ਭਾਵੇਂ ਅੰਤਰਰਾਸ਼ਟਰੀ ਸਰਹੱਦਾਂ ਖੁੱਲ ਚੁੱਕੀਆ ਹਨ ਪਰ ਬਾਵਜੂਦ ਇਸਦੇ ਹਜ਼ਾਰਾਂ ਲੋਕ ਇਸ ਲਈ ਆਸਟ੍ਰੇਲੀਆ ਤੋਂ ਬਾਹਰ ਨਹੀਂ ਜਾ ਪਾ ਰਹੇ ਕਿਉਂਕਿ ਉਹ ਆਪਣੇ ਪਾਸਪੋਰਟ ਨਵਿਆਉਣ ਜਾਂ ਜਾਰੀ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਘੰਟਿਆਂ-ਬੱਧੀ ਪਾਸਪੋਰਟ ਦਫ਼ਤਰਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਉਡੀਕ ਕਰਦੇ ਨਜ਼ਰ ਆਏ ਹਨ।
ਐਸ ਬੀ ਐਸ ਨੇ ਕੁੱਝ ਅਜਿਹੇ ਲੋਕਾਂ ਨਾਲ ਗੱਲਬਾਤ ਕੀਤੀ ਜੋ ਕਿ ਕਈ ਮਹੀਨਿਆਂ ਤੋਂ ਆਪਣੇ ਪਾਸਪੋਰਟ ਦੀ ਉਡੀਕ ਕਰ ਰਹੇ ਹਨ।
ਸ਼੍ਰੀਨਿਥ ਕੁਲੰਗਰਥ ਨੇ ਸਾਲ ਦੇ ਅੰਤ ਵਿੱਚ ਪਰਿਵਾਰਕ ਛੁੱਟੀਆਂ ਨੂੰ ਧਿਆਨ ‘ਚ ਰੱਖਦਿਆਂ ਮਈ ਦੇ ਸ਼ੁਰੂ ਵਿੱਚ ਹੀ ਆਪਣੇ 6 ਸਾਲ ਦੇ ਬੇਟੇ ਦੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ।
ਪਰ ਪਹਿਲੀ ਜੂਨ ਨੂੰ ਭਾਰਤ ਵਿੱਚ ਉਨ੍ਹਾਂ ਦੇ ਸਹੁਰੇ ਦਾ ਅਚਾਨਕ ਦੇਹਾਂਤ ਹੋ ਗਿਆ।
ਇਸ ਦੁੱਖ ਦੀ ਘੜੀ ‘ਚ ਸ਼੍ਰੀਨਿਥ ਅਤੇ ਉਨ੍ਹਾਂ ਦੀ ਪਤਨੀ ਨੂੰ, ਉਨ੍ਹਾਂ ਨੂੰ ਆਖ਼ਰੀ ਵਾਰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ।
ਵਿਦੇਸ਼ੀ ਮਾਮਲਿਆਂ ਦੇ ਸਹਾਇਕ ਮੰਤਰੀ ਟਿਮ ਵਾਟਸ ਨੇ ਪਾਸਪੋਰਟ ਅਰਜ਼ੀਆਂ ਵਿੱਚ ਮੌਜ਼ੂਦਾ ਦੇਰੀ ਅਤੇ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰਨ ਲਈ ਲੰਬੀ ਉਡੀਕ ਦੀ ਗੱਲ ਨੂੰ ਖ਼ਾਰਜ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨਾਲ ਮਿਲ ਕੇ 'ਪ੍ਰੋਸੈਸਿੰਗ ਅਤੇ ਕਾਲ ਸੈਂਟਰ' ਸਟਾਫ ਦੀ ਗਿਣਤੀ ਵਧਾਕੇ ਸਥਿਤੀ ਨੂੰ ਤੁਰੰਤ ਠੀਕ ਕਰਨ ਲਈ ਕੰਮ ਕਰ ਰਹੀ ਹੈ।
ਸ੍ਰੀ ਵਾਟਸ ਦਾ ਮੰਨਣਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ ਦੀਆਂ ਪਹਿਲਾ ਹੀ ਕਿਆਸਰਾਈਆਂ ਲਾਈਆਂ ਗਈਆਂ ਸਨ। ਉਨ੍ਹਾਂ ਇਸ ਲਈ ਪਿਛਲੀ ਸਰਕਾਰ ਨੂੰ ਸਰਹੱਦਾਂ ਖੁੱਲਣ ‘ਤੇ ਅਰਜ਼ੀਆਂ ਵਿੱਚ ਵਾਧੇ ਲਈ ਸਹੀ ਤਰੀਕੇ ਨਾਲ ਯੋਜਨਾ ਨਾ ਬਣਾਉਣ ਲਈ ਜ਼ਿੰਮੇਵਾਰ ਦੱਸਿਆ।
ਪੂਰੀ ਜਾਣਕਾਰੀ ਪੰਜਾਬੀ 'ਚ ਸੁਣਨ ਲਈ ਫੋਟੋ 'ਤੇ ਬਣੇ ਸਪੀਕਰ 'ਤੇ ਕਲਿੱਕ ਕਰੋ :
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