5000 ਖਿਡਾਰੀਆਂ ਸਮੇਤ ਇੱਕ ਲੱਖ ਦਰਸ਼ਕਾਂ ਦੀ ਮੇਜ਼ਬਾਨੀ ਕਰਨਗੀਆਂ ਐਡੀਲੇਡ ਦੀਆਂ ਸਿੱਖ ਖੇਡਾਂ

National Sikh Games.jpg

Credit: National Sikh Games

29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ 36ਵੀਆਂ ਸਿੱਖ ਖੇਡਾਂ ਦੌਰਾਨ ਜਿੱਥੇ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਪੰਜਾਬੀ ਭਾਈਚਾਰਾ ਦੇ ਪਹੁੰਚਣ ਦੀ ਉਮੀਦ ਹੈ ਉੱਥੇ ਵਿਦੇਸ਼ਾਂ ਤੋਂ ਵੀ ਭਾਰੀ ਸ਼ਮੂਲੀਅਤ ਹੋਣ ਦੀ ਆਸ ਹੈ। ਐਸ ਬੀ ਐਸ ਅਦਾਰਾ ਪਹਿਲੀ ਵਾਰ ਇਹਨਾਂ ਖੇਡਾਂ ਦੇ ਸਪੌਂਸਰ ਵਜੋਂ ਸ਼ਾਮਲ ਹੋ ਰਿਹਾ ਹੈ।


ਹਰ ਸਾਲ ਕੁੱਝ ਨਿਵੇਕਲਾ ਕਰਨ ਦੀ ਰੀਤ ਨੂੰ ਅੱਗੇ ਤੋਰਦੇ ਹੋਏ, ਇਸ ਸਾਲ ਦੀਆਂ ਸਿੱਖ ਖੇਡਾਂ ਦੌਰਾਨ ਵੀ ਮਹਿਲਾਵਾਂ ਲਈ ਇੱਕ ਫੌਰਮ ਉਲੀਕਦੇ ਹੋਏ ਇੱਕ ਪਹਿਲਕਦਮੀ ਕੀਤੀ ਜਾ ਰਹੀ ਹੈ।

ਐਡੀਲੇਡ ਵਿੱਚ ਹੋਣ ਜਾ ਰਹੀਆਂ 36ਵੀਆਂ ਸਿੱਖ ਖੇਡਾਂ ਦੇ ਸੰਚਾਲਕਾਂ ਵਿੱਚ ਸ਼ਾਮਲ ਗੁਰਸ਼ਮਿੰਦਰ ਸਿੰਘ (ਮਿੰਟੂ) ਬਰਾੜ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, "ਇਸ ਸਾਲ ਦੀਆਂ ਖੇਡਾਂ ਵਿੱਚ ਇੱਕ ਪੰਜਾਬੀ ਪਿੰਡ ਵਸਾਇਆ ਜਾਵੇਗਾ ਜਿਸ ਵਿੱਚ ਸਭਿਆਚਾਰ ਨਾਲ ਜੁੜੀਆਂ ਸਾਰੀਆਂ ਵਸਤਾਂ ਸ਼ਾਮਲ ਹੋਣਗੀਆਂ"।

"ਸਾਨੂੰ ਮਾਣ ਹੈ ਕਿ ਐਸ ਬੀ ਐਸ ਵਰਗਾ ਦੇਸ਼ਵਿਆਪੀ ਅਦਾਰਾ ਪਹਿਲੀ ਵਾਰ ਖੇਡਾਂ ਦਾ ਸਹਿਯੋਗੀ ਬਣਕੇ ਸਾਥ ਦੇਵੇਗਾ। ਇਸ ਨਾਲ ਪੰਜਾਬੀ ਭਾਈਚਾਰੇ ਦੀਆਂ ਖੇਡਾਂ ਪ੍ਰਤੀ ਪ੍ਰਾਪਤੀਆਂ ਨੂੰ ਵਿਆਪਕ ਪੱਧਰ ਤੇ ਪਹਿਚਾਣ ਮਿਲ ਸਕੇਗੀ"।
ਇਹਨਾਂ ਖੇਡਾਂ ਪ੍ਰਤੀ ਕੀਤੇ ਜਾ ਰਹੇ ਪ੍ਰਬੰਧਾਂ, ਭਾਗ ਲੈਣ ਦੀ ਪ੍ਰਕਿਰਿਆ ਅਤੇ ਹੋਰ ਸਾਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ।

Share