ਪੰਜਾਬੀ ਡਾਇਸਪੋਰਾ: ਪੰਜਾਬ ਰੈਜੀਮੈਂਟ ਨੇ ਫਰਾਂਸ ਦੀ ਬੈਸਟੀਲ ਡੇਅ ਮਿਲਟਰੀ ਪਰੇਡ ਵਿੱਚ ਕੀਤੀ ਭਾਰਤੀ ਫੌਜ ਦੀ ਨੁਮਾਇੰਦਗੀ

F07m6ryaQAEAr9s.jfif

Indian Army's Punjab Regiment marched along Champs-Élysées in the Bastille Day parade in Paris.

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਰੈਜੀਮੈਂਟ ਨੇ ਪਹਿਲੀ ਵਾਰ 1916 'ਚ ਪਹਿਲੀ ਵਿਸ਼ਵ ਜੰਗ ਦੌਰਾਨ ਫਰਾਂਸ ਦੀ ਧਰਤੀ 'ਤੇ ਮਾਰਚ ਕੀਤਾ ਸੀ ਤੇ ਹੁਣ 107 ਸਾਲਾਂ ਬਾਅਦ, ਇਤਿਹਾਸ ਦੁਹਰਾਉਂਦਿਆਂ ਪੰਜਾਬ ਰੈਜੀਮੈਂਟ ਨੇ ਪੈਰਿਸ ਵਿੱਚ ਭਾਰਤੀ ਫੌਜ ਦੀ ਨੁਮਾਇੰਦਗੀ ਕੀਤੀ ਹੈ। ਹੋਰ ਵਰਵੇਆਂ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਿਸ ਵਿੱਚ ਬੈਸਟੀਲ ਡੇ ਪਰੇਡ ਵਿੱਚ ਮੁੱਖ ਮਹਿਮਾਨ ਸਨ। ਪੰਜਾਬ ਰੈਜੀਮੈਂਟ ਯੂਨਿਟ ਦੀ ਅਗਵਾਈ ਕੈਪਟਨ ਅਮਨ ਜਗਤਾਪ ਨੇ ਕੀਤੀ।

ਜ਼ਿਕਰਯੋਗ ਹੈ ਕਿ ਪੰਜਾਬ ਰੈਜੀਮੈਂਟ ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਇਨਫੈਂਟਰੀ ਰੈਜੀਮੈਂਟਾਂ ਵਿੱਚੋਂ ਇੱਕ ਹੈ ਜਿਸਦੀ ਸ਼ੁਰੂਆਤ 1761 ਵਿੱਚ ਹੋਈ ਸੀ।
ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।


Share