ਆਸਟ੍ਰੇਲੀਆ ਵਿੱਚ ਬੈਂਕ ਖਾਤੇ ਖੋਲਣ ਬਾਬਤ ਜਾਣਕਾਰੀ : ਸੈਟਲਮੈਂਟ ਗਾਈਡ

Line of customers at the bank

Line of customers at the bank branch. Source: SBS

ਆਸਟ੍ਰੇਲੀਆ ਵਰਗੇ ਮੁਲਕ ਵਿੱਚ ਕਾਮਯਾਬ ਜਿੰਦਗੀ ਜਿਊਣ ਵਾਸਤੇ ਇੱਕ ਬੈਂਕ ਖਾਤੇ ਦੀ ਬਹੁਤ ਹੀ ਲੋੜ ਹੁੰਦੀ ਹੈ। ਤੇ ਇਹ ਬੈਂਕ ਖਾਤੇ ਕਿੱਦਾਂ ਚਾਲੂ ਕੀਤੇ ਜਾ ਸਕਦੇ ਨੇ, ਜਾਣੋ ਸੈਟਲਮੈਂਟ ਗਾਈਡ ਅਧੀਨ।


ਤੇਜੀ ਨਾਲ ਬਦਲ ਰਹੀ ਤਕਨੀਕ ਤੇ ਸਮੇਂ ਦੇ ਨਾਲ ਨਾਲ ਸਾਨੂੰ ਵੀ ਆਪਣੇ ਆਪ ਨੂੰ ਇਹਨਾਂ ਅਨੁਸਾਰ ਢਾਲਣਾ ਇੱਕ ਜਰੂਰਤ ਜਾਂ ਕਹਿ ਲਵੋ ਕੇ ਮਜਬੂਰੀ ਬਣ ਚੁੱਕੀ ਹੈ। ਆਸਟ੍ਰੇਲੀਆ ਦੇ ਵਿੱਚ, ਕੋਈ ਖਰੀਦ ਦਾਰੀ ਕਰਨੀ ਹੋਵੇ, ਜਾਂ ਰਹਿਣ ਵਾਸਤੇ ਢੁੱਕਵੀ ਜਗਾ ਦਾ ਪ੍ਰਬੰਧ ਕਰਨਾ ਹੋਵੇ, ਤੇ ਜਾਂ ਫੇਰ ਬੇਸ਼ਕ ਆਪਣੇ ਲਈ ਹੀ ਪੈਸਿਆਂ ਦੀ ਵਸੂਲੀ ਕਰਨੀ ਹੋਵੇ – ਇਹ ਸਭ ਕੰਮ ਅੱਜ ਕੱਲ ਨਕਦ ਨਹੀਂ ਹੁੰਦੇ। ਆਸਟ੍ਰੇਲੀਆ ਵਰਗੇ ਮੁਲਕ ਵਿੱਚ ਕਾਮਯਾਬ ਜਿੰਦਗੀ ਜਿਊਣ ਵਾਸਤੇ ਇੱਕ ਬੈਂਕ ਖਾਤੇ ਦੀ ਬਹੁਤ ਹੀ ਲੋੜ ਹੁੰਦੀ ਹੈ। ਤੇ ਇਹ ਬੈਂਕ ਖਾਤੇ ਕਿੱਦਾਂ ਚਾਲੂ ਕੀਤੇ ਜਾ ਸਕਦੇ ਨੇ, ਬਾਬਤ ਸੰਖੇਪ ਜਾਣਕਾਰੀ ਪੇਸ਼ ਹੈ ਐਮ ਪੀ ਸਿੰਘ ਕੋਲੋਂ, ਅੱਜ ਦੀ ਸੈਟਲਮੈਂਟ ਗਾਈਡ ਅਧੀਨ।

