ਅਮਰੀਕਾ ਵਿੱਚ ਲੂਨਰ ਨਿਯੂ ਯੀਅਰ ਜਸ਼ਨਾਂ ਦੌਰਾਨ ਗੋਲੀਬਾਰੀ 'ਚ 10 ਲੋਕਾਂ ਦੀ ਮੌਤ, ਕਈ ਹੋਰ ਜ਼ਖਮੀ

California Shooting

Police vehicles are seen near a building where a shooting occurred in California. Source: AAP / AAP

ਕੈਲੀਫੋਰਨੀਆ ਵਿਚ ਲੂਨਰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਇਕ ਬੰਦੂਕਧਾਰੀ ਦੁਆਰਾ ਕੀਤੀ ਗੋਲੀਬਾਰੀ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਦੱਸੇ ਗਏ ਹਨ। ਗੋਲੀਬਾਰੀ ਇੱਕ ਵੱਡੀ ਏਸ਼ੀਆਈ ਆਬਾਦੀ ਵਾਲੇ ਇਲਾਕੇ ਵਿੱਚ ਹੋਈ। ਪੁਲਿਸ ਨੇ ਹਮਲੇ ਪਿੱਛੇ 'ਨਸਲੀ ਨਫ਼ਰਤ' ਦੇ ਦਾਅਵੇ ਨੂੰ ਰੱਦ ਨਹੀਂ ਕੀਤਾ ਹੈ।


ਘਟਨਾ ਮੋਂਟੇਰੀ ਪਾਰਕ ਵਿੱਚ ਹੋਈ ਜੋ ਕਿ ਡਾਊਨਟਾਊਨ ਲਾਸ ਏਂਜਲਸ ਤੋਂ 11 ਕਿਲੋਮੀਟਰ ਦੀ ਦੂਰੀ 'ਤੇ ਹੈ।

ਇਸ ਖੇਤਰ ਵਿੱਚ ਵੱਡੀ ਪਧਰ ਉੱਤੇ ਏਸ਼ੀਆਈ ਲੋਕ ਰਹਿੰਦੇ ਹਨ। ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਹਿਸਾਬ ਨਾਲ, ਲਗਭਗ ਦੋ ਤਿਹਾਈ ਵਸਨੀਕ ਏਸ਼ੀਆਈ ਮੂਲ ਦੇ ਹਨ।

ਹੋਰ ਵੇਰਵੇ ਲਈ ਆਡੀਓ ਰਿਪੋਰਟ ਸੁਣੋ...

Share