ਸਾਲ ਦੇ ਤਿਉਹਾਰਾਂ ਦਾ ਸਮਾਂ ਇੱਕ ਵਾਰ ਫਿਰ ਤੋਂ ਵਾਪਸ ਆ ਗਿਆ ਹੈ ਪਰ ਘੁਟਾਲੇਬਾਜ਼ ਛੁੱਟੀਆਂ ਦੇ ਇਸ ਸੀਜ਼ਨ ਦਾ ਫਾਇਦਾ ਉਠਾਉਣ ਦੀ ਤਾਕ ਵਿੱਚ ਹਨ।
ਟੇਲਸਟ੍ਰਾ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਦੇ ਮੁਕਾਬਲੇ ਐਸਐਮਐਸ ਘੁਟਾਲਿਆਂ ਵਿੱਚ 66 ਪ੍ਰਤੀਸ਼ਤ ਵਾਧਾ ਦੇਖਿਆ ਹੈ।
ਟੈਲਸਟ੍ਰਾ ਲਈ ਇੱਕ ਸਾਈਬਰ ਸੁਰੱਖਿਆ ਮਾਹਰ, ਡੈਰੇਨ ਪੌਲੀ ਦਾ ਕਹਿਣਾ ਹੈ ਕਿ ਘੁਟਾਲੇਬਾਜ਼ ਤੁਹਾਡੇ ਪੈਸੇ ਪ੍ਰਾਪਤ ਕਰਨ ਲਈ ਕੁਝ ਵੀ ਕੋਸ਼ਿਸ਼ ਕਰਨਗੇ, ਬੇਤੁਕੇ QR ਕੋਡਾਂ ਤੋਂ ਲੈ ਕੇ ਡਾਇਰੈਕਟ ਡਿਪੋਸਿਟ ਰਾਹੀਂ ਭੁਗਤਾਨ ਦੀ ਬੇਨਤੀ ਅਤੇ ਨਾਮਵਰ ਕੰਪਨੀਆਂ ਦੀ ਨਕਲ ਕਰਨਗੇ।
ਡੈਰੇਨ ਪੌਲੀ ਦਾ ਕਹਿਣਾ ਹੈ ਕਿ ਜਾਅਲੀ ਈਮੇਲਾਂ ਅਤੇ ਟੈਕਸਟਸ ਵੀ ਵਧੇਰੇ ਗੁੰਝਲਦਾਰ ਹੋ ਰਹੇ ਹਨ ਕਿਉਂਕਿ ਹੈਕਰ ਹੁਣ ਟਾਈਪੋਜ਼ ਨੂੰ ਠੀਕ ਕਰਨ ਅਤੇ ਵਧੇਰੇ ਲੋਕਾਂ ਨਾਲ ਧੋਖਾਧੜੀ ਕਰਨ ਲਈ ਅਰਟੀਫ਼ੀਸ਼ੀਲ਼ ਇੰਟੈਲੀਜੈਂਸ ਦੀ ਵਰਤੋਂ ਕਰ ਰਹੇ ਹਨ।