ਆਸਟ੍ਰੇਲੀਆ ਦਾ ਬੈਂਕਿੰਗ ਵਾਲਾ ਖੇਤਰ ਜਿਆਦਾਤਰ ਚਾਰ ਵੱਡੇ ਬੈਂਕਾਂ ਦੇ ਕੰਟਰੋਲ ਵਿੱਚ ਹੀ ਹੈ। ਤੇ ਇਹਨਾਂ ਤੋਂ ਅਲਾਵਾ ਕਈ ਹੋਰ ਛੋਟੇ ਬੈਂਕ ਵੀ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਤੇ ਇਹ ਸਾਰੇ ਹੀ ਇਸ ਗੱਲ ਨੂੰ ਭਲੀ ਪ੍ਰਕਾਰ ਜਾਣਦੇ ਹਨ ਕਿ ਉਹਨਾਂ ਗਾਹਕਾਂ ਲਈ ਸੇਵਾ ਕਿਸ ਤਰਾਂ ਨਾਲ ਪ੍ਰਦਾਨ ਕਰਨੀ ਹੈ ਜਿਨਾਂ ਦੀ ਪਕੜ ਅਜੇ ਅੰਗਰੇਜੀ ਵਿੱਚ ਚੰਗੀ ਨਹੀਂ ਹੈ। ਮੈਰੀਐਂਜਲਾ ਸਟੈਗਨਿਟੀ, ਜੋ ਕਿ ਪਿਛਲੇ ਤੀਹ ਸਾਲਾਂ ਤੋਂ ਇੱਕ ਬਿਜ਼ਨਸ ਕੰਨਸਟੈਂਟ ਵਜੋਂ ਕੰਮ ਕਰ ਰਹੀ ਹੈ ਅਤੇ ਨਵੇਂ ਪ੍ਰਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਾਹਰ ਹੈ, ਦਾ ਕਹਿਣਾ ਹੈ ਕਿ ਜੇ ਕਰ ਪ੍ਰਵਾਸੀਆਂ ਨੂੰ ਅੰਗ੍ਰੇਜੀ ਚੰਗੀ ਤਰਾਂ ਨਾਲ ਨਹੀਂ ਆਉਂਦੀ ਤਾਂ ਉਹ ਨਾਟੀ ਤੋਂ ਸੇਵਾਵਾਂ ਲੈ ਸਕਦੇ ਹਨ।

ਬੈਂਕ ਖਾਤਾ ਅੱਜ ਕਲ ਆਨ-ਲਾਈਨ, ਜਾਂ ਫੇਰ ਸਮਾਰਟ ਫੋਨ ਦੀ ਵਰਤੋਂ ਦੁਆਰਾ, ਨਹੀਂ ਤਾਂ ਕਿਸੇ ਬੈਂਕ ਵਿੱਚ ਖੁੱਦ ਜਾ ਕਿ ਵੀ ਖੋਲਿਆ ਜਾ ਸਕਦਾ ਹੈ। ਅਜਿਹਾ ਕਹਿਣਾ ਹੈ ਜੇਮਸ ਵਾਕਿਮ ਦਾ ਤੇ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਹਰ ਗਾਹਕ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੀ ਪਹਿਚਾਣ ਸਿੱਧ ਕਰਨ ਲਈ ਵਾਜਬ ਡਾਕੂਮੈਂਟਸ ਜਰੂਰ ਦਿਖਾਵੇ।

