ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਇੱਕ ਟੈਕਸੀ ਚਾਲਕ ਜਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਚਿੰਤਾਜਨਕ ਵਰਤਾਰੇ ਪਿੱਛੋਂ ਡਰਾਈਵਰਾਂ ਵਿੱਚ ਸਹਿਮ ਦਾ ਮਾਹੌਲ ਹੈ।
"ਇਸ ਬਦਤਮੀਜ਼ੀ ਤੇ ਹਿੰਸਕ ਹਮਲਿਆਂ ਵਿੱਚ ਜ਼ਿਆਦਾਤਰ ਨੌਜਵਾਨ ਜਾਂ 'ਟੀਨਏਜਰ' ਸ਼ਾਮਿਲ ਹਨ। ਇਹ ਲੋਕ ਵਿੰਡਸਕਰੀਨ ਦੇ ਉੱਪਰ ਛਾਲਾਂ ਮਾਰ ਰਹੇ ਹਨ, ਸ਼ੀਸ਼ੇ ਤੋੜ ਰਹੇ ਹਨ, ਟੈਕਸੀ ਡਰਾਈਵਰਾਂ ਨਾਲ ਗਾਲ਼ੀ-ਗਲੋਚ ਕਰ ਰਹੇ ਹਨ, ਜਾਂ ਕਈ ਤਾਂ ਕਿਰਾਇਆ ਵੀ ਨਹੀਂ ਦੇ ਰਹੇ," ਉਨ੍ਹਾਂ ਕਿਹਾ।
ਹੋਬਾਰਟ ਟੈਕਸੀ ਡਰਾਈਵਰ ਐਸੋਸੀਏਸ਼ਨ ਦੁਆਰਾ ਔਨਲਾਈਨ ਸ਼ੇਅਰ ਕੀਤੇ ਗਏ ਵੀਡੀਓਜ਼ ਵਿੱਚ ਨੌਜਵਾਨਾਂ ਦੇ ਇੱਕ ਸਮੂਹ ਨੂੰ ਟੈਕਸੀ ਡਰਾਈਵਰਾਂ ਨਾਲ ਲੜਨ ਦੀ ਕੋਸ਼ਿਸ਼ ਕਰਦੇ ਹੋਏ ਅਤੇ ਨਸਲੀ ਗਾਲਾਂ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ।
ਇਹਨਾਂ ਵੀਡੀਓਜ਼ ਵਿੱਚ ਟੁੱਟੀਆਂ ਵਿੰਡਸਕਰੀਨ, ਸ਼ੀਸ਼ੇ ਅਤੇ ਬੁਰੀ ਤਰਾਂਹ ਸਕ੍ਰੈਚ ਕੀਤੀਆਂ ਟੈਕਸੀਆਂ ਵੀ ਦੇਖੀਆਂ ਜਾ ਸਕਦੀਆਂ ਹਨ।
Videos posted on social media have shown taxis with windows smashed and broken mirrors. Source: Facebook / Hobart Taxi Drivers Association
ਜੋਏ ਨੇ ਕਿਹਾ ਕਿ ਐਸੋਸੀਏਸ਼ਨ ਸ਼ੁਰੂ ਵਿੱਚ ਹੋਬਾਰਟ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਪਰ ਦੂਜੇ ਖੇਤਰਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਵੀ ਚਿੰਤਤ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਸਾਰੇ ਹਮਲੇ ਨਸਲੀ ਤੌਰ 'ਤੇ ਪ੍ਰੇਰਿਤ ਨਹੀਂ ਹੁੰਦੇ ਹਨ, ਪਰ ਜ਼ਿਆਦਾਤਰ ਡਰਾਈਵਰ ਪ੍ਰਵਾਸੀ ਹਨ ਜਾਂ ਸੱਭਿਆਚਾਰਕ ਜਾਂ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਹਨ।
Taxi drivers in Hobart were on strike today, in response to violent attacks and damage to vehicles.
ਉਹ ਇੱਕ ਸਰਕਾਰੀ ਰਣਨੀਤੀ ਅਤੇ ਕਾਨੂੰਨ ਪਾਸ ਕਰਨ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਉਹਨਾਂ ਨੂੰ ਕੰਮ ਵਾਲੀ ਥਾਂ 'ਤੇ ਵਧੇਰੇ ਸੁਰੱਖਿਆ ਪ੍ਰਦਾਨ ਕਰਨਾ ਅਤੇ ਟੈਕਸੀ ਰੈਂਕ ਲਾਗੇ ਵਧੇਰੇ ਪੁਲਿਸ ਗਸ਼ਤ ਵੀ ਸ਼ਾਮਿਲ ਹਨ।
ਇਸ ਦੌਰਾਨ ਤਸਮਾਨੀਆ ਪੁਲਿਸ ਦੇ ਕਮਾਂਡਰ ਜੇਸਨ ਐਲਮਰ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ 24 ਅਪ੍ਰੈਲ ਨੂੰ ਟੈਕਸੀ ਡਰਾਈਵਰਾਂ ਅਤੇ ਨੌਜਵਾਨਾਂ ਵਿਚਕਾਰ ਹੋਏ ਝਗੜੇ ਦੌਰਾਨ ਕਈ ਟੈਕਸੀਆਂ ਨੂੰ ਨੁਕਸਾਨ ਪਹੁੰਚਿਆ ਸੀ।
ਉਨ੍ਹਾਂ ਕਿਹਾ ਕਿ ਤਫਤੀਸ਼ ਜਾਰੀ ਹੈ, ਅਤੇ ਪੁਲਿਸ ਨੌਜਵਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਲਈ ਕੰਮ ਕਰ ਰਹੀ ਹੈ।
ਇਹ ਪੁੱਛੇ ਜਾਣ 'ਤੇ ਕਿ ਕੀ ਟੈਕਸੀ ਡਰਾਈਵਰਾਂ 'ਤੇ ਹਮਲੇ ਵਧੇ ਹਨ, ਐਲਮਰ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ "ਸਿਰਫ ਦੋ" ਰਿਪੋਰਟਾਂ ਆਈਆਂ ਹਨ, ਪਰ ਕਿਹਾ ਕਿ ਅਜਿਹੇ ਹਮਲੇ ਹੋ ਸਕਦੇ ਹਨ ਜੋ ਰਿਪੋਰਟ ਨਹੀਂ ਕੀਤੇ ਜਾ ਰਹੇ।
ਟੈਕਸੀ ਚਾਲਕ ਜਰਮਨਜੀਤ ਸਿੰਘ ਨੇ ਐਸੇ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪ੍ਰਭਾਵਿਤ ਹੋਏ ਕਈ ਟੈਕਸੀ ਚਾਲਕ ਅਜੇ ਆਰਜ਼ੀ ਵੀਜ਼ਿਆਂ ਉੱਤੇ ਹਨ ਅਤੇ ਅੱਗੇ ਆਉਣ ਤੋਂ ਝਿਜਕਦੇ ਹਨ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......
LISTEN TO
ਤਸਮਾਨੀਆ ਵਿੱਚ ਟੈਕਸੀ ਡਰਾਈਵਰਾਂ ਉੱਤੇ ਵਧਦੇ ਹਮਲਿਆਂ ਨੂੰ ਰੋਕਣ ਲਈ ਪੁਲਿਸ-ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ
SBS Punjabi
01/05/202411:38