels.jpg?imwidth=1280)
Cycling to work has health benefits and reduces the number of vehicles on the road. Credit: Nate Biddle/Pexels
LISTEN TO
![Punjabi_Australia_Explained_Cycling_28012025 image](https://images.sbs.com.au/dims4/default/73a39c5/2147483647/strip/true/crop/9502x5345+1+674/resize/1280x720!/quality/90/?url=http%3A%2F%2Fsbs-au-brightspot.s3.amazonaws.com%2Fc3%2F05%2Fb9de9d8e40a5b1a87fef61063a17%2Flearning-to-ride-a-bicycle-safely-image-people-on-bicycles.jpg&imwidth=600)
ਆਸਟ੍ਰੇਲੀਆ ਵਿੱਚ ਸਾਈਕਲ ਚਲਾਉਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ
SBS Punjabi
30/01/202508:44
ਆਸਟ੍ਰੇਲੀਆ ਵਿੱਚ ਸਾਈਕਲਿੰਗ ਬਾਰੇ ਹੋਰ ਜਾਣਕਾਰੀ ਅਤੇ ਮਦਦ ਇੱਥੋਂ ਲੈ ਸਕਦੇ ਹੋ:
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ
Subscribe or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to