ਮੈਲਬੌਰਨ ਦੇ ਰਣਬੀਰ ਸਿੰਘ ਨੂੰ ਗਿਪਸਲੈਂਡ ਬੁਸ਼ਫਾਇਰ ਦੌਰਾਨ ਦਿੱਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ।
ਉਹ ਪਿਛਲੇ ਪੰਜ ਸਾਲਾਂ ਤੋਂ ਕੰਟਰੀ ਫਾਇਰ ਅਥਾਰਿਟੀ (CFA) ਵਿਕਟੋਰੀਆ ਦੇ ਇੱਕ ਮੈਂਬਰ ਵਜੋਂ ਵਲੰਟੀਅਰ ਸੇਵਾਵਾਂ ਦੇ ਰਹੇ ਹਨ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਭਿਆਨਕ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਵਚਨਬੱਧਤਾ ਦੋਹਰਾਈ ਹੈ।
"ਆਸਟ੍ਰੇਲੀਆ ਨੇ ਸਾਨੂੰ ਇੱਕ ਬੇਹਤਰ ਤੇ ਖੁਸ਼ਹਾਲ ਜ਼ਿੰਦਗੀ ਦਿੱਤੀ ਤੇ ਹੁਣ ਇਹ ਮੇਰਾ ਫਰਜ਼ ਹੈ ਕਿ ਮੈਂ ਇਸ ਮੁਲਕ ਤੇ ਇਥੋਂ ਦੇ ਲੋਕਾਂ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਵਾਂ," ਉਨ੍ਹਾਂ ਕਿਹਾ।
Ranbir Singh is working as a volunteer for Country Fire Authority (CFA) for the last five years.
"ਮੇਰੀ ਮਨਸ਼ਾ ਇਨਾਮ ਜਿੱਤਣਾ ਜਾਂ ਸਨਮਾਨ ਲੈਣਾ ਨਹੀਂ ਬਲਕਿ ਸੇਵਾ ਭਾਵ ਨਾਲ਼ ਡਟੇ ਰਹਿਣਾ ਹੈ, ਤੇ ਇਹ ਪ੍ਰੇਰਨਾ ਮੈਨੂੰ ਆਪਣੀ ਪਤਨੀ ਤੋਂ ਮਿਲਦੀ ਹੈ ਜੋ ਹਰਦਮ ਮੈਨੂੰ ਸਹਿਯੋਗ ਤੇ ਹੱਲਾਸ਼ੇਰੀ ਦਿੰਦੀ ਰਹਿੰਦੀ ਹੈ," ਉਨ੍ਹਾਂ ਕਿਹਾ।
ਰਣਬੀਰ, ਜੋ ਭਾਈਚਾਰੇ ਵਿੱਚ ਸੰਨੀ ਮਾਨਸ਼ਾਹੀਆ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਪੰਜਾਬ ਤੋਂ ਸੰਗਰੂਰ ਦੇ ਰਹਿਣ ਵਾਲ਼ੇ ਹਨ।
ਉਨ੍ਹਾਂ ਆਸਟ੍ਰੇਲੀਆ ਵਿਚਲਾ ਆਪਣਾ ਪਰਵਾਸ ਦਾ ਸਫ਼ਰ 2013 ਵਿੱਚ ਸ਼ੁਰੂ ਕੀਤਾ ਸੀ।
Ranbir Singh at SBS Studios, Melbourne. Credit: SBS/Preetinder Grewal
ਉਹ ਇਸ ਵੇਲ਼ੇ ਮੋਨਾਸ਼ ਹਸਪਤਾਲ ਦੇ ਓਪਰੇਸ਼ਨ ਥੀਏਟਰ ਵਿੱਚ ਇੱਕ ਹੈਲਥਕੇਅਰ ਵਰਕਰ ਵਜੋਂ ਨੌਕਰੀ ਕਰ ਰਹੇ ਹਨ।
ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਆਸਟ੍ਰੇਲੀਆ ਵਿਚਲੇ ਵਲੰਟੀਅਰ ਕੰਮਾਂ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ...
LISTEN TO
ਮੈਲਬੌਰਨ ਤੋਂ ਪੰਜਾਬੀ ਵਲੰਟੀਅਰ ਰਣਬੀਰ ਸਿੰਘ ਬੁਸ਼ਫਾਇਰ ਸੇਵਾਵਾਂ ਲਈ 'ਨੈਸ਼ਨਲ ਐਮਰਜੈਂਸੀ ਮੈਡਲ' ਨਾਲ ਸਨਮਾਨਿਤ
SBS Punjabi
21/08/202311:18