ਤੇ ਬੈਂਕ ਖਾਤੇ ਖੋਲਣ ਲਈ ਲੋੜੀਂਦੀ, ‘100 ਅੰਕਾਂ’ ਵਾਲੀ ਪਹਿਚਾਣ ਸਿੱਧ ਕਰਨ ਵਾਸਤੇ ਤੁਸੀਂ ਆਪਣਾ ਜਨਮ ਸਰਟੀਫਿਕੇਟ, ਪਾਸਪੋਰਟ, ਨਾਗਰਿਕਤਾ ਪੱਤਰ ਦਿਖਾ ਸਕਦੇ ਹੋ, ਜੋ ਕਿ 70 ਅੰਕਾਂ ਦੇ ਬਰਾਬਰ ਮੰਨੇ ਜਾਂਦੇ ਹਨ। ਅਤੇ ਡਰਾਈਵਰ ਲਾਇਸੈਂਸ, ਜੋ ਕਿ ਬੇਸ਼ਕ ਪੱਕਾ, ਆਰਜ਼ੀ ਜਾਂ ਫੇਰ ਲਰਨਰ ਹੀ ਹੋਵੇ, ਦੇ 40 ਅੰਕ ਹੁੰਦੇ ਹਨ। ਅਤੇ ਇਹਨਾਂ ਤੋਂ ਅਲਾਵਾ ਕਈ ਹੋਰ ਕਾਰਡ ਜਿਵੇਂ ਮੈਡੀਕੇਅਰ, ਲਾਈਬ੍ਰੇਰੀ ਜਾਂ ਯੂਨਿਅਨ ਕਾਰਡ ਆਦਿ ਜਿਨਾਂ ਵਿੱਚ ਤੁਹਾਡਾ ਨਾਮ ਅਤੇ ਪਤਾ ਦਰਸਾਇਆ ਗਿਆ ਹੋਵੇ, ਦੇ 25 ਅੰਕ ਹੁੰਦੇ ਹਨ। ਇਹਨਾਂ ਦੇ ਨਾਲ ਕਾਰ ਦੀ ਰਜਿਸਟ੍ਰੇਸ਼ਨ, ਬਿਜਲੀ-ਪਾਣੀ ਦੇ ਬਿਲ, ਕਿਰਾਏ ਦੀਆਂ ਰਸੀਦਾਂ ਆਦਿ ਵੀ ਮੰਨਜ਼ੂਰ ਕੀਤੀਆਂ ਜਾਂਦੀਆਂ ਹਨ। ਕਈ ਬੈਂਕਾਂ ਦੇ ਹਾਲ ਵਿੱਚ ਹੀ ਦੀਵਾਲੀਆ ਹੋ ਜਾਣ ਜਾਂ ਫੇਰ ਉਹਨਾਂ ਦੇ ਬੰਦ ਹੋਣ ਕਾਰਨ ਕਈ ਨਵੇਂ ਆਏ ਪ੍ਰਵਾਸੀਆਂ ਦੇ ਮਨਾਂ ਵਿੱਚ ਡਰ ਬੈਠਾ ਹੋਇਆ ਹੈ, ਪਰ ਮੈਰੀਐਂਜਲਾ ਸਟੈਗਨਿਟੀ  ਦਾ ਕਹਿਣਾ ਹੈ ਕਿ ਇਹ ਸਾਰੇ ਸ਼ੰਕੇ, ਬੇ-ਬੁਨਿਆਦ ਹਨ।

