ਨਿਊ ਸਾਊਥ ਵੇਲਜ਼ ਕੇਂਦਰੀ ਤੱਟ ‘ਤੇ, ਸਵਦੇਸ਼ੀ ਕੇਟਰਿੰਗ ਅਤੇ ਫੂਡ ਟਰੱਕ ਚਲਾਉਣ ਵਾਲੇ ਪਤੀ-ਪਤਨੀ ਲਈ ਕਾਰੋਬਾਰ ਵਿੱਚ ਪਹਿਲਾਂ ਨਾਲੋਂ ਤੇਜ਼ੀ ਹੈ।
ਸਮਾਗਮਾਂ ਵਿੱਚ ਵੱਧ ਰਹੀ ਦਿਲਚਸਪੀ ਕਾਰਨ ਕੋਵਿਡ ਦੌਰਾਨ ਉਨ੍ਹਾਂ ਦਾ ਵਾਕਾਬਾਊਟ ਕੌਫੀ, ਕੱਪੜੇ ਅਤੇ ਰਵਾਇਤੀ ਚੀਜ਼ਾਂ ਦਾ ਕਾਰੋਬਾਰ ਦੁੱਗਣਾ ਹੋ ਗਿਆ ਹੈ।
ਪਰ ਇਹ ਅਜੇ ਵੀ ਉਨ੍ਹਾਂ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਸ਼੍ਰੀਮਤੀ ਡੂਰੌਕਸ ਦਾ ਕਹਿਣਾ ਹੈ ਕਿ ਵੱਧ ਰਹੀਆਂ ਲਾਗਤਾਂ ਕਾਰਨ ਆਸਟ੍ਰੇਲੀਆ ਦੇ 20 ਲੱਖ ਛੋਟੇ ਕਾਰੋਬਾਰੀਆਂ ਵਿੱਚੋਂ ਬਹੁਤ ਸਾਰਿਆਂ ਲਈ ਮੁਨਾਫਾ ਘੱਟਦਾ ਜਾ ਰਿਹਾ ਹੈ।
ਸਿਰਫ ਤੇਲ-ਕੀਮਤਾਂ ਹੀ ਚਿੰਤਾ ਦਾ ਵਿਸ਼ਾ ਨਹੀਂ ਬਲਕਿ ਕਾਰੋਬਾਰੀ ਕਰਜ਼ੇ ਵੀ ਵੱਧ ਰਹੇ ਹਨ ਜਿਸ ਨਾਲ ਬਹੁਤ ਸਾਰੇ ਰਿਟੇਲਰ ਪ੍ਰਭਾਵਿਤ ਹੋ ਰਹੇ ਹਨ।
ਇਸ ਦੌਰਾਨ ਬਹੁਤ ਸਾਰੀਆਂ ਔਰਤਾਂ ਕਾਰੋਬਾਰ ਖੋਲ ਰਹੀਆਂ ਹਨ, ਇੰਨ੍ਹਾਂ ਮਹਿਲਾ ਸੰਸਥਾਪਕਾਂ ਨੇ ਮੰਗ ਕੀਤੀ ਹੈ ਕਿ ਕਿ ਫਾਇਨੈਂਸ ਦੀ ਪਹੁੰਚ ਨੂੰ ਆਸਾਨ ਕੀਤਾ ਜਾਣਾ ਚਾਹੀਦਾ ਹੈ।
ਆਸਟ੍ਰੇਲੀਅਨ ਰਿਟੇਲਰਜ਼ ਐਸੋਸੀਏਸ਼ਨ ਦੇ ਪਾਲ ਜ਼ਾਹਰਾ ਦਾ ਕਹਿਣਾ ਹੈ ਕਿ ਆਰਥਿਕ-ਸਥਿਰਤਾ ਵੱਲ ਵਾਪਸੀ ਦੀ ਸਭ ਤੋਂ ਵੱਧ ਲੋੜ ਹੈ।
ਜ਼ਿਆਦਾ ਜਾਣਕਾਰੀ ਲਈ ਪੰਜਾਬੀ ਵਿੱਚ ਇਹ ਆਡੀਓ ਰਿਪੋਰਟ ਸੁਣੋ