ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਦਰਸਾਉਣ ਲਈ ਸਥਾਪਿਤ ਕੀਤੀ ਗਈ ਇੱਕ ਯਾਦਗਾਰੀ ਤਖ਼ਤੀ
A plaque to honour migrant Sikh pioneers of Westen Australia installed at Old Quairading Railway Station Museum. Credit: Rav Grewal Photography.
19ਵੀਂ ਸਦੀ ਦੇ ਅਖੀਰ ਵਿੱਚ ਵੈਸਟਰਨ ਆਸਟ੍ਰੇਲੀਆ ਪਹੁੰਚੇ ਸਿੱਖਾਂ ਦੇ ਸਨਮਾਨ ਵਜੋਂ ਇੱਕ ਤਖ਼ਤੀ ਲਗਾਈ ਗਈ ਹੈ ਜੋ ਕਿ ਪਰਥ ਤੋਂ 164 ਕਿਲੋਮੀਟਰ ਦੂਰ ਓਲਡ ਕਵਾਇਰਡਿੰਗ ਰੇਲਵੇ ਸਟੇਸ਼ਨ ਦੇ ਨੇੜਲੇ ਵ੍ਹੀਟਬੈਲਟ ਖੇਤਰ ਵਿੱਚ ਵਸੇ ਸਿੱਖਾਂ ਵਲੋਂ ਪਾਏ ਯੋਗਦਾਨ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ। ਜ਼ਿਕਰਯੋਗ ਹੈ ਕਿ ਸਿੱਖ ਸ਼ੁਰੂਆਤੀ ਤੌਰ ਤੇ ਵਪਾਰੀਆਂ ਵਜੋਂ ਆਸਟ੍ਰੇਲੀਆ ਆਏ ਸਨ। ਉਨ੍ਹਾਂ ਵਿੱਚੋਂ ਕੁਝ ਨੇ ਪੱਛਮੀ ਆਸਟ੍ਰੇਲੀਆ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮਾਈਨਿੰਗ ਪ੍ਰੋਜੈਕਟਾਂ 'ਚ ਜਾਂਦੀਆਂ ਊਠ ਰੇਲ ਗੱਡੀਆਂ ਨਾਲ਼ ਮਿਹਨਤਾਂ ਵੀ ਕੀਤੀਆਂ। ਪੂਰੀ ਜਾਣਕਾਰੀ ਲਈ, ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਦੇ ਨੁਮਾਇੰਦੇ ਤਰੁਨ ਪ੍ਰੀਤ ਸਿੰਘ ਨਾਲ ਕੀਤੀ ਇਹ ਇੰਟਰਵਿਊ ਸੁਣੋ।
Share