ਬੈਂਕ ਖਾਤਾ ਖੋਲਣ ਸਮੇਂ ਹਰ ਇੱਕ ਨਵੇਂ ਗਾਹਕ ਨੂੰ ਇੱਕ ਨਿਜੀ ਚਾਰ ਅੰਕਾਂ ਵਾਲਾ ਨੰਬਰ ਦਿੱਤਾ ਜਾਂਦਾ ਹੈ ਜਿਸ ਨੂੰ ਪਿੰਨ ਕਿਹਾ ਜਾਂਦਾ ਹੈ। ਅਤੇ ਇਸ ਪਿੰਨ ਦੁਆਰਾ ਹੀ ਏ ਟੀ ਐਮ ਵਾਲੀਆਂ ਪੈਸੇ ਦੇਣ ਵਾਲੀਆਂ ਮਸ਼ੀਨਾਂ ਵਿੱਚੋਂ ਪੈਸੇ ਕਢਵਾਏ ਜਾ ਸਕਦੇ ਹਨ। ਮੈਰੀਐਂਜਲਾ ਸਟੈਗਨਿਟੀ ਦਾ ਕਹਿਣਾ ਹੈ ਕਿ ਹਰ ਨਵੇਂ ਗਾਹਕ ਨੂੰ ਇਹ ਖਾਸ ਤੋਰ ਤੇ ਤਾਕੀਦ ਕੀਤੀ ਜਾਂਦੀ ਹੈ ਕਿ ਆਪਣਾ ਨਿਜੀ ਪਿੰਨ ਨੰਬਰ ਕਿਸੇ ਵੀ ਦੂਜੇ ਵਿਅਕਤੀ ਨਾ ਦੱਸਿਆ ਜਾਵੇ, ਨਹੀਂ ਤਾਂ ਇਸ ਨਾਲ ਤੁਹਾਡੇ ਆਪਣੇ ਖਾਤਿਆਂ ਵਿੱਚੋਂ ਕਿਸੇ ਹੋਰ ਦੁਆਰਾ ਪੈਸੇ ਕਢਵਾਏ ਜਾਣ ਦਾ ਖਤਰਾ ਹੋ ਸਕਦਾ ਹੈ।

ਇਹਨਾਂ ਆਮ ਰੋਜਮਰਾ ਲਈ ਕੰਮ ਆਣ ਵਾਲੇ ਬੈਂਕ ਖਾਤਿਆਂ ਤੋਂ ਅਲਾਵਾ ਬੈਂਕ,  ਸੇਵਿੰਗ ਖਾਤੇ ਵੀ ਖੋਲ ਸਕਦੇ ਹਨ ਤਾਂ ਕਿ ਗਾਹਕ ਆਪਣੀ ਕੁੱਝ ਪੂੰਜੀ ਆਣ ਵਾਲੇ ਸਮੇਂ ਲਈ ਬਚਾ ਕਿ ਰਖ ਸਕਣ। ਤੇ ਜਿਹੜੇ ਪ੍ਰਵਾਸੀ ਇੱਥੇ ਆ ਕਿ ਨੋਕਰੀ ਕਰਨੀ ਚਾਹੁੰਦੇ ਹਨ, ਉਹਨਾਂ ਲਈ ਇੱਕ ਸੁਪਰ ਐਨੂਏਸ਼ਨ ਵਾਲਾ ਖਾਤਾ ਵੀ ਖੋਲਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਰੁਜਗਾਰ ਦਾਤਾ ਤੋਂ ਮਿਲਣ ਵਾਲੇ ਸੁਪਰ ਦੇ ਪੈਸੇ ਇਸ ਖਾਤੇ ਵਿੱਚ ਜਮਾਂ ਹੋ ਸਕਣ।

ਤੇ ਬੈਂਕਾਂ ਵਿੱਚ ਖਾਤੇ ਖੋਲਣ ਸਮੇਂ ਲਾਹੇਵੰਦ ਹੁੰਦਾ ਹੈ ਕਿ ਨਵੇਂ ਆਏ ਪ੍ਰਵਾਸੀ ਆਪਣੇ ਭਾਈਚਾਰੇ ਦੇ ਮੁਖੀਆਂ ਨਾਲ ਸਲਾਹ ਕਰ ਲੈਣ। ਜੇਮਸ ਵਾਕਿਮ ਦਾ ਕਹਿਣਾ ਹੈ ਭਾਈਚਾਰੇ ਦੇ ਮੁਖੀ ਹੀ ਆਮ ਕਰ ਕੇ ਬੈਂਕਾਂ ਵਿੱਚ ਖਾਤਾ ਖੁਲਾਉਣ ਸਮੇਂ ਨਵੇਂ ਆਏ ਪ੍ਰਵਾਸੀਆਂ ਦੇ ਨਾਲ ਬੈਂਕਾਂ ਵਿੱਚ ਵੀ ਆਉਂਦੇ ਹਨ।
To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi
facebook_news_feed.jpg?itok=hSb7R7vI

Share