ਸਿੱਖ ਯੂਥ ਆਸਟ੍ਰੇਲੀਆ ਦੀ ਸਥਾਪਨਾ ਮੁੱਠੀ ਭਰ ਸੇਵਾਦਾਰਾਂ ਵਲੋਂ 20 ਸਾਲ ਪਹਿਲਾਂ ਇਕ ਛੋਟੇ ਜਿਹੇ ਉਪਰਾਲੇ ਨਾਲ ਕੀਤੀ ਗਈ ਸੀ ਅਤੇ ਇਸ ਦੇ ਪਹਿਲੇ ਕੈਂਪ ਵਿਚ ਮੁਸ਼ਕਲ ਨਾਲ 50 ਲੋਕਾਂ ਨੇ ਹੀ ਭਾਗ ਲਿਆ ਸੀ। ਪਰ ਪਿਛਲੇ 20 ਸਾਲਾਂ ਵਿਚ ਭਾਈਚਾਰੇ ਲਈ ਕੀਤੇ ਗਏ ਕੰਮਾਂ ਅਤੇ ਮਿਹਨਤ ਸਦਕਾ ਇਹ ਸੰਸਥਾ ਅੱਜ ਨਾਂ ਕੇਵਲ ਆਸਟ੍ਰੇਲੀਆ ਦੇ ਕਈ ਸੂਬਿਆਂ ਵਿਚ ਵੀ ਸਥਾਪਤ ਹੋ ਚੁੱਕੀ ਹੈ ਬਲਿਕ ਇਸ ਨੇ ਭਾਈਚਾਰੇ ਲਈ ਕਈ ਨਿਵੇਕਲੇ ਕੰਮ ਵੀ ਕਰ ਵਿਖਾਏ ਹਨ। ਸਿਡਨੀ ਦੇ ਨੈਰਾਬੀਨ ਇਲਾਕੇ ਦੇ ਸਪੋਰਟਸ ਕੰਪਲੈਕਸ ਵਿਚ ਲਗਾਏ ਜਾਣ ਵਾਲੇ 2 ਜਨਵਰੀ 2018 ਤੋਂ ਸ਼ੁਰੂ ਹੋਣ ਵਾਲੇ ਕੈਂਪ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਿਚ ਤਕਰੀਬਨ 400 ਲੋਕ ਭਾਗ ਲੈਣਗੇ।
ਐਸ ਵਾਈ ਏ ਦੇ ਵਿਚੋਂ ਹੀ ਯੰਗ ਸਿਖ ਪਰੋਫੈਸ਼ਨਲਸ ਨੈਟਵਰਕ ਪੈਦਾ ਹੋਈ ਜੋ ਕਿ ਨੋਜਵਾਨਾਂ ਨੂੰ ਆਸਟ੍ਰੇਲੀਆ ਵਿਚ ਰਹਿੰਦੇ ਹੋਏ ਕੰਮਾਂ ਕਾਰਾਂ ਵਿਚ ਸਥਾਪਤ ਕਰਨ ਲਈ ਮਾਰਗ ਦਰਸ਼ਨ ਕਰਦੀ ਹੈ। ਇਸ ਤੋਂ ਅਲਾਵਾ ਕਲਚਰ ਕੇਅਰ ਵੀ ਭਾਈਚਾਰੇ ਵਿੱਚ ਜਾ ਕੇ ਉਹਨਾਂ ਦੀ ਚੰਗੀ ਸਿਹਤ ਲਈ ਕੰਮ ਕਰਦੀ ਰਹਿੰਦੀ ਹੈ। ਨਾਲ ਹੀ ‘ਸਿੱਖ ਟੂ ਗਿਵ’ ਵੀ ਲੋੜਵੰਦਾਂ ਨੂੰ ਰੋਜਮਰਾ ਦੀਆਂ ਵਸਤਾਂ ਪ੍ਰਦਾਨ ਕਰਦੀ ਹੈ।
ਸਿੱਖ ਯੂਥ ਆਸਟ੍ਰੇਲੀਆ ਦੇ ਨੋਜਵਾਨ ਸੇਵਾਦਾਰ ਤਨਵੀਰ ਸਿੰਘ ਮੋਖਾ ਨੇ ਐਸ ਬੀ ਐਸ ਪੰਜਾਬੀ ਨਾਲ ਗਲਬਾਤ ਕਰਦੇ ਹੋਏ ਇਸ ਸੰਸਥਾ ਦੇ ਵੀਹਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਉਲੀਕੇ ਗਏ ਪਰਿਵਾਰਕ ਕੈਂਪ ਬਾਰੇ ਵਿਸਥਾਰਨ ਨਾਲ ਚਾਨਣਾ ਪਾਉਂਦੇ ਹੋਏ ਦਸਿਆ ਕਿ ਕਿਸ ਤਰਾਂ ਨਾਲ ਇਹ ਨੋਜਵਾਨਾਂ ਦੇ ਸੰਪੂਰਨ ਵਿਕਾਰ ਵਿਚ ਸਹਾਈ ਹੋ ਰਹੀ ਹੈ।
Other top stories on SBS Punjabi
Indian youth dies in Christmas Day tragedy