ਪਾਕਿਸਤਾਨ ਡਾਇਰੀ : ਭਾਰਤ ਵਲੋਂ ਪਾਕਿਸਤਾਨ ਵਿੱਚ ਮੈਚ ਖੇਡਣ ਤੋਂ ਇਨਕਾਰ ਕਰਨ ’ਤੇ ਪੀਸੀਬੀ ਨੇ ਜਤਾਈ ਨਾਰਾਜ਼ਗੀ

ICC Cricket world Cup 2019

ICC Cricket world Cup 2019 Source: Getty / Getty Images

ਭਾਰਤ ਵਲੋਂ ਪਾਕਿਸਤਾਨ ਵਿੱਚ ਆ ਕੇ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਮੈਚ ਨਾ ਖੈਡਣ ਦੇ ਐਲਾਨ ਮਗਰੋਂ ਜਿੱਥੇ ਇਹ ਟੂਰਨਾਮੈਂਟ ਕ੍ਰਿਕਟ ਪ੍ਰੇਮੀਆਂ ਲਈ ਬੇਸੁਆਦਾ ਹੋ ਗਿਆ ਹੈ ਉੱਥੇ ਹੀ ਪਾਕਿਸਤਾਨ ਨੇ ਆਈਸੀਸੀ ਤੋਂ ਲਿਖਤੀ ਜਵਾਬ ਮੰਗ ਲਿਆ ਹੈ। ਨਾਲ ਹੀ ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਹਾਈਬ੍ਰਿਡ ਸਿਸਟਮ ਦੇ ਤਹਿਤ ਪਾਕਿਸਤਾਨ ਆਈਸੀਸੀ ਚੈਂਪੀਅਨ ਟਰਾਫ਼ੀ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਤੇ ਫੈਡਰਲ ਮਿਨਿਸਟਰ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਦੁਨੀਆ ਦੇ ਬਾਕੀ ਮੁਲਕਾਂ ਦੀਆਂ ਟੀਮਾਂ ਚੈਂਪੀਅਨ ਟਰਾਫੀ ਖੇਡਣ ਲਈ ਪਾਕਿਸਤਾਨ ਆਉਣ ਲਈ ਸਹਿਮਤ ਹਨ ਅਤੇ ਜੇਕਰ ਭਾਰਤ ਨੂੰ ਕੋਈ ਮਸਲਾ ਹੈ ਤਾਂ ਸਾਡੇ ਨਾਲ ਸਾਂਝਾ ਕੀਤਾ ਜਾਵੇ ਅਸੀਂ ਉਸ ਨੂੰ ਹੱਲ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਸਿਆਸਤ ਦੋ ਵੱਖੋ-ਵੱਖ ਮੁੱਦੇ ਹਨ ਅਤੇ ਦੋਵਾਂ ਨੂੰ ਇੱਕ-ਦੂਜੇ ਤੋਂ ਵੱਖ ਹੀ ਰੱਖਣਾ ਚਾਹੀਦਾ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share